Breaking NewsD5 specialEntertainmentNewsTop News

‘ਸਾਡਾ ਬੇਬੀ ਜਲਦ ਆ ਰਿਹਾ ਹੈ’

ਮੁੰਬਈ : 14 ਅਪ੍ਰੈਲ, 2022 ਨੂੰ ਵਿਆਹ ਦੇ ਬੰਧਨ ’ਚ ਬੱਝੇ ਰਣਬੀਰ ਕਪੂਰ ਤੇ ਆਲੀਆ ਭੱਟ ਨੇ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਖ਼ੁਸ਼ਖ਼ਬਰੀ ਦੇ ਦਿੱਤੀ ਹੈ। ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਆਪਣੇ ਗਰਭਵਤੀ ਹੋਣ ਦਾ ਜ਼ਿਕਰ ਕੀਤਾ ਹੈ। ਪੋਸਟ ਨਾਲ ਆਲੀਆ ਲਿਖਦੀ ਹੈ, ‘ਸਾਡਾ ਬੇਬੀ ਜਲਦ ਆ ਰਿਹਾ ਹੈ।’’ ਦੱਸ ਦੇਈਏ ਕਿ ਆਲੀਆ ਨੇ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ’ਚੋਂ ਪਹਿਲੀ ਤਸਵੀਰ ’ਚ ਰਣਬੀਰ ਕਪੂਰ ਤੇ ਆਲੀਆ ਭੱਟ ਹਸਪਤਾਲ ਦੇ ਬੈੱਡ ’ਤੇ ਨਜ਼ਰ ਆ ਰਹੇ ਹਨ, ਜੋ ਸਕੈਨ ’ਚ ਆਪਣੇ ਬੱਚੇ ਨੂੰ ਦੇਖ ਰਹੇ ਹਨ। ਉਥੇ ਦੂਜੀ ਤਸਵੀਰ ’ਚ ਸ਼ੇਰ ਦਾ ਪਰਿਵਾਰ ਦਿਖਾਇਆ ਗਿਆ ਹੈ।

Vidhan Sabha ਬਾਹਰ ਗਰਮਾਇਆ ਮਾਹੌਲ, ਦੇਖ Mann ਨੇ ਸੁਣਾਤੀ ਵੱਡੀ ਖੁਸ਼ਖਬਰੀ,ਦੇਖੋ ਸਿੱਧਾ Live | D5 Channel Punjabi

ਆਲੀਆ ਨੇ ਕੁਝ ਮਿੰਟ ਪਹਿਲਾਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਹੈ, ਜਿਸ ’ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਆਮ ਲੋਕਾਂ ਦੇ ਨਾਲ-ਨਾਲ ਸੈਲੇਬ੍ਰਿਟੀਜ਼ ਵੀ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ। ਕੰਮਕਾਜ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਹ ਫ਼ਿਲਮ 22 ਜੁਲਾਈ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਥੇ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਇਕੱਠਿਆਂ ਫ਼ਿਲਮ ‘ਬ੍ਰਹਮਾਸਤਰ’ ਇਸੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button