ਸਾਇੰਸ ਸਿਟੀ ਵਲੋਂ ਪੰਛੀਆਂ ਦੇ ਵਿਸ਼ਵ ਪ੍ਰਵਾਸ ਦਿਵਸ ‘ਤੇ Webinar

ਕਪੂਰਥਲਾ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਪੰਛੀ ਪ੍ਰਵਾਸ ਦਿਵਸ ਤੇ “ਪੰਛੀ ਸਾਡੇ ਸੰਸਾਰ ਨੂੰ ਆਪਸ ਵਿਚ ਜੋੜਦੇ ਹਨ” ਵਿਸ਼ੇ ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਤੋਂ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਰਚੂਅਲ ਮੋਡ ਰਾਹੀਂ ਹਿੱਸਾ ਲਿਆ।
ਲਓ ਜੀ! ਖੇਤ ਜਾਂਦੇ ਕਿਸਾਨਾਂ ਦੀ ਹੋਣ ਲੱਗੀ ਤਲਾਸ਼ੀ!ਅਧਿਕਾਰੀਆਂ ਨੇ ਰੱਖੀਂ ਪੂਰੀ ਬਾਜ਼ ਅੱਖ!
ਵੈਬਨਾਰ ਵਿਚ ਡਾ. ਬਿਤਾਪੀ ਸੀ ਸਿਨਹਾ, ਸਲਾਹਕਾਰ/ ਵਿਗਿਆਨੀ -ਜੀ ਭਾਰਤੀ ਜੰਗਲੀ ਜੀਵ ਇੰਸਟੀਚਿਊਟ ਦੇਹਰਦੂਨ ਮੁਖ ਬੁਲਾਰੇ ਵਜੋਂ ਹਾਜ਼ਰ ਹੋਈ।ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਪੰਛੀ ਪ੍ਰਵਾਸ ਦਿਵਸ ਪ੍ਰਵਾਸੀ ਪੰਛੀਆਂ ਨੂੰ ਦਰਪੇਸ਼ ਖਤਰਿਆਂ, ਉਹਨਾਂ ਦੀ ਸਾਡੇ ਵਾਤਾਵਰਣ ਵਿਚ ਮਹੱਹਤਾ, ਦੇਖਭਾਲ ਅਤੇ ਕੌਮਾਂਤਰੀ ਸਹਿਯੋਗ ਦੀ ਲੋੜ ਪ੍ਰਤੀ ਜਾਗਰੂਕਤਾ ਪ੍ਰੈਦਾ ਕਰਨ ਲਈ ਇਕ ਪ੍ਰਭਾਵਸ਼ਾਲੀ ਸਾਧਨ ਹੈ।
ਸਰਕਾਰ ਨੂੰ ਪਈ ਨਵੀਂ ਬਿਪਤਾ! ‘ਆਪ’ ਦੇ ਲੀਡਰ ਹੋਏ ਬਾਗੀ! ਚੋਣਾਂ ਦੀ ਤਿਆਰੀ ’ਚ BJP | D5 Channel Punjabi
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਉਪ ਮਹਾਦੀਪ ਗਰਮੀਆਂ ਅਤੇ ਸਰਦੀਆਂ ਵਿਚ ਪ੍ਰਵਾਸੀ ਪੰਛੀਆਂ ਦੀ ਮੇਜ਼ਬਾਨੀ ਕਰਦਾ ਹੈ। ਇਕ ਅਨੁਮਾਨ ਦੇ ਮੁਤਾਬਕ ਪੰਛੀਆਂ ਦੀਆਂ ਸੈਂਕੜੇ ਪ੍ਰਜਾਤੀਆਂ ਕੜਾਕੇ ਦੀ ਠੰਡ ਤੋਂ ਬਚੱਣ ਲਈ ਮੈਦਾਨੀ ਇਲਾਕਿਆਂ ਦੀ ਭਾਲ ਵਿਚ ਭਾਰਤ ਵੱਲ ਉਡੱਦੀਆਂ ਹਨ ਅਤੇ ਕੁਦਰਤੀ ਵਾਤਾਵਰਣ ਦੇ ਨਾਲ ਪੰਛੀਆਂ ਦੀ ਸੁੰਦਰਤਾ ਕੁਦਰਤ ਦੇ ਪ੍ਰੇਮੀਆਂ ਲਈ ਇਸ ਮੌਕੇ ਇਕ ਵੱਖਰਾ ਨਜ਼ਾਰਾਂ ਪੇਸ਼ ਕਰਦੀ ਹੈ।
ਮੁਹਾਲੀ ਮਾਮਲੇ ‘ਚ ਵੱਡਾ ਖੁਲਾਸਾ, ਭਾਜਪਾ ਦਾ ਨਵਾਂ ਸਿਆਸੀ ਧਮਾਕਾ, ਨਵਜੋਤ ਸਿੱਧੂ ਦਾ ਬਿਆਨ, ਪਿਆ ਖਿਲਾਰਾ!
ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਨੇ ਕਿਹਾ ਕਿ ਪੰਛੀ ਕੁਦਰਤੀ ਦੇ ਦੂਤ ਹਨ ਅਤੇ ਇਸ ਲਈ ਇਹਨਾਂ ਦੀ ਰੱਖ-ਰਖਾਵ ਦੇ ਨਾਲ ਨਾਲ ਇਹਨਾਂ ਦੇ ਰਹਿਣ ਬਸੇਰਿਆਂ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਜੰਗਲੀ ਜੀਵਾਂ ਦੀਆ ਪਨਾਹਗਾਹਾਂ ਅਤੇ ਜਲਗਾਹਾਂ ਪੰਛੀਆਂ ਦੇ ਅਸਥਾਈ ਰਹਿਣ ਬਸੇਰੇ ਹਨ ਇਸ ਲਈ ਇਹਨਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣਾ ਵੀ ਸਾਡੇ ਲਈ ਲਾਜ਼ਮੀ ਹੈ।
ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛੁਡਾਉਣ ਬਾਰੇ ਵੱਡਾ ਖ਼ੁਲਾਸਾ! ਵਕੀਲ ਨੇ ਖੋਲ੍ਹੇ ਅੰਦਰੂਨੀ ਭੇਤ!
ਉਨ੍ਹਾਂ ਦੱਸਿਆ ਕਿ ਰਾਮਸਰ ਸਾਈਟ ਦੇ ਅਧੀਨ ਆਉਂਦੀਆਂ ਪੰਜਾਬ ਦੀਆਂ 6 ਕੌਮਾਂਤਰੀ ਪੱਧਰ ਦੀਆਂ ਜਗਲਾਹਾਂ ਸਰਦੀਆਂ ਅਤੇ ਗਰਮੀਆਂ ਦੀਆ ਦੋਵੇਂ ਰੁੱਤਾ ਦੌਰਾਨ ਪ੍ਰਵਾਸੀ ਪੰਛੀਆ ਲਈ ਅਕਰਸ਼ਕ ਰਹਿਣ ਬਸੇਰਿਆਂ ਦੇ ਤੌਰ *ਤੇ ਪੂਰੀ ਦੁਨੀਆਂ ਵਿਚ ਜਾਣੀਆਂ ਜਾਂਦੀਆਂ ਹਨ। ਲਗਭਗ ਅੱਧੀ ਦੁਨੀਆਂ ਦੇ ਪੰਛੀ ਮੌਸਮੀ ਸਥਿਤੀਆਂ ਤੋਂ ਬਚੱਣ ਲਈ ਇਹਨਾਂ ਜਲਗਾਹਾਂ ਦੇ ਵੱਲ ਪ੍ਰਵਾਸ ਲਈ ਉਡਾਰੀਆਂ ਮਾਰਦੇ ਹਨ।
ਜਾਣੋ! ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਕਿਉਂ ਲੋਕਾਂ ’ਚ ਪਹੁੰਚੇ ਸੀ?
ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲੇ ਦੀ ਹਰੀਕੇ ਜਲਗਾਹ ਉਤਰੀ ਭਾਰਤ ਦੀ ਸਭ ਤੋਂ ਵੱਡੀ ਜਲਗਾਹ ਹੈ। ਆਰਕਟਿਕ, ਸਾਇਬੇਰੀਆਂ, ਚੀਨ,ਮੰਗੋਲੀਆ ਅਤੇ ਉਪਰੀ ਹਿਮਾਲਿਆਂ ਤੋਂ ਵੱਡੀ ਗਿਣਤੀ ਵਿਚ ਹਰ ਸਾਲ ਪ੍ਰਵਾਸੀ ਪੰਛੀ ਇੱਥੇ ਆਉਂਦੇ ਹਨ। ਹਰੀਕੇ ਵਿਖੇ ਯੁਰੇਸ਼ੀਅਨ ਕ੍ਰਟ,ਗ੍ਰੇਲੈਗ ਗੋਸ (ਹੰਸ), ਬਾਰ ਹੈਡਗਡਵਾਲ ਅਤੇ ਉਤਰੀ ਸੋਵੇਲਰ ਮਹੱਤਵਪੂਰਨ ਪੰਛੀਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ।
ਆਹ ਸਿੰਘ ਦੇ ਵਿਦੇਸ਼ਾ ਤੱਕ ਪੂਰੇ ਚਰਚੇ! 19 ਸਾਲਾਂ ‘ਚ ਪਾਲੀ ਮੁੱਛ, ਮੁੱਛ ਦੇਖਕੇ ਤੁਸੀ ਹੋ ਜਾਓਗੇ ਹੈਰਾਨ
ਇੱਥੇ ਬਣੇ ਜੰਗਲੀ ਜੀਵਾਂ ਦੇ ਰਹਿਣ ਬਸੇਰੇ ਵੀ ਇਹਨਾਂ ਜੀਵਾਂ ਦੇ ਅਥਾਈ ਸਥਾਨਾਂ ਵਜੋਂ ਕੰਮ ਆਉਂਦੇ ਹਨ ਇਸ ਇਹਨਾ ਜਗਲਾਹਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.