ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਕੇਜਰੀਵਾਲ ਨੂੰ ਠੋਕਵਾਂ ਜਵਾਬ, ਮਿੰਟਾਂ ‘ਚ ਕਰਵਾਤੀ ਤਸੱਲੀ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਵਿਚੋਂ ਬਰਖਾਸਤ ਕਰਨ ਤੋਂ ਬਾਅਦ ਜਰਨੈਲ ਸਿੰਘ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਸੀ। ਜਿਸ ‘ਚ ਸਾਫ ਤੌਰ ਤੇ ਲਿਖਿਆ ਸੀ ਕਿ ਅੰਮ੍ਰਿਤਸਰ ਵਿੱਚ ਜੋ ਹਰਿਮੰਦਰ ਸਾਹਿਬ ਹੈ। ਉਹ ਹਿੰਦੂਆਂ ਦਾ ਮੰਦਿਰ ਹੈ ਜਿਸ ‘ਤੇ ਸਿੱਖਾਂ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਗੁਰੂਧਾਮ ਨੂੰ ਮੰਦਿਰ ਬਣਾਉਣਾ ਹੈ।
🔴 LIVE 🔴ਪੂਰੇ ਪੰਜਾਬ ‘ਚ ਕਰਫ਼ਿਊ ਦਾ ਐਲਾਨ ਦੇਖੋ ਕਦੋਂ ਤੋਂ ਕਦੋਂ ਤੱਕ ਰਹੇਗਾ ਕਰਫ਼ਿਊ ਬਣਾਏ ਗਏ ਨਿਯਮ
ਜਿਸਤੇ ਆਨਲਾਈਨ ਕਲਾਸਾਂ ਲਗਾ ਰਹੇ ਉਨ੍ਹਾਂ ਦੇ ਪੁੱਤਰ ਨੇ ਕਲਾਸ ‘ਚ ਬ੍ਰੇਕ ਦੇ ਦੌਰਾਨ ਇਹ ਫੇਸਬੁੱਕ ਤੇ ਇਸ ਉਪਰ ਟਿੱਪਣੀ ਕਰ ਦਿੱਤੀ। ਜਦੋਂ ਇਹ ਸਭ ਦਾ ਜਰਨੈਲ ਸਿੰਘ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਹ ਕੂਮੈਂਟਸ ਡਿਲੀਟ ਕਰ ਦਿੱਤੇ। ਜਿਸ ਤੋਂ ਬਾਅਦ ਇਹ ਮਾਮਲੇ ਨੂੰ ਇੰਨਾ ਵਧਾ ਦਿੱਤਾ ਗਿਆ ਤੇ ਪਾਰਟੀ ਨੇ ਬਿਨ੍ਹਾਂ ਜੁਆਬਦੇਹੀ ਦੇ ਮੈਨੂੰ ਪਾਰਟੀ ਵਿਚੋਂ ਬਾਹਰ ਕਰ ਦਿੱਤਾ ਪਾਰਟੀ ਜਾਂ ਫਿਰ ਕੇਜਰੀਵਾਲ ਦੁਆਰਾ ਬਿਨ੍ਹਾਂ ਮਾਮਲੇ ਜਾਣਕਾਰੀ ਦੇ ਮੈਨੂੰ ਬਾਹਰ ਕੱਢ ਦੇਣਾ ਪਾਰਟੀ ਦੀ ਇਕਤਰਫਾ ਸੋਚ ਬਿਆਨ ਕਰਦਾ ਹੈ।
ਮੋਗਾ ਖਾਲਿਸਤਾਨੀ ਝੰਡਾ ਕਾਂਡ ਦੀ CCTV ਫੁਟੇਜ ਆਈ ਸਾਹਮਣੇ, ਦੇਖੋ ਕਿਵੇਂ ਵਾਰਦਾਤ ਨੂੰ ਦਿੱਤਾ ਅੰਜਾਮ
ਦੱਸ ਦਈਏ ਕਿ ਆਮ ਆਦਮੀ ਪਾਰਟੀ ਵਲੋਂ ਧਾਰਮਿਕ ਟਿਪਣੀ ਕਰਨ ‘ਤੇ ਪਾਰਟੀ ਨੇ ਜਰਨੈਲ ਸਿੰਘ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਰਾਜ਼ੌਰੀ ਗਾਰਡਨ ਤੋਂ ਹਰਾਇਆ ਸੀ ਤੇ 2017 ਚ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਚੋਣ ਲੜੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.