IndiaPunjabTop News

ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਹਰਕੇਸ਼ ਸਿੰਘ ਮੋਹੜੀ ਨੇ ਗੁਰਸਿਮਰਨ ਮੰਡ ’ਤੇ ਸੰਗਤ ਨੂੰ ਗੱਡੀ ਨਾਲ ਕੁਚਲਣ ਦੇ ਦੋਸ਼ ਲਗਾਏ

ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮਾਗਮ ਦੇ ਚੱਲਦਿਆਂ ਆਖਰੀ ਦੀਵਾਨ ਸੀ। ਉੱਥੇ ਪੰਜਾਬ ਤੋਂ ਗੁਰਸਿਮਰਨ ਮੰਡ ਜੋ ਹਮੇਸ਼ਾ ਹੀ ਸਿੱਖ ਕੌਮ ਦੇ ਨਾਲ ਬਖੇੜਾ ਕਰਦਾ ਆਇਆ ਹੈ, ਉਹ ਆਇਆ ਸੀ। ਉਸ ਬੰਦੇ ਨੇ ਆ ਕੇ ਕੀ ਕੀਤਾ ਕੀ ਨਹੀਂ, ਇਸ ਅਜੇ ਜਾਂਚ ਵਿੱਚ ਪਤਾ ਲੱਗੇਗਾ।
ਅਸੀਂ ਅੱਜ ਇੱਥੇ (ਅੰਬਾਲਾ ਵਿਖੇ) ਹਸਪਤਾਲ ਵਿੱਚ ਬੱਚੇ ਨੂੰ ਮਿਲਣ ਆਏ ਹਾਂ ਜਿਸ ਦਾ ਨਾਮ ਸੁਰਿੰਦਰ ਸਿੰਘ ਹੈ। ਇਹ ਬੱਚਾ ਅੰਬਾਲਾ ਛਾਉਣੀ ਤੋਂ ਕਿਸੇ ਨੂੰ ਮੋਟਰਸਾਈਕਲ ਉੱਤੇ ਛੱਡ ਕੇ ਉਸ ਦੀ ਮਦਦ ਕਰਕੇ ਗੁਰਦੁਆਰਾ ਪੰਜੋਖਰਾ ਸਾਹਿਬ ਵਾਪਸ ਜਾ ਰਿਹਾ ਸੀ। ਬੱਚੇ ਦੇ ਦੱਸੇ ਮੁਤਾਬਕ ਜਦੋਂ ਉਹ ਜਾ ਰਿਹਾ ਸੀ ਤਾਂ ਉਸ ਨੇ ਆਪਣਾ ਮੋਟਰਸਾਈਕਲ ਅੱਗੋਂ ਆਉਂਦੀ ਗੱਡੀ ਦੇਖ ਕੇ ਇੱਕ ਸਾਈਡ ਉੱਤੇ ਲਗਾ ਲਿਆ। ਮੰਡ ਦੀ ਗੱਡੀ ਨੇ ਅਚਾਨਕ ਇਸ ਬੱਚੇ ਤੋਂ ਪਹਿਲਾਂ ਦੋ ਹੋਰ ਮੋਟਰਸਾਈਕਲਾਂ ਨੂੰ ਟੱਕਰ ਮਾਰੀ ਤੇ ਫਿਰ ਜਾ ਕੇ ਉਸ ਉੱਤੇ ਗੱਡੀ ਚੜ੍ਹਾ ਦਿੱਤੀ। ਬੱਚੇ ਦੇ ਉੱਪਰ ਘੱਟੋ-ਘੱਟ 15 ਮਿੰਟ ਗੱਡੀ ਰਹੀ, ਪਰ ਫਿਰ ਵੀ ਮੰਡ ਦੀ ਗੱਡੀ ਰੇਸਾਂ ਦਿੰਦੀ ਰਹੀ। ਮੌਕੇ ਉੱਤੇ ਮੌਜੂਦ ਸੰਗਤ ਨੇ ਜ਼ੋਰ ਲਗਾ ਕੇ ਬੱਚੇ ਨੂੰ ਗੱਡੀ ਦੇ ਹੇਠੋਂ ਕੱਢਿਆ। ਬੱਚੇ ਦੀਆਂ ਛਾਤੀ ਦੀਆਂ ਪਸਲੀਆਂ ਦਬ ਗਈਆਂ ਹਨ ਅਤੇ ਉਸ ਦੀ ਇੱਕ ਲੱਤ ਦੋ ਥਾਵਾਂ ਤੋਂ ਟੁੱਟ ਗਈ ਹੈ। ਸੁਰਿੰਦਰ ਸਿੰਘ ਦੇ ਦੱਸੇ ਮੁਤਾਬਕ ਮੰਡ ਨੇ ਉੱਥੇ ਬਹੁਤ ਬੰਦਿਆਂ ਦਾ ਨੁਕਸਾਨ ਕੀਤਾ ਹੈ।
ਉਸ ਤੋਂ ਬਾਅਦ ਸਾਰੀ ਸੰਗਤ ਭੜਕੀ ਅਤੇ ਆਪ ਨੇ ਦੇਖਿਆ ਜੋ ਵੀ ਵੀਡੀਓ ਵਿੱਚ ਕਿ ਕੀ ਵਾਪਰਿਆ।
ਸੋ ਇਸ ਤਰ੍ਹਾਂ ਦੇ ਮਾੜੇ ਤੱਤ ਸਰਕਾਰਾਂ ਤੋਂ ਸੁਰੱਖਿਆ ਲੈ ਕੇ ਸਮਾਜ ਵਿੱਚ ਕਾਫ਼ੀ ਵਿਚਰਦੇ ਹਨ, ਜੋ ਹਮੇਸ਼ਾ ਸਿੱਖ ਕੌਮ ਨੂੰ ਪਰੇਸ਼ਾਨ ਕਰਨ ਅਤੇ ਭੜਕਾਉਣ ਵਾਲੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਬੰਦੇ ਨੇ ਅੱਜ ਬਹੁਤ ਮਾੜਾ ਕੰਮ ਕੀਤਾ।
ਮੰਡ ਦੀ ਗਲਤ ਤਰੀਕੇ ਨਾਲ ਚਲਾਈ ਗਈ ਗੱਡੀ ਨੇ ਸੰਗਤ ਵਿੱਚੋਂ ਹੋਰ ਵੀ ਕਈਆਂ ਨੂੰ ਫੇਟਾਂ ਮਾਰੀਆਂ ਹਨ ਅਤੇ ਇੱਕ ਬੱਚਾ ਅਤੇ ਉਸਦੀ ਮਾਤਾ ਵੀ ਕੁਚਲੇ ਗਏ ਜੋ ਕਿ ਸੁਰਿੰਦਰ ਸਿੰਘ ਨੇ ਦੇਖਿਆ।
ਅਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਡ ਦੇ ਵਿਰੁੱਧ ਪੰਜੋਖਰਾ ਸਾਹਿਬ ਥਾਣੇ ਵਿੱਚ ਦਰਖਾਸਤ ਦਿੱਤੀ ਹੈ ਅਤੇ ਅਸੀਂ ਹੋਰ ਵੀ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਜਿਸ ਕਿਸੇ ਨੂੰ ਵੀ ਇਸ ਘਟਨਾ ਵਿੱਚ ਸੱਟ ਲੱਗੀ ਹੈ ਉਹ ਅੱਗੇ ਆਉਣ, ਇਲਾਕੇ ਦੀ ਸਾਰੀ ਸਿੱਖ ਸੰਗਤ ਤੇ ਸਿੱਖ ਕੌਮ ਉਨ੍ਹਾਂ ਦੇ ਨਾਲ ਹੈ। ਕਿਸੇ ਨੂੰ ਇਲਾਜ ਜਾਂ ਕਾਨੂੰਨੀ ਤੌਰ ਉੱਤੇ ਕੋਈ ਮਦਦ ਚਾਹੀਦੀ ਹੈ ਤਾਂ ਹਰਿਆਣਾ ਗੁਰਦੁਆਰਾ ਕਮੇਟੀ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਮੈਨੇਜਰ ਨਾਲ ਸੰਪਰਕ ਕਰੇ, ਸਾਡੀ ਟੀਮ ਤੁਹਾਡੇ ਕੋਲ ਪਹੁੰਚ ਜਾਵੇਗੀ।”
ਪ੍ਰਧਾਨ ਹਰਕੇਸ਼ ਸਿੰਘ ਮੋਹੜੀ
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button