ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਨੇ ਮੀਰੀ ਪੀਰੀ ਦੇ ਸਿਧਾਂਤ ਤਹਿਤ ਜੋਰ-ਸ਼ੋਰ ਨਾਲ ਮਨਾਇਆ ਗਤਕਾ ਦਿਵਸ
ਤੰਦਰੁਸਤੀ ਤੇ ਜੁਲਮਾਂ ਦੇ ਟਾਕਰੇ ਲਈ ਹਰ ਸਿੱਖ ਨੌਜਵਾਨ ਲਈ ਗਤਕਾ ਸਿਖਲਾਈ ਬੇਹੱਦ ਜਰੂਰੀ: ਸਿਮਰਨਜੀਤ ਸਿੰਘ ਮਾਨ

ਭਦੌੜ/ਬਰਨਾਲਾ, 21 ਜੂਨ ( )- ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਵੱਲੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਖਸ਼ੇ ਮੀਰੀ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਤਕਾ ਦਿਵਸ ਪੂਰੇ ਜੋਰ ਸ਼ੋਰ ਨਾਲ ਗੁਰਦੁਆਰਾ ਸਾਹਿਬ ਵਿਸਾਖੀ ਵਾਲਾ ਪਾਤਸ਼ਾਹੀ ਛੇਵੀਂ ਭਦੌੜ ਮਨਾਇਆ ਗਿਆ | ਇਸ ਮੌਕੇ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ | ਗਤਕਾ ਦਿਵਸ ਸਮਾਗਮ ਵਿੱਚ ਪਹੁੰਚੀਆਂ ਵੱਖ-ਵੱਖ ਟੀਮਾਂ ਨੇ ਆਪਣੇ ਜੌਹਰ ਦਿਖਾ ਕੇ ਸਭ ਤੋਂ ਬਾਹਵਾਹੀ ਖੱਟੀ ਅਤੇ ਹਾਜਰੀਨ ਨੂੰ ਸਿੰਘ ਸਜ ਕੇ ਗਤਕੇ ਦੀ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ | ਗਤਕਾ ਟੀਮਾਂ ਨੂੰ ਐਮ.ਪੀ. ਸ. ਮਾਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ |
ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਹਰ ਸਾਲ ਯੋਗਾ ਦਿਵਸ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਸਾਡੀ ਪਾਰਟੀ ਵੱਲੋਂ ਮੀਰੀ ਪੀਰੀ ਦੇ ਸਿਧਾਂਤ ਤਹਿਤ ਹਰ ਸਾਲ ਗਤਕਾ ਦਿਵਸ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਮੁਗਲਾ ਦਾ ਰਾਜ ਸੀ, ਉਦੋਂ ਆਮ ਲੋਕਾਂ ਨੂੰ ਸ਼ਸਤਰ, ਘੋੜੇ, ਬਾਜ ਆਦਿ ਰੱਖਣ ਦੀ ਇਜਾਜਤ ਨਹੀਂ ਸੀ ਅਤੇ ਮੁਗਲਾਂ ਵੱਲੋਂ ਆਮ ਲੋਕਾਂ ‘ਤੇ ਬਹੁਤ ਜੁਲਮ ਕੀਤੇ ਜਾਂਦੇ ਸਨ | ਉਸ ਸਮੇਂ ਛੇਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਧਾਰਨ ਕਰਕੇ ਮੀਰੀ -ਪੀਰੀ ਦੇ ਸਿਧਾਂਤ ਨੂੰ ਲਾਗੂ ਕੀਤਾ ਅਤੇ ਲੋਕਾਂ ਨੂੰ ਸਸ਼ਤਰ ਵਿੱਦਿਆ ਦੇ ਕੇ ਜੁਲਮ ਦਾ ਟਾਕਰਾ ਕਰਦੇ ਹੋਏ ਮਜਲੂਮਾਂ ਦੀ ਰਾਖੀ ਕਰਨ ਲਈ ਕਿਹਾ | ਗੁਰੂ ਸਾਹਿਬ ਵੱਲੋਂ ਬਖਸ਼ੇ ਮੀਰੀ-ਪੀਰੀ ਦੇ ਸਿਧਾਂਤ ਤਹਿਤ ਅਸੀਂ ਗਤਕਾ ਦਿਵਸ ਮਨਾ ਰਹੇ ਹਾਂ, ਤਾਂ ਜੋ ਨਸ਼ਿਆਂ ਪਿੱਛੇ ਲੱਗ ਕੇ ਬਰਬਾਦ ਹੋ ਰਹੀ ਪੰਜਾਬੀ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ | ਉਨ੍ਹਾਂ ਹਾਜਰ ਨੌਜਵਾਨਾਂ ਨੂੰ ਸਿੰਘ ਸਜ ਕੇ ਗਤਕਾ ਸਿਖਲਾਈ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗਤਕਾ ਮਾਹਿਰ ਬਣ ਕੇ ਤੁਸੀਂ ਤੰਦਰੁਸਤ ਰਹਿਣ ਦੇ ਨਾਲ-ਨਾਲ ਆਪਣੀ ਅਤੇ ਹੋਰਨਾਂ ਮਜਲੂਮਾਂ ਦੀ ਰਾਖੀ ਕਰਨ ਦੇ ਕਾਬਿਲ ਵੀ ਬਣ ਸਕਦੇ ਹੋ | ਸਮਾਗਮ ਦੌਰਾਨ ਵੱਖ-ਵੱਖ ਟੀਮਾਂ ਵੱਲੋਂ ਗਤਕੇ ਦੇ ਹੈਰਤਅੰਗੇਜ ਜੌਹਰ ਦਿਖਾਏ ਗਏ, ਜਿਨ੍ਹਾਂ ਨੂੰ ਦੇਖ ਕੇ ਹਾਜਰੀਨ ਦੰਗ ਰਹਿ ਗਏ |
ਇਸ ਮੌਕੇ ਓਕਾਰ ਸਿੰਘ ਬਰਾੜ ਕੌਮੀ ਵਰਕਿੰਗ ਕਮੇਟੀ ਮੈਂਬਰ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਮਾਸਟਰ ਬਲਦੇਵ ਸਿੰਘ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ, ਕਿਸਾਨ ਵਿੰਗ ਪ੍ਰਧਾਨ ਗੁਰਤੇਜ ਸਿੰਘ ਅਸਪਾਲ ਕਲਾਂ, ਨਗਰ ਕੌਂਸਲ ਪ੍ਰਧਾਨ ਬਾਬੂ ਮਨੀਸ਼ ਕੁਮਾਰ, ਸਮਾਜ ਸੇਵੀ ਅਭੈ ਕੁਮਾਰ ਗਰਗ, ਸੁਰਿੰਦਰ ਕੁਮਾਰ ਸਰਪੰਚ ਕੋਠੇ ਬਾਬਾ ਭਾਨ ਸਿੰਘ, ਸਰਕਲ ਯੂਥ ਪ੍ਰਧਾਨ ਕੁਲਦੀਪ ਸਿੰਘ, ਬੂਟਾ ਸਿੰਘ ਬਰਾੜ, ਜਸਕਰਨ ਸਿੰਘ, ਲਖਵੀਰ ਸਿੰਘ ਭੋਤਨਾ, ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਕੁਲਦੀਪ ਸਿੰਘ ਅਲਕੜਾ, ਗੁਰਜੀਤ ਸਿੰਘ ਸ਼ਹਿਣਾ, ਬਲਜੀਤ ਸਿੰਘ ਬੰਟੀ ਸ਼ਹਿਣਾ, ਸਤਨਾਮ ਸਿੰਘ ਰੱਤੋਕੇ ਮੀਡੀਆ ਇੰਚਾਰਜ ਸੁਨਾਮ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ, ਮੈਂਬਰ ਅਤੇ ਗਤਕਾ ਪ੍ਰੇਮੀ ਹਾਜਰ ਸਨ |
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.