
ਪੰਜਾਬ ਦੇ ਸ਼ੇਰ ਪੁੱਤ ਅਤੇ ਭਾਰਤੀ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਇਤਿਹਾਸ ਰੱਚ ਦਿੱਤਾ ਹੈ। ਸ਼ੁਭਮਨ ਗਿੱਲ ਨੇ ਐਜਬੈਸਟਨ ਟੈਸਟ ਦੀ ਦੂਜੀ ਪਾਰੀ ਵਿੱਚ ਸੈਂਕੜਾ ਲਗਾਇਆ ਹੈ। ਗਿੱਲ ਨੇ 129 ਗੇਂਦਾਂ ਵਿੱਚ ਇਹ ਸੈਂਕੜਾ ਲਾਇਆ, ਜਿਸ ਵਿੱਚ 9 ਚੌਕੇ ਅਤੇ 3 ਛੱਕੇ ਲੱਗੇ।
ਇਸ ਸੈਂਕੜੇ ਦੇ ਨਾਲ ਹੀ ਗਿੱਲ ਨੇ ਭਾਰਤ ਦੇ ਮਹਾਨ ਖਿਡਾਰੀ ਸੁਨੀਲ ਗਾਵਸਕਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਸੁਨੀਲ ਗਾਵਸਕਰ ਇੱਕੋ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਅਤੇ ਇੱਕ ਸੈਂਕੜਾ ਲਗਾਉਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਸਨ, ਪਰ ਸ਼ੁਭਮਨ ਗਿੱਲ ਨੇ ਹੁਣ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ।
ਸ਼ੁਭਮਨ ਗਿੱਲ ਦਾ ਬੱਲਾ ਇੰਗਲੈਂਡ ਦੌਰੇ ‘ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਦੂਜਾ ਟੈਸਟ ਮੈਚ ਐਜਬੈਸਟਨ ਵਿਖੇ ਖੇਡਿਆ ਜਾ ਰਿਹਾ ਹੈ। ਗਿੱਲ ਨੇ ਇਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ 350 ਤੋਂ ਵੱਧ ਦੌੜਾਂ ਬਣਾਈਆਂ ਹਨ। ਗਿੱਲ ਨੇ ਇਸ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 387 ਗੇਂਦਾਂ ਵਿੱਚ 269 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਨੇ 30 ਚੌਕੇ ਅਤੇ ਤਿੰਨ ਛੱਕੇ ਲਗਾਏ। ਗਿੱਲ ਦੂਜੀ ਪਾਰੀ ਵਿੱਚ ਵੀ ਬੜਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਗਿੱਲ ਨੂੰ ਐਜਬੈਸਟਨ ਦੀ ਪਿੱਚ ਪਸੰਦ ਆ ਰਹੀ ਹੈ। ਕਪਤਾਨ ਦੂਜੀ ਪਾਰੀ ਵਿੱਚ 130 ਗੇਂਦਾਂ ਵਿੱਚ 100 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.