PunjabTop News

ਸਾਬਕ‍ਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁਰੂ ਕੀਤੀ ਸ੍ਰੀ ਚਮਕੌਰ ਸਾਹਿਬ ਤਕ ਦੀ ਪੈਦਲ ਯਾਤਰਾ

ਮੋਰਿੰਡਾ/ਰੋਪੜ : ਸਾਬਕ‍ਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤਕ ਪੈਦਲ ਯਾਤਰਾ ਸ਼ੁਰੂ ਕੀਤੀ ਹੈ। ਰਸਤੇ ‘ਚ ਲੋਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਪਿਛਲੇ ਸਾਲ ਵੀ ਮੁੱਖ ਮੰਤਰੀ ਹੁੰਦੇ ਹੋਏ ਪਰਿਵਾਰ ਸਮੇਤ ਪੈਦਲ ਯਾਤਰਾ ਕੀਤੀ ਸੀ। ਚੰਨੀ ਦੇ ਨਾਲ ਵੱਡੀ ਗਿਣਤੀ ‘ਚ ਸਮਰਥਕ ਵੀ ਯਾਤਰਾ ਕਰ ਰਹੇ ਹਨ।

Raghav Chadha in Rajya Sabha : ਗੈਂਗਸਟਰਾਂ ‘ਤੇ ਐਕਸ਼ਨ ਦੀ ਤਿਆਰੀ ‘ਚ ਕੇਂਦਰ, ਗੈਂਗਸਟਰਾਂ ਦਾ ਹੋਵੇਗਾ ਸਫ਼ਾਇਆ

ਚੰਨੀ ਬੀਤੇ ਕੁਝ ਦਿਨ ਪਹਿਲਾ ਹੀ ਵਿਦੇਸ਼ ਤੋਂ ਵਾਪਸ ਪੰਜਾਬ ਪਰਤੇ ਹਨ। ਵਿਦੇਸ਼ ਤੋਂ ਵਾਪਸ ਪਰਤਦਿਆ ਹੀ ਚੰਨੀ ਵੱਲੋਂ ਆਲ ਇੰਡਿਆ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੂਨ ਖੜਗੇ ਅਤੇ ਪ੍ਰਿੰਯਕਾਂ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਗਈ। ਚੰਨੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਵੀ ਸ਼ਾਮਲ ਹੋਏ। ਉਥੇ ਹੀ ਬੀਤੇ ਦਿਨ ਚੰਨੀ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਂ-ਪਿਓ ਨਾਲ ਮੁਲਾਕਾਤ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button