NewsBreaking NewsD5 specialIndiaPunjab

ਸਾਬਕਾ ਫੌਜੀ ਗਿਆਨੀ ਬਲਦੇਵ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 1430 ਅੰਗਾਂ ਦੀ ਹੱਥ ਲਿਖਤ ਬੀੜ ਕੀਤੀ ਤਿਆਰ ।

ਖਰੜ :ਸਾਬਕਾ ਫੌਜੀ ਗਿਆਨੀ ਬਲਦੇਵ ਸਿੰਘ ਜੀ ਇੱਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 1430 ਅੰਗਾਂ ਦੀ ਹੱਥ ਲਿਖਤ ਬੀੜ ਤਿਆਰ ਕੀਤੀ ਹੈ। ਉਨ੍ਹਾਂ ਨੂੰ ਇਹ ਬੀੜ ਸਾਹਿਬ ਲਿਖਣ ਵਿੱਚ ਤਕਰੀਬਨ ਸਾਢੇ ਛੇ ਸਾਲ ਦਾ ਸਮਾਂ ਲੱਗਾ ਹੈ। ਉਨ੍ਹਾਂ ਨੇ ਇਹ ਬੀੜ 14 ਮਈ 2012 ਵਿੱਚ ਲਿਖਣ ਦਾ ਕੰਮ ਸ਼ੁਰੂ ਕੀਤਾ ਸੀ। ਇੱਥੇ ਦੱਸ ਦੇਈਏ ਕਿ ਗਿਆਨੀ ਜੀ ਲਿਖਾਈ ਬਹੁਤ ਹੀ ਸੋਹਣੀ ਅਤੇ ਸਾਫ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਲਈ ਉਨ੍ਹਾਂ ਨੇ ਅਮਰੂਦ ਦੀ ਕਲਮ ਦਾ ਇਸਤੇਮਾਲ ਕੀਤਾ ਹੈ। ਗਿਆਨੀ ਜੀ ਵਲੋਂ ਇਹ ਬੀੜ ਲੜੀਵਾਰ (ਜੁੜਵੇ ਅੱਖਰਾਂ ਵਿੱਚ) ਤਿਆਰ ਕੀਤੀ ਗਈ ਹੈ ਜਿਸਨੂੰ ਆਮ ਸ਼ਰਧਾਲੂ ਆਸਾਨੀ ਨਾਲ ਨਹੀਂ ਪੜ੍ਹ ਸਕਦੇ। ਗਿਆਨੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪ੍ਰਕਾਸ਼ ਕਰਨ ਲਈ ਲੈ ਕੇ ਜਾਣਗੇ ਕਿਉਂਕਿ ਉੱਥੇ ਅਜਿਹੇ ਗ੍ਰੰਥੀ ਹਨ ਜਿਹੜੇ ਇਸ ਨੂੰ ਆਸਾਨੀ ਨਾਲ ਪੜ੍ਹ ਸਕਦੇ ਹਨ।

Read Also ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ, ਦੇਖੋ ਤਸਵੀਰਾਂ3a 1

ਆਓ ਤੁਹਾਨੂੰ ਇਸ ਹੱਥ ਲਿਖਤ ਬੀੜ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ। ਗਿਆਨੀ ਬਲਦੇਵ ਸਿੰਘ ਖਰੜ ਦੇ ਪਿੰਡ ਪੋਪਨੀਆਂ ਵਿਖੇ ਰਹਿਣ ਵਾਲੇ ਹਨ। ਗਿਆਨੀ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਹਿਲਾਂ ਫੌਜ ਵਿਚ ਸਨ, ਹੁਣ ਉਨ੍ਹਾਂ ਦੀ ਉਮਰ ਤਕਰੀਬਨ 71 ਸਾਲ ਹੈ। ਉਨ੍ਹਾਂ ਕਿਹਾ ਕਿ ਇਹ ਬੀੜ ਮੈਂ ਪਰਮਾਤਮਾ ਦੀ ਬਖਸ਼ਿਸ਼ ਸਦਕਾ ਹੀ ਲਿਖ ਸਕਿਆਂ ਹਾਂ। ਪਰਮਾਤਮਾ ਨੇ ਮੈਨੂੰ ਆਪ ਬਿਠਾ ਕੇ ਮੇਰੇ ਤੇ ਬਖਸ਼ਿਸ਼ ਕਰਕੇ ਮੇਰੇ ਤੋਂ ਇਹ ਲਿਖਵਾਇਆ ਹੈ। ਮੈਨੂੰ ਗੁਰਬਾਣੀ ਲਿਖਣ ਦੀ ਪਹਿਲਾਂ ਤੋਂ ਹੀ ਲਗਨ ਸੀ। ਇਸ ਤੋਂ ਇਲਾਵਾ ਮੈਂ ਗੁਰਬਾਣੀ ਦੀਆਂ ਹੋਰ ਪੋਥੀਆਂ ਵੀ ਲਿਖੀਆਂ ਹਨ। ਗਿਆਨੀ ਜੀ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ‘ਜਪੁਜੀ ਸਾਹਿਬ’ ਦਾ ਟੀਕਾ ਆਪਣੇ ਲਈ ਆਪਣੇ ਹੱਥੀ ਲਿਖਿਆ। ਉਹ ਮੈਂ ਫੋਟੋਕਾਪੀ ਕਰਾ ਕੇ ਲੋਕਾਂ ਵਿੱਚ ਵੰਡਿਆ।

 

ਇਸ ਤੋਂ ਬਾਅਦ ਇੱਕ ਭਾਈ ਸੁਖਦੇਵ ਸਿੰਘ ਜੀ ਮੇਰੇ ਸੰਪਰਕ ਵਿੱਚ ਆਏ। ਉਹ ਸਾਡੇ ਪਿੰਡ ਵਿਚ ਕਥਾ ਕਰਨ ਲਈ ਆਏ ਸੀ। ਪਹਿਲਾਂ ਮੈਂ ਉਨ੍ਹਾਂ ਨੂੰ ਆਪਣਾ ਹੱਥ ਲਿਖਤ ਟੀਕਾ ਦਿਖਾਇਆ। ਜਦੋਂ ਮੈਂ ਉਨ੍ਹਾਂ ਨੂੰ ਇਹ ਟੀਕਾ ਦਿਖਾਇਆ ਤਾਂ ਉਹ ਮੇਰੀ ਲਿਖਾਈ ਤੇ ਬਹੁਤ ਮੋਹਿਤ ਹੋਏ। ਉਨ੍ਹਾਂ ਨੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਲਈ ਪ੍ਰੇਰਿਤ ਕੀਤਾ। ਮੈਂ 14 ਮਈ 2012 ਨੂੰ ਬੀੜ ਸਾਹਿਬ ਲਿਖਣ ਦਾ ਕੰਮ ਸ਼ੁਰੂ ਕੀਤਾ। ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਮੈਂ ਲਿਖਣਾ ਸ਼ੁਰੂ ਕਰ ਦਿੰਦਾ ਸੀ। ਪਰਮਾਤਮਾ ਦੀ ਕ੍ਰਿਪਾ ਸਦਕਾ ਹੀ ਮੈਂ ਇਹ ਕਾਰਜ ਨੇਪਰੇ ਚਾੜ੍ਹ ਸਕਿਆ ਹਾਂ। ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੇ ਇਸ ਸਰੂਪ ਦੇ ਦਰਸ਼ਨ ਕੀਤੇ ਅਤੇ ਗਿਆਨੀ ਬਲਦੇਵ ਸਿੰਘ ਜੀ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button