ਸਾਬਕਾ PM ਰਾਜੀਵ ਗਾਂਧੀ ਦੀ ਜੈਯੰਤੀ ’ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ ਅਤੇ ਅਧੀਰ ਰੰਜਨ ਚੌਧਰੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 77 ਵੀਂ ਜੈਯੰਤੀ ‘ਤੇ ਵੀਰਭੂਮੀ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਵੀਟ ਕੀਤਾ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੀ ਜਯੰਤੀ ’ਤੇ ਕੋਟਿ-ਕੋਟਿ ਨਮਨ।
ਕਿਸਾਨਾਂ ਨੇ ਘੇਰਲੀ ਰਾਜਾ ਵੜਿੰਗ ਦੀ ਘਰਵਾਲੀ || D5 Channel Punjabi
ਕਾਂਗਰਸ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਲਿਖਿਆ ਕਿ ਹਾਸ਼ੀਏ ’ਤੇ ਪਏ ਲੋਕਾਂ ਦਾ ਉਥਾਨ ਕਰਨਾ ਅਤੇ ਆਪਣੇ ਦੇਸ਼ ਨੂੰ ਗਰੀਬੀ ਦੇ ਦਰਦ ਤੋਂ ਮੁਕਤ ਕਰਨਾ ਸਾਡਾ ਸਮੂਹਿਕ ਕਰਤਵ ਹੈ। ਅਸੀਂ ਇਕੱਠੇ ਮਿਲ ਕੇ ਹੀ ਉਸ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਾਂ ਜੋ ਅਸੀਣ ਬਣਨਾ ਚਾਹੁੰਦੇ ਹਾਂ। ਯੂਥ ਕਾਂਗਰਸ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਰਾਜੀਵ ਗਾਂਧੀ ਜੀ ਹਮੇਸ਼ਾ ਭਾਰਤ ਨੂੰ 21ਵੀਂ ਸਦੀ ’ਚ ਲੈ ਕੇ ਜਾਣ ਦੀ ਗੱਲ ਕਰਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕੀ ਤਕਨੀਕ ਦੀ ਮਦਦ ਨਾਲ ਹੀ ਭਾਰਤ ਦਾ ਭਵਿੱਖ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਹੀ ਭਾਰਤ ’ਚ ਕੰਪਿਊਟਰ ਕ੍ਰਾਂਤੀ ਅਤੇ ਸੰਚਾਰ ਕ੍ਰਾਂਤੀ ਦੀ ਨੀਂਹ ਰੱਖੀ।
Tributes to our former PM Shri Rajiv Gandhi Ji on his birth anniversary.
— Narendra Modi (@narendramodi) August 20, 2021
श्री @RahulGandhi जी ने वीरभूमि पर श्री राजीव गांधी जी की जयंती पर उन्हें भावपूर्ण पुष्पांजलि अर्पित की।#RememberingRajivGandhi pic.twitter.com/S0wpFBcTBD
— Congress (@INCIndia) August 20, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.