Breaking NewsD5 specialNewsPunjab

ਸ਼ਹੀਦ ਭਗਤ ਸਿੰਘ ਨੂੰ ਭੁੱਲੀ ਸਰਕਾਰ, ਆਹ ਵੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦੈ

ਨਵਾਂ ਸ਼ਹਿਰ : ਦੇਸ਼ ਦੇ ਆਜ਼ਾਦੀ ਸੰਗ੍ਰਾਮ ‘ਚ ਆਪਣੀ ਜਾਨ ਦੀ ਬਾਜ਼ੀ ਲਗਾਉਣ ਵਾਲੇ ਮਹਾਨ ਸ਼ਹੀਦਾਂ ਦੀ ਸੋਚ ਅਤੇ ਉਹਨਾਂ ਵੱਲੋਂ ਦਿਖਾਏ ਰਾਹ ਤੇ ਚੱਲਣ ਦਾ ਦਮ ਅਕਸਰ ਸਰਕਾਰਾਂ ਭਰਦੀਆਂ ਹਨ। ਸਰਕਾਰਾਂ ਦੇ ਇਹਨਾਂ ਦਾਅਵਿਆਂ ‘ਚ ਕਿੰਨੀ ਕੁ ਅਸਲੀਅਤ ਹੈ ਇਸਦੀ ਤਸਵੀਰ ਪੇਸ਼ ਕਰਦਾ ਹੈ ਨਵਾਂਸ਼ਹਿਰ ਦੇ ਖੱਟਕੜਕਲਾਂ ਸਥਿਤ ਸ਼ਹੀਦ ਭਗਤ ਸਿੰਘ ਮਿਊਜ਼ਿਅਮ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ‘ਚ ਕਰੀਬ ਦੋ ਸਾਲ ਪਹਿਲਾਂ ਜਨਤਾ ਲਈ ਖੋਲੇ ਗਏ ਇਸ ਮਿਊਜ਼ੀਅਮ ਨੂੰ ਇਸ ਉਦੇਸ਼ ਨਾਲ ਬਣਾਇਆ ਗਿਆ ਸੀ। ਜੋ ਆਮ ਲੋਕ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਜਾਣਕਾਰੀਆਂ , ਆਜ਼ਾਦੀ ਦੀ ਲੜਾਈ ‘ਚ ਪਾਏ ਯੋਗਦਾਨ ਅਤੇ ਉਹਨਾਂ ਦੀਆਂ ਲਿਖਤਾਂ ਆਦਿ ਬਾਰੇ ਜਾਣਕਾਰੀ ਹਾਸਲ ਕਰ ਸਕਣ।

ਸ਼ਹੀਦ ਭਗਤ ਸਿੰਘ ਨੂੰ ਭੁੱਲੀ ਸਰਕਾਰ, ਆਹ ਵੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦੈ.. Shaheed Bhagat Singh (Video)

ਇਸ ਮਿਉਜ਼ੀਅਮ ‘ਚ ਸ਼ਹੀਦ ਦੀਆਂ ਉਹ ਵਸਤੂਆਂ ਵੀ ਰੱਖੀਆਂ ਗਈਆਂ ਹਨ ਜਿਹਨਾਂ ਦੀ ਵਰਤੋਂ ਸ਼ਹੀਦ ਵੱਲੋਂ ਕੀਤੀ ਗਈ ਸੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ ਕਰੀਬ ਦੋ ਹਫਤਿਆਂ ਤੋਂ ਦੇਸ਼ ਵਿਦੇਸ਼ ਤੋਂ ਇੱਥੇ ਪੁੱਜ ਰਹੇ ਸੈਲਾਨੀ ਨਿਰਾਸ਼ ਹੋ ਕੇ ਵਾਪਸ ਜਾ ਰਹੇ ਹਨ। ਦਰਅਸਲ ਪਿਛਲੇ 15 ਦਿਨਾਂ ਤੋਂ ਇਸ ਮਿਊਜ਼ੀਅਮ ਦੀ ਬਿਜਲੀ ਸਪਲਾਈ ਠੱਪ ਪਈ ਹੈ। ਜਿਸ ਕਾਰਨ ਇਹ ਮਿਊਜ਼ਿਅਮ ਹੁਣ ਸਿਰਫ ਇੱਕ ਹਨੇਰਾ ਕਮਰਾ ਬਣ ਕੇ ਰਹਿ ਗਿਆ ਹੈ। ਇੱਥੇ ਪੁੱਜ ਰਹੇ ਸੈਲਾਨੀ ਬਾਹਰ ਤੋਂ ਹੀ ਸ਼ਹੀਦ ਭਗਤ ਸਿੰਘ ਨੁੰ ਸਜਦਾ ਕਰਕੇ ਪਰਤ ਰਹੇ ਹਨ। ਟਰਾਂਸਫਾਰਮਰ ‘ਚ ਹੋਏ ਧਮਾਕੇ ਕਾਰਨ ਬਿਜਲੀ ਸਪਲਾਈ ‘ਚ ਤਕਨੀਕੀ ਖਰਾਬੀ ਬੀਤੀ 13 ਜਨਵਰੀ ਨੂੰ ਆਈ ਸੀ। ਜਿਸਨੂੰ ਜ਼ਿਲੇ ਦੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੁਣ ਤੱਕ ਹੱਲ ਨਹੀਂ ਕੀਤਾ ਜਾ ਸਕਿਆ।

Statues of Folk Dancer’s Shift from vicinity of Golden Temple | Heritage Street | Amritsar

ਉਧਰ ਮਿਊਜ਼ੀਅਮ ਦੇ ਇੰਚਾਰਜ ਅਨੁਸਾਰ ਬਿਜਲੀ ਸਪਲਾਈ ‘ਚ ਆਈ ਖਰਾਬੀ ਬਾਰੇ ਉਹ ਸਥਾਨਕ ਪ੍ਰਸ਼ਾਸਨ ਨੁੰ ਸੂਚਿਤ ਕਰ ਚੁੱਕੇ ਹਨ। ਜਲਦੀ ਹੀ ਇਸਨੂੰ ਠੀਕ ਕਰ ਲਿਆ ਜਾਵੇਗਾ। ਹੈਰਾਨੀ ਦੀ ਗੱਲ ਇਹ ਵੀ ਹੈ ਕਿ 26 ਜਨਵਰੀ ਨੂੰ ਕੈਬਨਿਟ ਮੰਤਰੀ ਰਜ਼ੀਆਂ ਸੁਲਤਾਨਾ ਵੀ ਸ਼ਹੀਦ ਨੂੰ ਨਮਨ ਕਰਨ ਪਹੁੰਚੀ ਸੀ। ਉਹਨਾਂ ਨੂੰ ਵੀ ਬਿਜਲੀ ਸਪਲਾਈ ਨਾ ਹੋਣ ਬਾਰੇ ਦੱਸਿਆ ਗਿਆ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਬਿਜਲੀ ਸਪਲਾਈ ਨੂੰ ਸੁਚਾਰੂ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।

Bains ਨੇ ਬਾਦਲਾਂ ਦਾ ਵਜਾਇਆ ਬੈਂਡ | ਕੈਮਰੇ ਦੀ ਵੀ ਪਰਵਾਹ ਨੀ ਕੀਤੀ | Parminder Dhindsa ਵੀ ਖੋਲ੍ਹ ਗਿਆ ਰਾਜ਼

ਪ੍ਰਸ਼ਾਸਨ ਲਾਪਰਵਾਹੀ ਅਤੇ ਸਰਕਾਰੀ ਢਿੱਲ ਦਾ ਨਮੂਨਾ ਹੈ ਖਟਕੜਕਲਾਂ ਸਥਿਤ ਸ਼ਹੀਦ ਭਗਤ ਸਿੰਘ ਮਿਉਜ਼ੀਅਮ ਦੀ ਮੌਜੂਦਾ ਸਥਿਤੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਦੋ ਹਫਤਿਆਂ ਬਾਅਦ ਵੀ ਮੀਡੀਆ ਜੇਕਰ ਇਸ ਮੁੱਦੇ ਨੂੰ ਨਾ ਚੁਕੱਦਾ ਤਾਂ ਸ਼ਾਇਦ ਪ੍ਰਸ਼ਾਸਨ ਨੇ ਹੁਣ ਵੀ ਹਰਕਤ ‘ਚ ਨਹੀਂ ਆਉਣਾ ਸੀ। ਮਿਊਜ਼ੀਅਮ ‘ਚ ਬਿਜਲੀ ਸਪਲਾਈ ਸੁਚਾਰੂ ਕਰਨ ਦਾ ਜ਼ਿਲਾ ਪ੍ਰਸ਼ਾਸਨ ਦਾ ਵਾਅਦਾ ਕਦੋਂ ਵਫਾ ਹੁੰਦਾ ਹੈ ਵੇਖਣਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button