SportsTop News

ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ ਦੇਹਾਂਤ, ਚੌਥੀ ਮੰਜ਼ਿਲ ਤੋਂ ਹੇਠਾਂ ਮਾਰ ਦਿੱਤੀ ਛਾਲ

ਸਚਿਨ ਤੇਂਦੁਲਕਰ ਦੀ ਕਪਤਾਨੀ ਵਿੱਚ ਡੈਬਿਊ ਕਰਨ ਵਾਲੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ ਦੇਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡੇਵਿਡ ਜਾਨਸਨ ਨੇ ਖੁਦਕੁਸ਼ੀ ਕਰ ਲਈ ਹੈ, ਉਸ ਨੇ ਆਪਣੇ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਡੇਵਿਡ ਜਾਨਸਨ ਡਿਪ੍ਰੈਸ਼ਨ ਤੋਂ ਪੀੜਤ ਸਨ। ਡੇਵਿਡ ਜੌਹਨਸਨ ਦਾ ਜਨਮ 1971 ਵਿੱਚ ਹੋਇਆ ਸੀ, ਉਹ 52 ਸਾਲ ਦੇ ਸਨ, ਉਹ ਬੈਂਗਲੁਰੂ ਵਿੱਚ ਰਹਿੰਦੇ ਸਨ। ਡੇਵਿਡ ਜੌਹਨਸਨ ਨੇ ਭਾਰਤ ਲਈ ਦੋ ਟੈਸਟ ਮੈਚ ਵੀ ਖੇਡੇ ਸਨ। ਇਸ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਦਿੱਲੀ ‘ਚ ਆਸਟ੍ਰੇਲੀਆ ਖਿਲਾਫ ਆਪਣਾ ਡੈਬਿਊ ਕੀਤਾ ਸੀ। ਉਸ ਮੈਚ ਵਿੱਚ ਉਹ ਸਿਰਫ਼ ਇੱਕ ਵਿਕਟ ਹੀ ਲੈ ਸਕਿਆ ਸੀ ਅਤੇ ਉਸ ਦਾ ਪਹਿਲਾ ਸ਼ਿਕਾਰ ਮਾਈਕਲ ਸਲੇਟਰ ਸੀ। ਇਸ ਤੋਂ ਬਾਅਦ ਉਸ ਨੂੰ ਦੱਖਣੀ ਅਫਰੀਕਾ ਦੌਰੇ ‘ਤੇ ਡਰਬਨ ਟੈਸਟ ‘ਚ ਮੌਕਾ ਮਿਲਿਆ, ਜਿੱਥੇ ਉਸ ਨੇ ਦੋ ਵਿਕਟਾਂ ਲਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button