NewsBreaking NewsD5 specialPoliticsPunjab

ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ (ਵੀਡੀਓ)

BJP Youth Leaders in Jalandhar ਜਲੰਧਰ : ਇਕ ਦੂਜੇ ਨੂੰ ਗੰਦੀਆਂ ਗਾਲਾਂ ਕੱਢਣ ਵਾਲੇ ਇਹ ਨੇ ਕਾਂਗਰਸ ਅਤੇ ਭਾਜਪਾ ਦੇ ਲੀਡਰ। ਜਿਹੜੇ ਜਲੰਧਰ ਦੇ ਬਾਜ਼ਾਰ ‘ਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਹਨ। ਪਹਿਲਾਂ ਤਾਂ ਕਾਂਗਰਸ ਦੇ ਨੌਜਵਾਨ ਆਗੂਆਂ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੇ ਜਲੰਧਰ ‘ਚ ਜਾਰੀ ਪ੍ਰੋਗਰਾਮ ਦੌਰਾਨ ਹੰਗਾਮਾ ਕੀਤਾ। ਕਾਲੀਆਂ ਝੰਡੀਆਂ ਤੇ ਤਖ਼ਤੀਆਂ ਲੈ ਕੇ ਇਹਨਾਂ ਕਾਂਗਰਸੀਆਂ ਨੇ ਬੀਜੇਪੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਪੁਲਿਸ ਦੇ ਆਲਾ ਅਧਿਕਾਰੀ ਤੇ ਕਰਮਚਾਰੀ ਇਹਨਾਂ ਨੂੰ ਸ਼ਾਂਤ ਕਰਵਾ ਹੀ ਰਹੇ ਸੀ ਕਿ ਇਕਦਮ ਭਾਜਪਾ ਆਗੂਆਂ ਨੇ ਵੀ ਹੱਲਾ ਬੋਲ ਦਿੱਤਾ। ਮੌਕੇ ‘ਤੇ ਮੌਜੂਦ ਪੁਲਿਸ ਨੇ ਦੋਹਾਂ ਪੱਖਾਂ ਨੂੰ ਰੋਕਣ ਦੀ ਜੱਦੋ ਜਹਿਦ ਕੀਤੀ ਪਰ ਗੰਦੀਆਂ ਗਾਲਾਂ ਅਤੇ ਧੱਕੇਮੁੱਕੀ ਲਗਾਤਾਰ ਚੱਲਦੀ ਰਹੀ।

Read Also ਪਠਾਨਕੋਟ ’ਚ ਮਚੀ ਹਾਹਾਕਾਰ, ਕੰਬੇ ਲੋਕ, CCTV ’ਚ ਵੇਖੋ ਸ਼ਰੇਆਮ ਹਥਿਆਰਾਂ ਦੀ ਨੋਕ ‘ਤੇ ਲੁੱਟ

ਪੁਲਿਸ ਦੀ ਮਸ਼ੱਕਤ ਦੇ ਬਾਵਜੂਦ ਕਾਂਗਰਸ ਤੇ ਭਾਜਪਾ ਦੇ ਲੀਡਰ ਇਕ ਦੂਜੇ ਨੂੰ ਸ਼ਰੇਆਮ ਲਲਕਾਰੇ ਮਾਰਦੇ ਰਹੇ। ਇਕ ਨੌਜਵਾਨ ਆਗੂ ਤਾਂ ਨੇੜੇ ਦੀ ਰੇਹੜੀ ਤੋਂ ਠੰਢੇ ਦੀ ਬੋਤਲ ਹੱਥ ਵਿੱਚ ਲੈ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ। ਤਮਾਮ ਰੌਲੇ ਰੱਪੇ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੂੰ ਪੂਰੀ ਵਾਹ ਲਾਉਣੀ ਪਈ। ਹਾਲਾਂਕਿ ਠੰਢ ‘ਚ ਡੰਡਾ ਤਾਂ ਨਹੀਂ ਚੱਲਿਆ ਪਰ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਕੇ ਮੌਕੇ ਤੋਂ ਰਫੂਚੱਕਰ ਕੀਤਾ ਗਿਆ। ਇਹ ਸਭ ਕੁਝ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਦੇ ਵਿਰੋਧ ‘ਚ ਹੋਇਆ। ਕਾਂਗਰਸੀਆਂ ਦਾ ਨਿਸ਼ਾਨਾ ਰਿਹਾ ਮੋਦੀ ਰਾਜ, ਇਲਜ਼ਾਮ 5 ਸਾਲ ‘ਚ ਵਾਅਦੇ ਪੂਰੇ ਨਾ ਕਰਨਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button