ਹਰਿਆਣਾ ਦੇ ਸਿਰਸਾ ਸਥਿਤ ਹਰੀ ਵਿਸ਼ਨੂੰ ਕਲੋਨੀ ਵਿਚ ਸੋਮਵਾਰ ਨੂੰ ਸ਼ਰਾਰਤੀ ਅਨਸਰਾਂ ਨੇ ਇਕ ਗਾਂ ਦੇ ਵੱਛੇ ਨੂੰ ਕੱਟ ਕੇ ਉਸ ਦਾ ਅਗਲਾ ਹਿੱਸਾ ਮੰਦਰ ਦੇ ਕੋਲ ਸੁੱਟ ਦਿੱਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚ ਗਈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਕਲੋਨੀ ਵਾਸੀ ਜਗਦੀਪ ਨੇ ਦੱਸਿਆ ਕਿ ਜਦੋਂ ਉਹ ਸਵੇਰੇ 9 ਵਜੇ ਗਲੀ ਵਿੱਚ ਗਿਆ ਤਾਂ ਉਸ ਨੇ ਮੰਦਰ ਦੇ ਕੋਲ ਵੱਛੇ ਦਾ ਕੱਟਿਆ ਹੋਇਆ ਹਿੱਸਾ ਦੇਖਿਆ। ਵੱਛੇ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ। ਸ਼ਰਾਰਤੀ ਅਨਸਰਾਂ ਨੇ ਵੱਛੇ ਨੂੰ ਵੱਢ ਕੇ ਅੱਗੇ ਦਾ ਹਿੱਸਾ ਮੰਦਰ ਨੇੜੇ ਸੁੱਟ ਦਿੱਤਾ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਕਾਂਸਟੇਬਲ ਰਣਜੀਤ ਨੇ ਦੱਸਿਆ ਕਿ ਘਟਨਾ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕਲੋਨੀ ਵਾਸੀਆਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.