Breaking NewsPunjabTop News

ਸਾਬਕਾ ਮੰਤਰੀ ਦੇ ਘਰ ਚੋਰਾਂ ਨੇ ਮਾਰਿਆ ਡਾਕਾ, ਮੰਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਬੇਹੋਸ਼ ਕਰ ਬਾਰਦਾਤ ਨੂੰ ਦਿੱਤਾ ਅੰਜਾਮ

ਲੁਧਿਆਣਾ: ਲੁਧਿਆਣਾ ਵਿਚ ਕੁਝ ਚੋਰੀ ਦੀਆਂ ਘਟਨਾਂ ਲੱਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬੀਤੇ ਕੁਝ ਦਿਨ ਪਹਿਲਾ ਇਕ ਨੇਪਾਲੀ ਨੌਕਰਾਣੀ ਵੱਲੋਂ ਘਰ ‘ਚ ਮੌਜੂਦ ਪਤੀ-ਪਤਨੀ ਨੂੰ ਨਸ਼ੀਲੀ ਚੀਜ਼ ਦੇ ਕੇ ਕੈਸ਼ ਤੇ ਸੋਨਾਂ ਲੁਟਣ ਦੀ ਖ਼ਬਰ ਸਾਹਮਣੇ ਆਈ ਸੀ। ਹੁਣ ਕੁਝ ਇਸੇ ਤਰ੍ਹਾਂ ਦੀ ਘਟਨਾਂ ਇਕ ਵਾਰ ਫੇਰ ਤੋਂ ਵਾਪਰੀ ਹੈ। ਪਰ ਵੱਡੀ ਗੱਲ ਇਹ ਹੈ ਕਿ ਇਹ ਘਟਨਾਂ ਸਾਬਕਾ ਮੰਤਰੀ ਦੇ ਘਰ ਵਾਪਰੀ ਹੈ। ਲੁਧਿਆਣਾ ਪੱਖੋਵਾਲ ਰੋਡ ਸਥਿਤ ਮਹਾਜਰ ਰਣਜੀਤ ਸਿੰਘ ਨਗਰ ‘ਚ ਅਕਾਲੀ ਦਲ ਦੇ ਸਾਬਕਾ ਮੰਤਰੀ ਰਹੇ ਜਗਦੀਸ਼ ਸਿੰਘ ਗਰਚਾ ਦੇ ਘਰ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਗਦੀਸ਼ ਗਰਚਾ ਅਤੇ ਉਨ੍ਹਾਂ ਦੀ ਪਤਨੀ ਸਮੇਤ ਦੋ ਨੌਕਰਾਣੀਆਂ ਨੂੰ ਰਾਤ ਸਮੇਂ ਬੇਹੋਸ਼ ਕਰ ਕੇ ਉਨ੍ਹਾਂ ਦੇ ਘਰ ਚੋਰੀ ਕੀਤੀ ਗਈ।

Vigilance ਦੀ ਹਿਰਾਸਤ ‘ਚ BJP Leader | Satkar Kaur | D5 Channel Punjabi

ਸਾਬਕਾ ਮੰਤਰੀ, ਉਨ੍ਹਾਂ ਦੀ ਪਤਨੀ ਅਤੇ ਦੋ ਨੌਕਰਾਣੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸਾਬਕਾ ਮੰਤਰੀ
ਜਗਦੀਸ਼ ਸਿੰਘ ਗਰਚਾ ਦੀ ਹਾਲਾਤ ਕਾਫ਼ੀ ਨਾਜ਼ੂਕ ਬਣੀ ਹੋਈ ਹੈ। ਪੁਲਿਸ ਨੂੰ ਘਰ ‘ਚ ਮੌਜੂਦ ਨੋਕਰਾਂ ‘ਤੇ ਸ਼ੱਕ ਹੈ। ਗੁਆਂਢੀ ਭਾਜਪਾ ਆਗੂ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਜਗਦੀਸ਼ ਗਰਚਾ ਦੀ ਬਾਡੀ ਠੰਢੀ ਪਈ ਸੀ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਜਦੋਂ ਕਲੋਨੀ ਵਾਸੀਆਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ। ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਜਗਦੀਸ਼ ਗਰਚਾ, ਉਸ ਦੀ ਪਤਨੀ ਅਤੇ ਦੋ ਨੌਕਰਾਣੀਆਂ ਵੀ ਘਰ ਵਿੱਚ ਬੇਹੋਸ਼ ਪਾਈਆਂ ਗਈਆਂ। ਉਨ੍ਹਾਂ ਦੇ ਪੁੱਤਰ ਬੌਬੀ ਗਰਚਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਬੇਟਾ ਬੌਬੀ ਕਿਸੇ ਕੰਮ ਲਈ ਪੰਜਾਬ ਤੋਂ ਬਾਹਰ ਗਿਆ ਹੋਇਆ ਸੀ।

University ਦੇ ਬਾਹਰ Police ਹੀ Police, ਭਖਿਆ ਮਾਹੌਲ, ਜ਼ਿੱਦ ‘ਤੇ ਵਿਦਿਆਰਥੀ | D5 Channel Punjabi

ਭਾਜਪਾ ਆਗੂ ਗੌਰਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਕਰੀਬ 5 ਤੋਂ 6 ਵਾਰ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਫੋਨ ਕੀਤਾ ਪਰ ਕਿਸੇ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਘਟਨਾ ਤੋਂ ਕਰੀਬ 1 ਘੰਟੇ ਬਾਅਦ ਪਹੁੰਚੀ। ਫਿਲਹਾਲ ਜਗਦੀਸ਼ ਗਰਚਾ ਨੂੰ ਪੰਚਮ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਅਨੁਸਾਰ ਇਲਾਕੇ ਦੇ ਸੀਸੀਟੀਵੀ ਕੈਮਰੇ ਆਦਿ ਦੀ ਛਾਣਬੀਣ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button