ਸ਼ੂਰਵੀਰ ਯੋਧਿਆਂ ਦੀ ਕੌਮ ਹੈ ਸਿੱਖ ਕੌਮ: ਸਿਮਰਨਜੀਤ ਸਿੰਘ ਮਾਨ
- ਅੱਜ ਖਾਲਸਾ ਪੰਥ ਲਈ ਫ਼ਕਰ ਵਾਲਾ ਦਿਹਾੜਾ: ਸਿਮਰਨਜੀਤ ਸਿੰਘ ਮਾਨ
-ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀ ਗਹਿਲਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ
ਬਰਨਾਲਾ/ਸੰਗਰੂਰ, 23 ਫਰਵਰੀ ( )-ਅੱਜ ਖਾਲਸਾ ਪੰਥ ਦੇ ਲਈ ਫ਼ਕਰ ਵਾਲਾ ਦਿਹਾੜਾ ਹੈ ਕਿ ਅਸੀਂ ਆਪਣੇ ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਮਨਾ ਰਹੇ ਹਾਂ, ਜਿਨ੍ਹਾਂ ਨੇ ਇਸ ਇਲਾਕੇ ਤੋਂ ਇਸ ਪਿੰਡ ਤੋਂ ਅਹਿਮਦਸ਼ਾਹ ਅਬਦਾਲੀ ਨੂੰ ਹਰਾ ਕੇ ਅਫਗਾਨੀਸਥਾਨ ਭੇਜਿਆ ਸੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗਹਿਲਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਦੌਰਾਨ ਮੰਚ ਤੋਂ ਸੰਬੋਧਨ ਕਰਦਿਆਂ ਕੀਤਾ |
ਐਮ.ਪੀ. ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਸ਼ੂਰਵੀਰ ਯੋਧਿਆਂ ਦੀ ਅਜਿਹੀ ਕੌਮ ਹੈ, ਜੋ ਆਪਣਾ ਦੇਸ਼ ਨਾ ਹੋਣ ਦੇ ਬਾਵਜੂਦ ਵੀ ਦੁਸ਼ਮਣ ਨਾਲ ਲੜ੍ਹ ਕੇ ਉਸਨੂੰ ਹਰਾ ਦਿੰਦੀ ਹੈ | 1762 ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਹਿੰਦੋਸਤਾਨ ਵਿੱਚ ਆਇਆ ਸੀ, ਉਦੋਂ ਉਸ ਨੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ | ਬਾਬਾ ਦੀਪ ਸਿੰਘ ਜੀ ਜਿਹੜੇ ਟਕਸਾਲ ਦਮਦਮੀ ਦੇ ਪਹਿਲੇ ਜਥੇਦਾਰ ਸੀ, ਉਨ੍ਹਾਂ ਨੇ ਮੁਕਾਬਲਾ ਕੀਤਾ ਅਤੇ ਅਹਿਮਦਸ਼ਾਹ ਅਬਦਾਲੀਆਂ ਅਤੇ ਅਫਗਾਨੀਆਂ ਨੂੰ ਦਿਖਾਇਆ ਕਿ ਸਾਡੇ ਦੇਸ਼ ਦੀ ਕੋਈ ਫੌਜ ਨਹੀਂ ਹੈ ਪਰ ਅਸੀਂ ਇੱਕ ਅਲੱਗ ਕੌਮ ਹਾਂ, ਜਿਹੜੀਆਂ ਬਿਨ੍ਹਾਂ ਦੇਸ਼ ਤੋਂ ਵੀ ਅਫਗਾਨੀ ਫੌਜਾਂ ਦਾ ਮੁਕਾਬਲਾ ਕਰ ਸਕਦੀ ਹੈ | ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਅਫਗਾਨੀਆਂ ਦਾ ਜਬਰ ਬਹੁਤ ਤੇਜ ਹੋ ਗਿਆ | ਫਿਰ ਸਿੰਘਾਂ ਨੇ ਕੌਮ ਨੂੰ ਬਚਾਉਣ ਲਈ ਅਨੇਕਾਂ ਲੜਾਈਆਂ ਲੜੀਆਂ ਹਨ | ਦਿੱਲੀ ਦੀ ਹਕੂਮਤ ਨੇ ਜਦੋਂ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤਾਂ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਪੂਰਾ ਡੱਟ ਕੇ ਮੁਕਾਬਲਾ ਕੀਤਾ | ਇੰਦਰਾ ਗਾਂਧੀ ਦੀ ਹਕੂਮਤ ਨੇ ਭਾਰਤੀ ਫੌਜ ਦੇ ਨਾਲ-ਨਾਲ ਰੂਸ ਅਤੇ ਬਰਤਾਨੀਆਂ ਦੀਆਂ ਫੌਜਾਂ ਵੀ ਬੁਲਾਈਆਂ ਪਰ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਫੌਜ ਨੂੰ ਦਰਬਾਰ ਸਾਹਿਬ ਵਿੱਚ ਦਾਖਿਲ ਨਹੀਂ ਹੋਣ ਦਿੱਤਾ | ਉਨ੍ਹਾਂ ਕਿਹਾ ਕਿ ਭਾਰਤੀ ਹਕੂਮਤ ਸਿੱਖ ਕੌਮ ਦੇ ਸਾਰੇ ਅਹਿਸਾਨਾਂ ਨੂੰ ਭੁੱਲ ਚੁੱਕੀ ਹੈ | ਭਾਰਤੀ ਹਕੂਮਤ ਨੂੰ ਬਚਾਉਣ ਲਈ ਕੀਤੀਆਂ ਕੁਰਬਾਨੀਆਂ ਨੂੰ ਵਿਸਾਰ ਚੁੱਕੀ ਹੈ | ਇਸੇ ਕਰਕੇ ਅੱਜ ਵੀ ਸਿੱਖ ਕੌਮ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ | ਭਾਰਤ ਵਿੱਚ ਹਿੰਦੂਆਂ ਲਈ ਹੋਰ ਕਾਨੂੰਨ ਹਨ ਅਤੇ ਸਿੱਖ ਕੌਮ ਲਈ ਹੋਰ ਹਨ, ਜਿਸਦੀ ਮਿਸਾਇਲ ਬੰਦੀ ਸਿੰਘਾਂ ਨੂੰ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਰਿਹਾ ਨਾ ਕਰਨ ਤੋਂ ਮਿਲਦੀ ਹੈ | ਉਨ੍ਹਾਂ ਕਿਹਾ ਕਿ ਤੁਹਾਡਾ ਐਮ.ਪੀ. ਹੋਣ ਦੇ ਨਾਤੇ ਮੈਂ ਹਮੇਸ਼ਾ ਵਫਾਦਾਰੀ ਦੇ ਨਾਲ ਤੁਹਾਡੀ ਨੁਮਾਇੰਦਗੀ ਕੀਤੀ ਹੈ ਅਤੇ ਕਰਦਾ ਰਹਾਂਗਾ | ਇੱਥੇ ਪਾਣੀ ਦੀ ਟੈਂਕੀ ਦੀ ਮੰਗ ਕੀਤੀ ਗਈ ਸੀ, ਜੋ ਮੇਰੇ ਐਮ.ਪੀ. ਫੰਡ ਵਿੱਚ ਦਿੱਤੀ ਜਾਵੇਗੀ | ਬਾਕੀ ਜੋ ਹੋਰ ਵੀ ਲੋੜਾਂ ਹਨ, ਉਨ੍ਹਾਂ ਨੂੰ ਵੀ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਾਂਗਾ |
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸ. ਦਰਸ਼ਨ ਸਿੰਘ ਮੰਡੇਰ, ਸੀਨੀਅਰ ਮੀਤ ਪ੍ਰਧਾਨ ਡਾ. ਜਗਰੂਪ ਸਿੰਘ, ਮੀਤ ਪ੍ਰਧਾਨ ਪਿ੍ੰਸੀਪਲ ਬਲਦੇਵ ਸਿੰਘ, ਸ਼ਹਿਰੀ ਪ੍ਰਧਾਨ ਬਰਨਾਲਾ ਸਿਟੀ-2 ਗੁਰਮੀਤ ਸਿੰਘ ਮਾਂਗੇਵਾਲ, ਮਹਿਲ ਕਲਾਂ ਸਰਕਲ ਪ੍ਰਧਾਨ ਮਿੰਦਰ ਸਿੰਘ ਸਹਿਜੜਾ, ਕਿਸਾਨ ਵਿੰਗ ਦੇ ਚਮਕੌਰ ਸਿੰਘ ਸਹਿਜੜਾ, ਸਰਕਲ ਟੱਲੇਵਾਲ ਦੇ ਪ੍ਰਧਾਨ ਰਾਮ ਸਿੰਘ ਗਹਿਲ ਅਤੇ ਸਮੁੱਚੀ ਇਕਾਈ ਮੈਂਬਰ, ਲਾਭ ਸਿੰਘ ਠੀਕਰੀਵਾਲ ਸੀਨੀਅਰ ਜਥੇਦਾਰ, ਸੁਰਜੀਤ ਸਿੰਘ ਮੈਨੇਜਰ ਐਸਜੀਪੀਸੀ, ਪਰਮ ਸਿੰਘ ਅਮਲਾ ਸਿੰਘ ਵਾਲਾ ਯੂਥ ਆਗੂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ |
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.