Breaking NewsD5 specialIndiaNewsPunjab

ਸ਼ੱਕੀ ਪੰਜਾਬੀ ਹਸਪਤਾਲ ‘ਚੋਂ ਭੱਜਿਆ ਤੇ ਪੁਲਿਸ ਨੇ ਕਰਤਾ ਆਹ ਕੰਮ | Big News

ਫਰੀਦਕੋਟ : ਪੂਰੇ ਦੇਸ਼ ਵਿੱਚ ਕੋਰੋਨਾ ਵਰਗੇ ਘਾਤਕ ਵਾਇਰਸ ਨੂੂੰ ਫੈਲਣ ਤੋਂ ਰੋਕਣ ਲਈ ਸਰਕਾਰਾਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਜਿਸ ਲਈ ਹਰ ਛੋਟੀ ਤੋ ਛੋਟੀ ਚੀਜ਼ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ਜੋ ਵੀ ਲੋਕ ਕੋਰੋਨਾਵਾਇਰਸ ਦੇ ਸ਼ੱਕੀ ਮੰਨੇ ਜਾਂਦੇ ਹਨ ਉਹਨਾਂ ਨੂੰ 14 ਦਿਨਾਂ ਲਈ ਖਾਸ ਆਸੋਲੇਸ਼ਨ ਵਾਰਡ ਵਿੱਚ ਰੱਖ ਕੇ ਜਾਂਚ ਕੀਤੀ ਜਾਦੀ ਹੈ।

ਸ਼ੱਕੀ ਪੰਜਾਬੀ ਹਸਪਤਾਲ ‘ਚੋਂ ਭੱਜਿਆ ਤੇ ਪੁਲਿਸ ਨੇ ਕਰਤਾ ਆਹ ਕੰਮ | Big News

ਫਰੀਦਕੋਟ ਦੇ ਗੁਰੂਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਰੱਖਿਆ ਗਿਆ ਅਜਿਹਾ ਹੀ ਇੱਕ ਕੋਰੋਨਾਵਾਇਰਸ ਦਾ ਸ਼ੱਕੀ ਵਿਅਕਤੀ ਹਸਪਤਾਲ ਤੋ ਫਰਾਰ ਹੋ ਗਿਆ ਸੀ। ਜਿਸਦੀ ਭਾਲ ਪੁਲਿਸ ਵੱਲੋਂ ਬੀਤੀ ਰਾਤ ਤੋਂ ਹੀ ਕੀਤੀ ਜਾ ਰਹੀ ਸੀ ਅਤੇ ਆਖਿਰਕਾਰ ਇਸ ਸ਼ੱਕੀ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਫਿਰ ਤੋ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ।

ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਲਈ ਖ਼ੁਸ਼ਖ਼ਬਰੀ | Prisoners in Punjab Jail’s

ਦੱਸ ਦੇਈਏ ਕਿ ਸ਼ੱਕੀ ਵਿਅਕਤੀ ਦੇ ਕੁੱਝ ਦੋਸਤ ਵਿਦੇਸ਼ ਤੋ ਆਏ ਸਨ ਅਤੇ ਉਹ ਆਪਣੇ ਦੋਸਤਾਂ ਨੂੰ ਛੱਡਣ ਲਈ ਦਿੱਲੀ ਤੱਕ ਉਹਨਾਂ ਦੇ ਨਾਲ ਗਿਆ ਅਤੇ ਵਾਪਸੀ ਵੇਲੇ ਉਸਨੂੰ ਖਾਂਸੀ ਦੀ ਸ਼ਿਕਾਇਤ ਹੋਈ ਸੀ। ਜਿਸਤੋਂ ਬਾਅਦ ਉਹ ਖੁਦ ਹੀ ਜਾਂਚ ਲਈ ਹਸਪਤਾਲ ਪਹੁੰਚਿਆ ਸੀ।

ਹਿੰਦੂ ਲੀਡਰ ਤੇ ਮਾਨ ਦਲ ਦੇ ਸਿੱਖ ਆਗੂ ‘ਚ ਹੋਈ ਲੜਾਈ, ਅਵਾਰਾ ਗਾਵਾਂ ਤੁਹਾਡੀਆਂ ਮਾਵਾਂ ਸੰਭਾਲੋ | Awara Pashu

ਜਿੱਥੇ ਉਸਨੂੰ 14 ਦਿਨਾਂ ਲਈ ਰੱਖਿਆ ਗਿਆ ਸੀ ਪਰ ਇਸ ਸ਼ੱਕੀ ਨੇ ਹਸਪਤਾਲ ਤੋ ਫਰਾਰ ਹੋ ਕੇ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਮੁਸ਼ਕਿਲ੍ਹਾਂ ਵਧਾ ਦਿੱਤੀਆਂ ਸੀ ਪਰ ਹੁਣ ਪੁਲਿਸ ਨੇ ਇਸਨੂੰ ਦੁਬਾਰਾ ਤੋ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਹੈ। ਜਿਸਤੋਂ ਬਾਅਦ ਹੀ ਜਿਲ੍ਹਾ ਪ੍ਰਸ਼ਾਸ਼ਨ ਨੇ ਚੈਨ ਦੀ ਸਾਹ ਲਈ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button