Breaking NewsD5 specialNewsPoliticsPunjab

ਸਾਬਕਾ ਮੇਅਰ ਦਾ ਦਿਲ ਦਹਿਲਾਉ ਕਾਰਾ

ਜਲੰਧਰ : ਤਸਵੀਰਾਂ ‘ਚ ਕੁੱਟਮਾਰ ਦਾ ਸ਼ਿਕਾਰ ਹੋ ਰਿਹਾ ਇਹ ਹੈ ਨਗਰ ਨਿਗਮ ਦਾ ਇੰਸਪੈਕਟਰ ਦਿਨੇਸ਼ ਜੋਸ਼ੀ ਅਤੇ ਇੰਸਪੈਕਟਰ ‘ਤੇ ਗਾਲਾਂ ਤੇ ਮੁੱਕਿਆਂ ਦੀ ਬਰਸਾਤ ਕਰ ਰਹੇ। ਇਹ ਨੇ ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਤੇ ਇਹਨਾਂ ਦੇ ਨਾਲ ਇਕ ਹੋਰ ਵਿਅਕਤੀ ਸੁਲੱਕਸ਼ਨ ਉਰਫ਼ ਬੱਬੂ, ਜਿਸ ਨੂੰ ਜਨਾਬ ਹੱਲਾਸ਼ੇਰੀ ਦੇ ਰਹੇ ਨੇ ਕਿ ਇੰਸਪੈਕਟਰ ਨੂੰ ਕਾਬੂ ਕਰਕੇ ਛਿੱਤਰ ਪਰੇਡ ਕੀਤੀ ਜਾਵੇ। ਕਦੇ ਭਾਜਪਾ ਕਦੇ ਕਾਂਗਰਸ ਅਤੇ ਕਦੇ ਅਕਾਲੀ ਦਲ ਦਾ ਪੱਲ੍ਹਾ ਫੜਨ ਵਾਲੇ ਸਾਬਕਾ ਮੇਅਰ ਸੁਰੇਸ਼ ਸਹਿਗਲ, ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ। ਕਾਨੂੰਨ ਨੂੰ ਛਿੱਕੇ ‘ਤੇ ਟੰਗ ਕੇ ਜਨਾਬ ਦੀ ਦਹਿਸ਼ਤ ਤਾਂ ਵੇਖੋ ਕਿਵੇਂ ਗਲੀ ਵਿੱਚ ਜਾਨਵਰਾਂ ਵਾਂਗ ਇੰਸਪੈਕਟਰ ਦਾ ਕੁਟਾਪਾ ਚਾੜ੍ਹ ਕੇ ਬੱਦਲ ਵਾਂਗ ਗਰਜ ਰਹੇ ਹਨ।

Read Also ਅੰਮਿ੍ਤਰਸਰ `ਚ ਵਾਪਰੀ ਦਿਲ ਦਹਿਲਾਉਣ ਵਾਲੀ ਵਾਰਦਾਤ

ਮਸਲਾ ਨਾਜਾਇਜ਼ ਉਸਾਰੀ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਸੂਹ ਨਗਰ ਨਿਗਮ ਨੂੰ ਲੱਗੀ ਅਤੇ ਐਤਵਾਰ ਵਾਲੇ ਦਿਨ ਹੀ ਛਾਪਾ ਮਾਰ ਦਿੱਤਾ ਗਿਆ ਪਰ ਮੌਕੇ ‘ਤੇ ਪਹੁੰਚੀ ਨਗਰ ਨਿਗਮ ਟੀਮ ਦੇ ਇੰਸਪੈਕਟਰ ‘ਤੇ ਰਿਸ਼ਵਤ ਦੇ ਦੋਸ਼ ਲਗਾ ਕੇ ਧੱਕਾ-ਮੁੱਕੀ ਕੀਤੀ ਗਈ। ਤਸਵੀਰਾਂ ਗਵਾਹ ਨੇ ਕਿ ਇੰਸਪੈਕਟਰ ਨੂੰ ਗ਼ਲੀ ਵਿੱਚ ਪੂਰੇ ਮੁਹੱਲੇ ਦੇ ਸਾਹਮਣੇ ਜ਼ਲੀਲ ਕੀਤਾ ਜਾ ਰਿਹਾ ਹੈ। ਜੇ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜਨਾਬ ਸਾਬਕਾ ਮੇਅਰ ਸਾਬ੍ਹ ਉਸ ਨਾਲ ਵੀ ਗਾਲੀ ਗਲੋਚ ਕਰ ਰਹੇ ਹਨ। ਓਧਰ ਇੰਸਪੈਕਟਰ ਦਿਨੇਸ਼ ਜੋਸ਼ੀ ਨੇ ਆਪਣੇ `ਤੇ ਲੱਗੇ ਰਿਸ਼ਵਤ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਹੁਣ ਜ਼ਰਾ ਸਾਬਕਾ ਮੇਅਰ ਸੁਰੇਸ਼ ਸਹਿਗਲ ਦੇ ਬਦਲੇ ਤੇਵਰ ਤਾਂ ਵੇਖੋ, ਜਨਾਬ ਹੋਣੀ ਕੁੱਟਮਾਰ ਵੀ ਕਰ ਗਏ ਸ਼ਰੇਆਮ ਆਮ ਗੰਦੀਆਂ ਗਾਲਾਂ ਵੀ ਕੱਢ ਰਹੇ ਹਨ ਪਾਕ ਸਾਫ਼ ਹੋਣਾ ਦਾ ਸਰਟੀਫਿਕੇਟ ਵੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਕੋਈ ਇਹਨਾਂ ਨੂੰ ਪੁੱਛੇ ਕਿ ਫੇਰ ਵੀਡੀਓ ‘ਚ ਆਦਮਖ਼ੋਰ ਬਣਿਆ ਉਹ ਵਿਅਕਤੀ ਕੌਣ ਸੀ।

ਸਾਬਕਾ ਮੇਅਰ ਹੋ ਕੇ ਵੀ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਸੁਰੇਸ਼ ਸਹਿਗਲ ‘ਤੇ ਹੁਣ ਪਰਚਾ ਹੋ ਗਿਆ ਹੈ। ਨਗਰ ਨਿਗਮ ਵੀ ਮਾਮਲੇ ਦੀ ਛਾਣਬੀਣ ਕਰ ਰਿਹਾ ਹੈ ਕਿ ਰਿਸ਼ਵਤਖ਼ੋਰੀ ਜਾਂ ਗੁੰਡਾਗਰਦੀ ਦੇ ਇਸ ਮਾਮਲੇ ਦਾ ਸੱਚ ਕੀ ਹੈ। ਖੈਰ, ਵੀਡੀਓ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪਹਿਲਾਂ ਤਾਂ ਸਰਕਾਰ ਨੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਦੇ ਛਾਪਿਆਂ ਨੂੰ ਫੁੱਸ ਕਰ ਦਿੱਤਾ। ਫੇਰ ਸਿੱਧੂ ਦਾ ਵਿਰੋਧ ਕਰਨ ਵਾਲੇ ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ ਵੀ ਪਿਛਲੇ ਦਿਨੀਂ ਨਗਰ ਨਿਗਮ ਦੀ ਆਈਏਐਸ ਅਫ਼ਸਰ `ਤੇ ਭੜਕਦੇ ਵਿਖਾਈ ਦਿੱਤੇ ਅਤੇ ਹੁਣ ਸਾਬਕਾ ਮੇਅਰ ਦੀ ਗੁੰਡਾਗਰਦੀ ਨੇ ਨਿਗਮ ਦੇ ਅਧਿਕਾਰੀਆਂ ਦੀ ਇੱਜ਼ਤ ਦਾਅ `ਤੇ ਲਗਾ ਦਿੱਤੀ ਹੈ। ਉਹ ਵੀ ਹੁਣ ਇਹ ਸੋਚਣ ਲਈ ਮਜਬੂਰ ਹੋਣਗੇ ਕਿ ਆਖਿਰਕਾਰ ਉਹਨਾਂ ਦੀ ਡਿਊਟੀ ਕੀ ਹੈ। ਸਿਆਸੀ ਲੋਕਾਂ ਤੋਂ ਸੇਵਾ ਕਰਵਾਉਣਾ ਜਾਂ ਫੇਰ ਆਮ ਲੋਕਾਂ ਦੀ ਸੇਵਾ ਕਰਨਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button