Breaking NewsD5 specialNewsPunjab

ਸ਼ਾਮ ਪੈਣ ‘ਤੇ ਆਹ ਟੱਬਰ ਨੂੰ ਪੈ ਜਾਂਦੀ ਰੋਟੀ ਦੀ ਚਿੰਤਾ, ਮਾਂ ਪੁੱਤ ਨੂੰ ਮੰਜੇ ‘ਤੇ ਪਏ ਦੇਖ ਮਾਰਦੀ ਐ ਭੁੱਬਾਂ

ਲੁਧਿਆਣਾ : ਅਕਸਰ ਮਾਂ ਬਾਪ ਇਹੋ ਸੋਚਦੇ ਨੇ ਕਿ ਉਹਨਾਂ ਦੀ ਸੰਤਾਨ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣੇਗੀ ਅਤੇ ਜਿੰਦਗੀ ਦੇ ਆਖਰੀ ਦਿਨ ਸੁੱਖ ਨਾਲ ਲੰਘ ਜਾਣਗੇ। ਕੁਝ ਅਜਿਹਾ ਹੀ ਸੋਚਿਆ ਸੀ ਲੁਧਿਆਣਾ ਦੇ ਤਾਜ਼ਪੁਰ ਰੋਡ ਸਥਿਤ ਐਮ ਐਸ ਨਗਰ ਦੀ ਵਾਸੀ ਨਿਰਮਲਾ ਦੇਵੀ ਨੇਪਰ ਪ੍ਰਮਾਤਮਾ ਨੇ ਉਸਦੇ ਬੁਢਾਪੇ ਦਾ ਸਹਾਰਾ ਬਨਣ ਵਾਲੇ ਉਸਦੇ ਪੁੱਤਰ ਨੂੰ ਹੀ ਲੰਘੀ ਉਮਰੇ ਉਸਦਾ ਸਹਾਰਾ ਬਨਣ ਲਈ ਮਜ਼ਬੂਰ ਕਰ ਦਿੱਤਾ। ਨਿਰਮਲਾ ਦੇਵੀ ਦਾ ਪੁੱਤਰ ਪਹਿਲਾ ਦਿਮਾਗੀ ਬਿਮਾਰੀ ਨਾਲ ਜੂਝਦਾ ਰਿਹਾ ਅਤੇ ਜਦੋਂ ਇਹ ਬਿਮਾਰੀ ਠੀਕ ਹੋਈ ਤਾਂ ਉਹ ਲੱਤਾਂ ਤੋਂ ਅਪਾਹਜ ਹੋ ਗਿਆ।

ਸ਼ਾਮ ਪੈਣ ‘ਤੇ ਆਹ ਟੱਬਰ ਨੂੰ ਪੈ ਜਾਂਦੀ ਰੋਟੀ ਦੀ ਚਿੰਤਾ | ਮਾਂ ਪੁੱਤ ਨੂੰ ਮੰਜੇ ‘ਤੇ ਪਏ ਦੇਖ ਮਾਰਦੀ ਐ ਭੁੱਬਾਂ

ਹੁਣ ਤੱਕ ਜਿਵੇਂ ਨਾ ਕਿਵੇਂ ਨਿਰਮਲਾ ਦੇਵੀ ਕੋਈ ਕੰਮ ਕਾਜ ਕਰਕੇ ਆਪਣਾ ਅਤੇ ਆਪਣੇ ਪੁੱਤਰ ਦਾ ਪੇਟ ਭਰ ਲੈਂਦੀ ਸੀ ਪਰ ਹੁਣ ਨਿਰਮਲਾ ਵੀ ਚੱਲਣ ਤੋ ਅਸਮਰੱਥ ਹੋ ਗਈ ਹੈ ਅਤੇ ਹਰ ਮਹੀਨੇ ਮਿਲਣ ਵਾਲੇ ਮੁਫਤ ਰਾਸ਼ਨ ਨਾਲ ਹੀ ਗੁਜ਼ਾਰਾ ਕੀਤਾ ਜਾ ਰਿਹਾ ਹੈ। ਨਿਰਮਲਾ ਦੇਵੀ ਆਪਣੀ ਗਰੀਬੀ ਦਾ ਹਾਲ ਦੱਸਦੇ ਮੱਲੋ ਮੱਲੀ ਅੱਖਾਂ ਭਰ ਲੈਂਦੀ ਹੈ ਅਤੇ ਉਮੀਦ ਕਰਦੀ ਹੈ ਕਿ ਉਸਨੂੰ ਮਿਲਣ ਆਉਣ ਵਾਲਾ ਕੋਈ ਨਾ ਕੋਈ ਜ਼ਰੂਰ ਉਸਨੂੰ ਥੋੜਾ ਬਹੁਤ ਰਾਸ਼ਣ ਦੇ ਜਾਵੇਗਾ।

ਜਿਸ ਨਾਲ ਉਹ ਆਪਣਾ ਅਤੇ ਆਪਣੇ ਪੁੱਤਰ ਦਾ ਪੇਟ ਭਰ ਸਕੇਗੀ। ਆਖਣ ਨੂੰ ਦੋਵੇਂ ਮਾਂ ਪੁੱਤਰ ਇੱਕ ਘਰ ਵਿੱਚ ਰਹਿੰਦੇ ਨੇ ਪਰ ਇਹ ਘਰ ਅਜਿਹਾ ਹੈ ਜਿਸਦੀ ਇੱਕ ਦਿਵਾਰ ਹੀ ਨਹੀਂ ਹੈ ਜਿਸ ਕਾਰਨ ਇੱਕ ਤਰਪਾਲ ਲਗਾਕੇ ਇਸ ਕੜਾਕੇ ਦੀ ਠੰਡ ਤੋ ਬੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੋਟੀ ਬਣਾਉਣ ਲਈ ਕੋਈ ਗੈਸ ਚੁੱਲਾ ਨਹੀ ਸਗੋਂ ਪੁਰਾਤਨ ਚੁੱਲਾ ਹੈ ਜਿਸਨੂੰ ਬਾਲਣ ਲਈ ਪਹਿਲਾ ਲੱਕੜੀ ਦਾ ਜੁਗਾੜ ਕਰਨਾ ਪੈਂਦਾ ਹੈ।

ਬਜ਼ੁਰਗ ਨਿਰਮਲਾ ਦੇਵੀ ਦੀ ਇਸ ਦੁੱਖ ਭਰੀ ਕਹਾਣੀ ਨੂੰ ਦੇਖਣ ਵਾਲੇ ਜੇਕਰ ਕਿਸੇ ਇਨਸਾਨ ਦਾ ਦਿਲ ਪਿਘਲੇ ਤਾਂ ਸਾਡੀ ਅਪੀਲ ਹੈ ਕਿ ਇਸ ਪਰਿਵਾਰ ਦੀ ਵੱਧ ਤੋ ਵੱਧ ਮੱਦਦ ਕਰਕੇ ਉਸਨੂੰ ਇਸ ਨਰਕ ਭਰੀ ਜ਼ਿੰਦਗੀ ‘ਚੋ ਕੱਢਿਆ ਜਾਵੇ ਤਾਂ ਜੋ ਹੋਰਨਾਂ ਬਜ਼ੁਰਗਾਂ ਦੀ ਤਰ੍ਹਾਂ ਨਿਰਮਲਾ ਦੇਵੀ ਵੀ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਸੁੱਖ ਅਤੇ ਚੈਨ ਨਾਲ ਕੱਢ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button