ਸਾਬਕਾ ਕ੍ਰਿਕੇਟਰ ਕਪਿਲ ਦੇਵ ਦੀ ਸਿਹਤ ‘ਚ ਸੁਧਾਰ, ਸਾਹਮਣੇ ਆਈ ਤਸਵੀਰ

ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਅਤੇ ਟੀਮ ਇੰਡੀਆ ਨੂੰ ਪਹਿਲਾ ਵਰਲਡ ਕੱਪ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਪਿਲ ਦੇਵ ਨੂੰ ਕੱਲ ਦਿਲ ਦਾ ਦੌਰਾ ਪੈਣ ‘ਤੇ ਦਿੱਲੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਰਿਪੋਰਟ ਮੁਤਾਬਕ ਉਨ੍ਹਾਂ ਦੀ ਐਂਜੀਓਪਲਾਸਟੀ ਸਫਲ ਰਹੀ ਹੈ। ਫਿਲਹਾਲ ਕਪਿਲ ਦੇਵ ਦੀ ਸਿਹਤ ‘ਚ ਹੁਣ ਸੁਧਾਰ ਹੈ, ਉਹ ਖਤਰੇ ਤੋਂ ਬਾਹਰ ਹਨ। ਸ਼ੁੱਕਰਵਾਰ ਨੂੰ ਕਪਿਲ ਦੇਵ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।
ਆਹ ਵਕੀਲ ਨੇ ਕੈਪਟਨ ਦੇ ਬਿੱਲਾਂ ਦੀ ਖੋਲ੍ਹੀ ਪੋਲ! ਦੇਖੋ! ਮੋਦੀ ਨੇ ਕਿਵੇਂ ਤਿਆਰ ਕੀਤੇ ਇਹ ਬਿੱਲ!
ਜਿਸ ਤੋਂ ਬਾਅਹ ਹਰ ਕੋਈ ਕਪਿਲ ਦੇਵ ਦੇ ਠੀਕ ਹੋਣ ਦੀ ਅਰਦਾਸ ਕਰਨ ਲੱਗਾ। ਕਪਿਲ ਨੇ ਇਨ੍ਹਾਂ ਸਾਰੀਆਂ ਦੁਆਵਾਂ ਦੇ ਜਵਾਬ ਵਿੱਚ ਲਿਖਿਆ, “ਮੈਂ ਚੰਗਾ ਹਾਂ ਅਤੇ ਮੈਂ ਹੁਣ ਬਹਿਤਰ ਕਰ ਰਿਹਾ ਹਾਂ। ਮੈਂ ਤੇਜ਼ ਰਫਤਾਰ ਨਾਲ ਠੀਕ ਹੋਣ ਦੇ ਰਾਹ ‘ਤੇ ਹਾਂ। ਗੋਲਫ ਖੇਡਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਤੁਸੀਂ ਮੇਰਾ ਪਰਿਵਾਰ ਹੋ। ਧੰਨਵਾਦ।” ਦੱਸ ਦੇਈਏ ਕਿ ਕਪਿਲ ਦੇਵ ਦਾ ਦੱਖਣੀ ਦਿੱਲੀ ਦੇ ਫੋਰਟਿਸ ਏਸਕੋਰਟਸ ਹਸਪਤਾਲ ਵਿਖੇ ਐਮਰਜੈਂਸੀ ਕੋਰੋਨਰੀ ਐਨਜੀਓਪਲਾਸਟੀ ਸਫਲਤਾਪੂਰਵਕ ਹੋਈ।
Kapil Pa ji is OK now after his operation and sitting with his daughter AMYA. Jai mata di.@therealkapildev 🙏🏽🙏🏽 pic.twitter.com/K5A9eZYBDs
— Chetan Sharma (@chetans1987) October 23, 2020
ਹਸਪਤਾਲ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 61 ਸਾਲਾ ਕਪਿਲ ਨੂੰ ਵੀਰਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਨੇ ਅੱਗੇ ਦੱਸਿਆ ਕਿ ਕਪਿਲ ਦੀ ਹਾਲਤ ਸਥਿਰ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਫੋਰਟਿਸ ਐਸਕੋਰਟਸ ਹਸਪਤਾਲ ਦੇ ਕਾਰਡੀਓਲੌਜੀ ਵਿਭਾਗ ਦੇ ਡਾਇਰੈਕਟਰ ਡਾ. ਅਤੁਲ ਮਾਥੁਰ ਮੁਤਾਬਕ ਕਪਿਲ ਨੂੰ ਦੇਰ ਰਾਤ ਇੱਕ ਵਜੇ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਐਮਰਜੈਂਸੀ ਕੋਰੋਨਰੀ ਐਂਜੀਓਪਲਾਸਟੀ ਕੀਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.