PunjabTop News

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਭਰੀ ਹਾਜ਼ਰੀ, ਗੁਰੂ ਦੀ ਕਚਹਿਰੀ ਵਿੱਚ ਕਿਹਾ, ਮੇਰੇ ਉਤੇ ਝੂਠੇ ਦੋਸ਼ ਲਾਏ ਜਾ ਰਹੇ ਹਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਨੌਕਰੀ ਦੇਣ ਵਾਸਤੇ 2 ਕਰੋੜ ਰੁਪਏ ਮੰਗਣ ਦੇ ਦੋਸ਼ ਲਾਏ ਸਨ।

ਵੱਖਰਾ ਪਹਿਰਾਵਾ ਪਾ ਨਿਕਲੇ ਸਿੰਘ,ਖੜ੍ਹ-ਖੜ੍ਹ ਦੇਖਣ ਲੱਗੇ ਲੋਕ,ਮਿੰਟਾਂ ‘ਚ ਵਾਇਰਲ ਹੋਈ ਵੀਡੀਓ || D5 Channel Punjabi

ਇਸ ਪਿੱਛੋਂ ਅੱਜ ਚੰਨੀ ਨੇ ਭਗਵੰਤ ਮਾਨ ਵੱਲੋਂ ਲਾਏ ਗਏ ਇਲਜ਼ਾਮਾਂ ਪ੍ਰਤੀ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋ ਕੇ ਗੁਰੂ ਦੀ ਕਚਹਿਰੀ ਵਿੱਚ ਆਪਣਾ ਪੱਖ ਪੇਸ਼ ਕੀਤਾ। ਅੱਜ ਚੰਨੀ ਨੇ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਆਖਿਆ ਕਿ ਉਸ ਨੇ ਕਦੇ ਆਪਣੇ ਭਾਣਜੇ ਰਾਹੀਂ ਪੈਸੇ ਨਹੀਂ ਮੰਗੇ।

ਇਹ ਸਾਰੇ ਇਲਜ਼ਾਮ ਝੂਠੇ ਹਨ। ਮੈਂ ਆਪ ਜੀ ਦੇ ਦਰ ਤੋਂ ਕਿਤੇ ਹੋਰ ਨਹੀਂ ਜਾ ਸਕਦਾ। ਇਸ ਲਈ ਮੈਂ ਆਪਣੀ ਸਫਾਈ ਦੇਣ ਤੁਹਾਡੇ ਕੋਲ ਆਇਆ ਹਾਂ। ਜੇਕਰ ਮੈਂ ਪੈਸੇ ਲਏ ਹੋਣ ਤਾਂ ਮੈਂ ਆਪ ਦਾ ਦੇਣਦਾਰ ਹਾਂ। ਮੇਰੇ ਉਤੇ ਝੂਠੇ ਦੋਸ਼ ਲਾਏ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button