Press ReleasePunjabTop News

ਸਾਇੰਸ ਸਿਟੀ ਵਲੋਂ ਇੰਜੀਨੀਅਰਿੰਗ ਦਿਵਸ ਮਨਾਇਆ ਗਿਆ

ਕਪੂਰਥਲਾ: ਦਿਵਸ ਦੇ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ “ਇੰਟਰਨੈੱਟ ਦੀ ਸੋਚ” (ਆਈ.ਓ.ਟੀ) ‘ਤੇ ਇਕ ਆਨਲਾਇਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇੰਜੀਨੀਅਰ ਦਿਵਸ ਹਰ 15 ਸੰਤਬਰ ਨੂੰ ਉਘੇ ਵਿਦਵਾਨ ਅਤੇ ਰਾਜਨੇਤਾ ਭਾਰਤ ਰਤਨ ਸਰ ਮੋਕਸ਼ਗੁੰਡਮ ਵਿਸ਼ਵੇਰਿਆ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਪੰਜਾਬ ਦੇ ਵੱਖ ਵੱਖ ਇੰਜੀਨੀਅਰਿੰਗ ਕਾਲਜਾਂ ਦੇ 100 ਦੇ ਕਰੀਬ ਵਿਦਿਆਰਥੀਆਂ ਹਿੱਸਾ ਲਿਆ।

BIG Breaking : BJP ’ਚ ਜਾਣਗੇ ‘AAP’ MLA! Bikram Majithia ਨੇ ਕੱਢੇ ਸਬੂਤ | D5 Channel Punjabi

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਨੇ ਡਾ.ਨੀਲਿਮਾਂ ਜੈਰਥ ਨੇ ਕਿਹਾ ਕਿ ਇੰਜੀਨੀਅਰਿੰਗ ਦੇ ਪੜਾਈ ਕਰ ਰਹੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਟਰਨੈਂਟ ਦੀ ਸੋਚ ਅੱਜ ਜਿੱਥੇ ਲੋਕਾਂ ਨੂੰ ਸਮਾਰਟ ਬਣਾਉਣ ਅਤੇ ਕੰਮ ਕਰਨ *ਚ ਸਹਾਈ ਹੈ ਉੱਥੇ ਹੀ ਇਹ ਪੂਰੀ ਜ਼ਿੰਦਗੀ *ਤੇ ਕਾਬੂ ਪਾਉਣ ਵਿਚ ਵੀ ਮਦਦਗਾਰ ਹੈ। ਉਨ੍ਹਾਂ ਕਿਹਾ ਕਿ ਇੰਟਰਨੈਟ ਘਰਾਂ ਨੂੰ ਸਵੈ-ਸੰਚਾਲਿਤ ਉਪਕਰਣਾਂ ਨਾਲ ਚਲਾਉਣ ਦੇ ਨਾਲ -ਨਾਲ ਕਾਰੋਬਾਰ ਦੀ ਅਸਲੀ ਝਲਕ ਵੀ ਪੇਸ਼ ਕਰਦਾ ਹੈ।

Muktsar News : ਸਰਕਾਰੀ ਮੁਲਜ਼ਾਮਾਂ ਨੇ ਠਾਲੀਆਂ ਗਰਦਾਂ, ਪਾਣੀ ਵਾਲੀ ਟੈਂਕੀ ’ਤੇ ਪਾਤਾ ਗਾਹ | D5 Channel Punjabi

ਸਿਰਫ਼ ਇਸ ਦੇ ਨਾਲ ਦੇਖਿਆ ਜਾ ਸਕਦਾ ਹੈ ਕਿ ਸਿਸਟਮ ਕੰਮ ਕਿਵੇਂ ਕਰਦੇ ਹਨ। ਇਸ ਨਾਲ ਮਸ਼ੀਨਾਂ ਦੀ ਕਾਰਗੁਜ਼ਾਰੀ ਤੋਂ ਲੈ ਕੇ ਸਪਲਾਈ ਚੇਨ ਤੱਕ ਅਤੇ ਅਪ੍ਰੇਸ਼ਨ ਤੱਕ ਨੂੰ ਬਹੁਤ ਸੂਝਬੂਝ ਨਾਲ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਚ ਕਿਸਾਨੀ ਦੇ ਕੰਮਾਂ ਨੂੰ ਵੀ ਇੰਟਰਨੈੱਟ ਸੋਚਣੀ ਨਾਲ ਬਹੁਤ ਅਸਾਨ ਬਣਾ ਕੇ ਲਾਭ ਲਿਆ ਜਾ ਸਕਦਾ ਹੈ। ਸੈਂਸਰ ਮੀਂਹ, ਨਮੀ, ਤਾਪਮਾਨ, ਮਿੱਟੀ ਦੇ ਤੱਤਾਂ ਅਤੇ ਹੋਰ ਕਾਰਕਾਂ ਸਬੰਧੀ ਜਾਣਕਾਰੀ ਇਕੱਠੀ ਕਰ ਸਕਦੇ ਹਨ ਜੋ ਖੇਤੀ ਤਕਨੀਕਾਂ ਨੂੰ ਸਵੈ-ਸੰਚਲਿਤ ਕਰਨ ਵਿਚ ਮਦਦਗਾਰ ਹਨ।

Jathedar Harpreet Singh ਦੇ SGPC ਨੂੰ ਲੈਕੇ ਹੋਸ਼ ਉਡਾਓ ਖੁਲਾਸੇ, Badal ਹੋਣਗੇ ਬਾਹਰ | D5 Channel Punjabi

ਡਾ.ਅਨੁਰਾਗ ਸ਼ਰਮਾਂ, ਪ੍ਰੋਫ਼ੈਸਰ ਇੰਜੀਨੀਆਰਿੰਗ ਜੀ.ਐਨ.ਏ ਯੂਨੀਵਰਸਿਟੀ ਇਸ ਮੌਕੇ ਮਾਹਿਰ ਵਜੋਂ ਹਾਜ਼ਰ ਹੋਏ। ਵਰਕਸ਼ਾਪ ਦੇ ਦੌਰਾਨ ਡਾ. ਸ਼ਰਮਾ ਨੇ ਦੱਸਿਆ ਕਿਵੇਂ ਆਪਸ ਵਿਚ ਜੁੜੇ ਉਪਰਕਣਾਂ ਦਾ ਇਕ ਨੈਟਵਰਕ, ਨੈੱਟਵਰਕ ‘ਤੇ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨ ਲਈ ਸੈਂਸਰ ਅਤੇ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫ਼ੇਸ ਦੀ ਵਰਤੋਂ ਕਰਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਕਲਾਊਡ ਕੰਪਿਊਂਟਿੰਗ ਦੇ ਮੁੱਢਲੇ ਸਿਧਾਂਤਾਂ, ਵਾਇਰੈਲਸ ਇੰਟਰਫ਼ੇਸ ਨਾਲ ਡਾਟਾ ਟਰਾਂਸਫ਼ਰ ਅਤੇ ਰਿਅਲ ਟਾਈਮ ਐਪਲੀਕੇਸ਼ਨ ਵਿਚ ਇੰਟਰਨੈੱਟ ਸੋਚ ਦੀ ਸੰਭਾਵਨਾਵਾਂ ਸੰਬਧੀ ਜਾਣਕਾਰੀ ਹਾਸਲ ਕੀਤੀ।

Jathedar ਦੇ ਬਿਆਨ ਨੇ ਮਚਾਈ ਤਰਥੱਲ਼ੀ SGPC ’ਚ ਪਿਆ ਘਮਾਸਾਣ, ਸੰਸਥਾਵਾਂ ’ਤੇ ਗੋਲਕਾਂ ਤੇ ਕਬਜ਼ਾ | D5 Channel Punjabi

ਇਸ ਮੌਕੇ ਡਾ. ਸ਼ਰਮਾਂ ਨੇ ਇੰਟਰਨੈੱਟ ਸੋਚ (ਆਈ.ਓ.ਟੀ) ਅਧਾਰਤ ਪ੍ਰੋਜੈਕਟ ਦੀ ਵਰਤੋਂ ਸ਼ਾਮਲ ਪੜਾਵਾਂ ਭਾਵ ਨੋਡ ਐਮ ਸੀ ਯੂ (ਓਪਨ ਸੋਰਸ ਸਾਫ਼ਟਵੇਅਰ ਅਤੇ ਹਾਰਡਵੇਅਰ ਡਿਵੈਲਪਮੈਂਟ ਵਾਤਾਵਰਣ) ਦੀ ਵਰਤੋਂ ਕਰਦਿਆਂ ਆਈ.ਓ ਟੀ ਤਕਨੀਕਾਂ ਦੇ ਪੜਾਵਾਂ ਦੇ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ ਪ੍ਰੈਕਟੀਕਲ ਤਜਰਬਿਆਂ ਵਿਚ ਬੜੀ ਗਹਿਣਤਾ ਨਾਲ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਇੰਟਰਫ਼ੇਸਿੰਗ ਕੰਟਰੋਲ ਦੇ ਨਾਲ ਕਲਾਊਡ ਕੰਪਿਊਟਿੰਗ ਅਤੇ ਕਲਾਊਡ ਨੈਟਵਰਕ ‘ਤੇ ਡੇਟਾ ਭੇਜਣ ਦੇ ਤਰੀਕਿਆਂ ਨੂੰ ਸਮਝਿਆ ।

Sangrur Protest : ਸਰਕਾਰ ਨੂੰ ਪਈਆਂ ਭਾਜੜਾਂ! ਮਿਲੀ ਵੱਡੀ ਚੇਤਵਾਨੀ, Sangrur ਛਾਉਣੀ ’ਚ ਹੋਊ ਤਬਦੀਲ

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਜਾਣਕਾਰੀ ਕਿਹਾ ਕਿ ਇੰਟਰਨੈੱਟ ਸੋਚ ਦੀ ਪਰ੍ਹਾਬੰਦੀ ਭਵਿੱਖ ਵਿਚ ਵੱਧਦੀ ਰਹੇਗੀ ਕਿਉਂ ਕਿ ਇਸ ਨਾਲ ਜਿੱਥੇ ਫ਼ੈਸਲੇ ਲੈਣ ਵਿਚ ਸਵੈਚਲਤਾ (ਆਟੋਮੇਟਿਡ) ਆਉਂਦੀ ਹੈ ਉੱਥੇ ਹੀ ਬਿਹਤਰ ਗੁਣਵੰਤਾ, ਪ੍ਰੀਕ੍ਰਿਆ, ਨਿਗਰਾਨੀ ਅਤੇ ਤੇਜੀ ਨਾਲ ਕੰਟਰੋਲ ਕਰਨ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਈ.ਓ.ਟੀ ਵਿਚ ਕੈਰੀਆਂ ਦੇ ਮੌਜੂਦਾ ਮੌਕਿਆਂ ਬਾਰੇ ਪਹਿਲਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button