Breaking NewsD5 specialIndiaNewsTop News

ਸਾਬਕਾ CM ਫਾਰੂਕ ਅਬਦੁੱਲਾ ਖ਼ਿਲਾਫ ਮਨੀ ਲਾਂਡਰਿੰਗ ਮਾਮਲੇ ‘ਚ ਚਾਰਜਸ਼ੀਟ ਦਾਇਰ

ਨਵੀਂ ਦਿੱਲੀ: ਜੰਮੂ-ਕਸ਼ਮੀਰ ਕ੍ਰਿਕਟ ਸੰਘ (ਜੇ.ਕੇ.ਸੀ.ਏ.) ਮਨੀ ਲਾਂਡਰਿੰਗ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਹੋਰ ਦੋਸ਼ੀਆਂ ਖਿਲਾਫ ਮੰਗਲਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਇਸਦੇ ਚੱਲਦੇ ਅਦਾਲਤ ਨੇ ਸਾਰਿਆਂ ਨੂੰ 27 ਅਗਸਤ ਨੂੰ ਤਲਬ ਕੀਤਾ ਹੈ। ਈਡੀ ਦਾ ਦਾਅਵਾ ਹੈ ਕਿ ਜੰਮੂ-ਕਸ਼ਮੀਰ ਕ੍ਰਿਕਟ ਸੰਘ ਦੇ ਤਤਕਾਲੀ ਅਹੁਦੇਦਾਰ ਅਹਿਸਾਨ ਅਹਿਮਦ ਮਿਰਜ਼ਾ ਸਮੇਤ ਹੋਰ ਮੁਲਜ਼ਮ ਸਲੀਮ ਖ਼ਾਨ (ਸਾਬਕਾ ਜਨਰਲ ਸਕੱਤਰ), ਮੀਰ ਮੰਜ਼ੂਰ ਗਜ਼ਨਫ਼ਰ, ਗੁਲਜ਼ਾਰ ਅਹਿਮਦ (ਸਾਬਕਾ ਲੇਖਾਕਾਰ ਜੇ.ਕੇ.ਸੀ.ਏ.), ਬਸ਼ੀਰ ਅਹਿਮਦ ਮਿਸਗਰ (ਜੇਕੇ ਬੈਂਕ ਕਾਰਜਕਾਰੀ) ਅਤੇ ਡਾ: ਫਾਰੂਕ ਅਬਦੁੱਲਾ ਵੀ ਸ਼ਾਮਲ ਹਨ। ਹੋਰ ਮੁਲਜ਼ਮਾਂ ਨਾਲ ਮਿਲ ਕੇ ਜੰਮੂ-ਕਸ਼ਮੀਰ ਕ੍ਰਿਕਟ ਸੰਘ ਦੇ ਖਾਤੇ ਵਿੱਚੋਂ 51.90 ਕਰੋੜ ਰੁਪਏ ਕਢਵਾਏ ਗਏ।

AG ਵਿਨੋਦ ਘਈ ਨਿਕਲਿਆ ਡੇਰਾ ਸਿਰਸਾ ਦਾ ਵਕੀਲ! ਦਾਦੂਵਾਲ ਦੇ ਵੱਡੇ ਖ਼ੁਲਾਸੇ! ਪੈ ਗਏ ਸਿਆਸੀ ਪਟਾਕੇ!

ਵਿਸ਼ੇਸ਼ ਅਦਾਲਤ ਨੇ ਫਾਰੂਕ ਅਤੇ ਹੋਰ ਦੋਸ਼ੀਆਂ ਨੂੰ 27 ਅਗਸਤ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਨੇ ਇਸੇ ਮਾਮਲੇ ਵਿੱਚ 31 ਮਈ ਨੂੰ ਫਾਰੂਕ ਅਬਦੁੱਲਾ ਤੋਂ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਸੀਬੀਆਈ ਅਤੇ ਈਡੀ 2004 ਤੋਂ 2009 ਦਰਮਿਆਨ ਜੇ.ਕੇ.ਸੀ.ਏ. ਵਿੱਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਝਾੜੂ ਵਾਲਾ MLA ਜਾਉ ਜੇਲ੍ਹ ! ਪੁਲਿਸ ਨੇ ਲਿਆ ਵੱਡਾ ਐਕਸ਼ਨ! ਅਦਾਲਤ ’ਚ ਕੀਤੀ ਚਾਰਜਸ਼ੀਟ ਦਾਖ਼ਲ

ਫਾਰੂਕ ਅਬਦੁੱਲਾ 2001 ਤੋਂ 2012 ਤੱਕ ਜੇ.ਕੇ.ਸੀ.ਏ. ਦੇ ਪ੍ਰਧਾਨ ਰਹੇ ਚੁੱਕੇ ਹਨ। ਹੁਣ ਤੱਕ ਦੀ ਜਾਂਚ ਵਿੱਚ ਈਡੀ ਨੇ ਫਾਰੂਕ ਅਬਦੁੱਲਾ ਦੀ 11.86 ਕਰੋੜ ਦੀ ਅਚੱਲ ਜਾਇਦਾਦ ਸਮੇਤ ਕੁੱਲ 21 ਕਰੋੜ ਰੁਪਏ ਕੁਰਕ ਕੀਤੇ ਹਨ। ਈਡੀ ਨੇ ਜਾਂਚ ਵਿੱਚ ਖੁਲਾਸਾ ਕੀਤਾ ਹੈ ਕਿ ਅਹਿਸਾਨ ਅਹਿਮਦ ਮਿਰਜ਼ਾ ਨੇ ਜੇ.ਕੇ.ਸੀ.ਏ. ਦੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਨਿੱਜੀ ਹਿੱਤਾਂ ਅਤੇ ਕਾਰੋਬਾਰੀ ਦੇਣਦਾਰੀਆਂ ਚੁਕਾਉਣ ਲਈ 51.90 ਕਰੋੜ ਰੁਪਏ ਦੀ ਵਰਤੋਂ ਕੀਤੀ। ਈਡੀ ਨੇ ਸ੍ਰੀਨਗਰ ਦੇ ਰਾਮਬਾਗ ਮੁਨਸ਼ੀ ਥਾਣੇ ਵਿੱਚ ਦਰਜ ਐਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ। ਬਾਅਦ ਵਿਚ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button