IndiaTop News

ਸ਼ਰਾਬ ਘੁਟਾਲਾ, ਸਿਸੋਦੀਆ CBI ਦਫਤਰ ਲਈ ਰਵਾਨਾ, ਕੀਤਾ ਜਾ ਸਕਦਾ ਹੈ ਗ੍ਰਿਫਤਾਰ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸ਼ਰਾਬ ਨੀਤੀ ਮਾਮਲੇ ਵਿੱਚ ਪੁੱਛਗਿੱਛ ਲਈ ਸੀਬੀਆਈ ਦਫ਼ਤਰ ਲਈ ਰਵਾਨਾ ਹੋ ਗਏ ਹਨ। ਉਹ ਆਪਣੇ ਸਮਰਥਕਾਂ ਸਮੇਤ ਆਪਣੀ ਕਾਰ ਵਿੱਚ ਜਾਂਚ ਏਜੰਸੀ ਦੇ ਦਫ਼ਤਰ ਲਈ ਰਵਾਨਾ ਹੋਏ। ਇਸ ਦੌਰਾਨ ਪਾਰਟੀ ਸਮਰਥਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਿਸੋਦੀਆ ਨੇ ਕਿਹਾ ਕਿ ਦੇਸ਼ ਦੇ ਹਿੱਤ ‘ਚ ਜੇਕਰ ਉਨ੍ਹਾਂ ਨੂੰ ਕੁਝ ਮਹੀਨੇ ਜੇਲ ‘ਚ ਰਹਿਣਾ ਪਵੇ ਤਾਂ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ।ਸਿਸੋਦੀਆ ਨੇ ਸਵੇਰੇ 11 ਵਜੇ ਦਿੱਲੀ ਦੇ ਲੋਧੀ ਰੋਡ ਸਥਿਤ ਸੀਬੀਆਈ ਹੈੱਡਕੁਆਰਟਰ ਪਹੁੰਚਣਾ ਹੈ। ਇਸ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਅੱਜ ਸਿਸੋਦੀਆ ਨੂੰ ਪੁੱਛਗਿੱਛ ਲਈ ਸੀਬੀਆਈ ਹੈੱਡਕੁਆਰਟਰ ਬੁਲਾਇਆ ਗਿਆ ਹੈ। ਮੈਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਬਹੁਤ ਨਿਰਾਸ਼ਾਜਨਕ ਹੈ।’ ਸੀਬੀਆਈ ਦਫ਼ਤਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਦੇ ਨਾਮ ਸੰਦੇਸ਼ ਵਿੱਚ ਕਿਹਾ, ‘ਜਦੋਂ ਮੈਂ ਟੀ.ਵੀ.ਐਂਕਰ ਸੀ ਚੰਗੀ ਤਨਖਾਹ ਸੀ, । ਜ਼ਿੰਦਗੀ ਵਧੀਆ ਚੱਲ ਰਹੀ ਸੀ। ਸਭ ਕੁਝ ਛੱਡ ਕੇ ਕੇਜਰੀਵਾਲ ਜੀ ਨਾਲ ਆਏ। ਝੁੱਗੀਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੱਜ ਜਦੋਂ ਉਹ ਮੈਨੂੰ ਜੇਲ੍ਹ ਭੇਜ ਰਹੇ ਹਨ ਤਾਂ ਮੇਰੀ ਪਤਨੀ ਘਰ ਵਿੱਚ ਇਕੱਲੀ ਹੋਵੇਗੀ। ਉਹ ਬਹੁਤ ਬਿਮਾਰ ਹੈ। ਬੇਟਾ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ। ਤੁਹਾਨੂੰ ਖਿਆਲ ਰੱਖਣਾ ਪਵੇਗਾ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button