ਸਾਇੰਸ ਸਿਟੀ ਵਲੋਂ 13ਵਾਂ ਅਤੇ 14 ਵਾਂ ਡਾਗ ਸ਼ੋਅ ਕਰਵਾਇਆ ਗਿਆ

ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ ਭਾਰਤੀ ਕੈਨਲ ਕਲੱਬ ਦੀ ਰਹਿਨੁਮਾਈ ਹੇਠ ਪਾਲਤੂ ਜਾਨਵਰਾਂ ਅਤੇ ਇਹਨਾਂ ਦੇ ਵਿਕਾਸ ਦੀ ਵਿਗਿਆਨ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਆਸ਼ੇ ਨਾਲ 13ਵਾਂ ਅਤੇ 14ਵਾਂ ਆਲ ਬ੍ਰੀਡ ਓਪਨ ਡੋਗ ਸ਼ੋਅ ਕਰਵਾਇਆ ਗਿਆ। ਇਸ ਡਾਗ ਸ਼ੋਅ ਦੇ ਮਾਧਿਆਮ ਨਾਲ ਸਾਡੇ ਆਲੇ —ਦੁਆਲੇ ਪਾਈਆਂ ਜਾਂਦੀਆਂ ਕੁੱਤਿਆਂ ਦੀਆ ਨਸਲਾਂ ਅਸਾਨ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਇਸ ਮੌਕੇ 40 ਪ੍ਰਜਾਤੀਆਂ ਦੇ 300 ਦੇ ਲਗਭਗ ਕੁੱਤਿਆਂ (ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ੍ਹਰ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲ੍ਹਰ ਗ੍ਰੇਟ ਡੇਨ ਆਦਿ ) ਨੇ ਹਿੱਸਾ ਲਿਆ।
Patiala News : ਪੰਜ ਪਿੰਡਾਂ ਦੀਆਂ ਪੰਚਾਇਤਾਂ ‘ਤੇ ਵੱਡੀ ਕਾਰਵਾਈ, ਹੋਇਆ ਘਪਲਾ, ਹੁਣ ਜਾਂਚ ’ਚ ਟੰਗੇ ਪੁੱਠੇ
ਇਸ ਮੌਕੇ ਯੁਕਰੇਨ ਤੋਂ ਸ੍ਰੀਮਤੀ ਓਲਗਾ ਕੇ ਹਿਮਲੇਵਿਸਕਾਇਆ,ਕੋਲਕਾਤਾ ਤੋਂ ਸ੍ਰੀ ਪ੍ਰਦੀਪ ਗੋਸ ਅਤੇ ਕੋਟਕਪੂਰਾ ਤੋਂ ਡਾ. ਅੰਕਿਤ ਛਿੱਬਰ ਦੀ ਟੀਮ ਨੇ ਕੁੱਤਿਆਂ ਦੇ ਹੋਏ ਮੁਕਾਬਲਿਆਂ ਦੀ ਜੱਜਮੈਂਟ ਕੀਤੀ। ਇਸ ਮੌਕੇ ਸ੍ਰੀ ਦਾਇਆਮਾ ਹਰੀਸ਼ ਓਮ ਪ੍ਰਕਾਸ਼ ਐਸ.ਐਸ.ਪੀ ਕਪੂਰਥਲਾ ਮੁਖ ਮਹਿਮਾਨ ਵਜੋਂ ਹਾਜ਼ਰ ਹੋਏ । ਉਨ੍ਹਾਂ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਜ਼ਿੰਦਗੀ ਵਿਚ ਇਸ ਪਾਲਤੂ ਜਾਨਵਰ ਦਾ ਅਹਿਮ ਸਥਾਨ ਹੈ। ਉਨ੍ਹਾਂ ਕਿਹਾ ਕਿ ਡੋਗ ਸ਼ੋਅ ਅਸਲ ਵਿਚ ਕੁੱਤਿਆਂ ਦੇ ਖੇਡ ਮੁਕਾਬਲੇ ਹਨ, ਜਿਸ ਵਿਚ ਹਰੇਕ ਕੁੱਤੇ ਦੀ ਸ਼ੁੱਧ ਨਸਲ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਜੋ ਸਬੰਧਤ ਨਸਲ ਦੇ ਮਾਪਦੰਡਾਂ ਅਨੁਸਾਰ ਹੋਣਾ ਚਾਹੀਦਾ ਹੈ।
ਹਰੇਕ ਕੁੱਤੇ ਦੀ ਸਭ ਤੋਂ ਵਧੀਆਂ ਨਸਲ ਦੇ ਨਮੂਨੇ ਜਿੱਤ ਤੇ ਹਾਰ ਨਿਧਰਾਤ ਕਰਦੇ ਹਨ। ਇਹਨਾਂ ਕੁੱਤਿਆਂ ਦੀ ਮਦਦ ਨਾਲ ਚੋਰੀਆਂ, ਧਮਾਕੇ ਗੈਰ—ਕਾਨੂੰਨੀ ਨਸ਼ਿਆਂ ਸਮੇਤ ਦੂਸਰੇ ਅਪਰਾਧਾ ਦਾ ਪਤਾ ਲਗਾਇਆ ਜਾਂਦਾ ਹੈ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਪਾਲਤੂ ਜਾਨਵਰਾਂ ਅਤੇ ਪੌਦਿਆਂ ਦਾ ਮਨੁੱਖੀ ਸੱਭਿਅਤਾ ਅਤੇ ਸੱਭਿਆਚਾਰ ਵਿਚ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਕੈਨਨ ਕਲੱਬ ਵਲੋਂ ਕੁੱਤਿਆਂ ਦੀਆਂ 339 ਸ਼ੁੱਧ ਪ੍ਰਜਾਤੀਆਂ ਦੀਆਂ ਪਛਾਣ ਕੀਤੀ ਗਈ ਹੈ, ਜਿਹਨਾਂ ਨੂੰ 10 ਗਰੁੱਪਾਂ ਵਿਚ ਵੰਡਿਆਂ ਗਿਆ ਹੈ। ਕੁੱਤੇ ਪਾਲਤੂ ਜਾਨਵਰਾਂ ਵਿਚੋਂ ਸਭ ਤੋਂ ਅਹਿਮ ਹਨ ਕਿਉਂ ਕਿ ਇਹਨਾਂ ਦੀਆਂ ਬਹੁਤ ਸਾਰੀਆਂ ਨਸਲਾਂ ਸਾਡੇ ਨਾਲ ਖੇਡਣ,ਕੰਮ ਕਰਨ, ਸ਼ਿਕਾਰ ਕਰਨ ਅਤੇ ਖਿਡੌਣਿਆਂ ਵਜੋਂ ਵਰਤੀਆਂ ਜਾਂਦੀਆਂ ਹਨ।
Prof. Bhullar ਦੀ Rehai ਦਾ ਮਾਮਲਾ ਉਲਝਿਆ, Maninderjeet Bitta ਨੇ ਦਿੱਤੀ ਸਿੱਧੀ ਧਮਕੀ | D5 Channel Punjabi
ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਾਇੰਸ ਸਿਟੀ ਵਿਖੇ ਕੁੱਤਿਆਂ ਦੇ ਜੀਨ ਪੂਲ ਅਤੇ ਘਰੇਲੂ ਜੈਵਿਕ ਵਿਭਿੰਨਤਾਂ ਦੀ ਜਾਣਕਾਰੀ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ । ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜ਼ੇਸ਼ ਗਰੋਵਰ ਵੀ ਹਾਜ਼ਰ ਸਨ, ਉਨ੍ਹਾਂ ਸੰਬੋਧਨ ਕਰਦਿਆਂ ਧਰਤੀ *ਤੇ ਪਾਏ ਜਾਣ ਵਾਲੇ ਦੂਜੇ ਜਾਨਵਰਾਂ ਨਾਲੋਂ ਕੁੱਤਾ ਸਾਡੇ ਸਭ ਤੋਂ ਵੱਧ ਨੇੜੇ ਹੈ। ਸਦੀਆਂ ਤੋਂ ਹੀ ਸਾਡੇ ਸਮਾਜ ਵਿਚ ਇਸ ਦੀ ਅਹਿਮ ਭੂਮਿਕਾ ਰਹੀ ਹੈ। ਇਹ ਜਾਨਵਾਰ ਸਾਡਾ ਸਲਾਹਕਾਰ, ਸਾਥੀ, ਖੇਡਾਂ ਅਤੇ ਕੰਮਕਾਜ਼ ਵਿਚ ਸਹਿਯੋਗੀ ਹੋਣ ਦੇ ਨਾਲ—ਨਾਲ ਸਾਡੇ ਲਈ ਅਧਿਅਪਕ ਵਜੋਂ ਵੀ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਕੁਝ ਖਾਸ ਕੰਮਾਂ ਅਤੇ ਉਦੇਸ਼ਾਂ ਦੀ ਪੂਰਤੀ ਲਈ ਕੁੱਤਿਆਂ ਦਾ ਪਾਲਣ—ਪੋਸ਼ਣ ਕੀਤਾ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.