Breaking NewsPunjabTop News

ਸਾਬਕਾ CM ਚੰਨੀ ਨੇ ਅਕਾਲ ਤੱਖਤ ਤੋਂ ਮੰਗੀ ਮੁਆਫੀ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਿਆ ਸੀ ਦੋਸ਼

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਤੋਂ ਵਿਵਾਦਾਂ ‘ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਚੰਨੀ ਜਦੋਂ ਹਿਮਾਚਲ ਦੌਰੇ ‘ਤੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਹੋਈ।

ਅੰਮ੍ਰਿਤਪਾਲ ਸਿੰਘ ਦੇ ਮਗਰ ਪਈ ਪੁਲਿਸ, ਪਿੰਡ ‘ਚ ਮਾਰੀ ਰੇਡ, ਹੋਵੇਗੀ ਗ੍ਰਿਫ਼ਤਾਰੀ? D5 Channel Punjabi

ਇਸ ਮੁਲਾਕਾਤ ਦੌਰਾਨ CM ਸੁੱਖੀ ਵੱਲੋਂ ਚੰਨੀ ਦੇ ਸਨਮਾਨ ਲਈ ਉਨ੍ਹਾਂ ਨੂੰ ਸ਼ਾਲ ਤੇ ਟੋਪੀ ਭੇਟ ਕੀਤੀ ਗਈ ‘ਤੇ ਚੰਨੀ ਨੇ ਭੇਟ ਵੱਜੋਂ ਦਿੱਤੀ ਟੋਪੀ ਨੂੰ ਦਸਤਾਰ ਦੇ ਉੁਪਰ ਰੱਖ ਲਈ। ਇਸ ਘਟਨਾਂ ਤੋਂ ਬਾਅਦ ਇਸ ਮਾਮਲੇ ਨੇ ਧਾਰਮਿਕ ਰੰਗ ਲੈ ਲਿਆ ਤੇ ਸਿੱਖ ਸੰਗਠਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਉਥੇ ਹੀ ਹੁਣ ਚੰਨੀ ਨੇ ਇਸ ਮਾਮਲੇ ‘ਤੇ ਲਿਖਤੀ ਤੋਰ ‘ਤੇ ਮਾਫੀ ਮੰਗ ਲਈ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖ ਕੇ ਇਸ ਗੱਕ ਦੀ ਮੁਆਫੀ ਮੰਗ ਲਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button