Breaking NewsD5 specialInternationalNews

ਸਹੁੰ ਚੁੱਕ ਸਮਾਗਮ ਮੌਕੇ ਟਵਿੱਟਰ ਬਾਈਡੇਨ ਟੀਮ ਨੂੰ ਸੌਂਪੇਗੀ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਅਕਾਊਂਟ

ਕੈਲੀਫੋਰਨੀਆ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਮੌਕੇ ‘ਤੇ ਸ਼ੋਸ਼ਲ ਮੀਡੀਆ ਸਾਇਟ ਟਵਿੱਟਰ ਰਾਸਟਰਪਤੀ ਨਾਲ ਸੰਬੰਧਿਤ ਟਵਿੱਟਰ ਦੇ ਅਧਿਕਾਰਤ ਖਾਤੇ ਸੌੰਂਪਣ ਲਈ ਕੰਮ ਕਰੇਗੀ। ਇਸ ਸੰਬੰਧ ‘ਚ ਕੰਪਨੀ ਨੇ ਐਲਾਨ ਕਰਦਿਆਂ ਕਿਹਾ ਕਿ ਟਵਿੱਟਰ ਰਾਸ਼ਟਾਰਪਤੀ ਅਹੁਦੇ ਨਾਲ ਸੰਬੰਧਿਤ ਖਾਤੇ ਅਤੇ ਪੋਸਟ ਨੂੰ ਤਬਦੀਲ ਕਰਨ ਦਾ ਕੰਮ ਕਰੇਗੀ। ਰਾਸ਼ਟਰਪਤੀ ਪ੍ਰਸ਼ਾਸ਼ਨ ਨਾਲ ਸੰਬੰਧਿਤ ਖਾਤੇ ਜਿਵੇਂ ਕਿ @ਵਾਈਟ ਹਾਊਸ, @ਵੀ ਪੀ, @ਫਲੋਟਸ, ਅਤੇ @ਪ੍ਰੈਸ ਸੇਕ ਨੂੰ ਵੀ ਬਾਈਡੇਨ ਪ੍ਰਸ਼ਾਸ਼ਨ ਵਿਚ ਤਬਦੀਲ ਕੀਤਾ ਜਾਵੇਗਾ।

Tik Tok Star Noor ਨੇ ਮੋਦੀ ਨੂੰ ਦੱਸੀ ਅਜਿਹੀ ਗੱਲ,ਸੁਣ ਕੇ ਖੁਸ਼ ਹੋਇਆ ਪ੍ਰਧਾਨ ਮੰਤਰੀ?

ਕੰਪਨੀ ਨੇ ਇਕ ਨਵਾਂ ਖਾਤਾ @ਸੈਕੰਡ ਜੈਂਟਲਮੈਨ ਵੀ ਬਣਾਈਆ ਹੈ ਜੋ ਕਿ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ, ਡਗਲਸ ਐਮਹੋਫ ਲਈ ਹੈ।ਬਾਈਡੇਨ ਨੇ ਵੀਰਵਾਰ ਰਾਤ ਨੂੰ ਪੱਤਰਕਾਰਾਂ ਨਾਲ ਕਰਦੇ ਗੱਲਬਾਤ ਕਰਦੇ ਹੋਏ ਕਿਹਾ ਕਿ 20 ਜਨਵਰੀ ਨੂੰ ਇਹ ਖਾਤਾ ਮੇਰੇ ਰਾਸਟਰਪਤੀ ਵਜੋਂ ਅਧਿਕਾਰਤ ਫਰਜ਼ਾਂ ਦਾ ਖਾਤਾ ਹੋਵੇਗਾ। ਜੋ ਬਾਈਡੇਨ ਨੇ ਇਹ ਜਾਣਕਾਰੀ ਆਪਣੇ ਮੌਜੂਦਾ ਖਾਤੇ @ਜੋਅ ਬਾਈਡੇਨ ਤੇ ਟਵੀਟ ਕਰ ਕੇ ਦਿੱਤੀ।

BIG NEWS ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ,ਅੰਦੋਲਨ ਨੂੰ ਫੇਲ੍ਹ ਕਰਨ ਲਈ ਨਵੀਂ ਸਾਜ਼ਿਸ਼!ਕਿਸਾਨ ਆਗੂ ‘ਤੇ ਕਾਰਵਾਈ!

ਹਾਲਾਂਕਿ ਬਾਈਡੇਨ ਪ੍ਰਸ਼ਾਸਨ ਵੱਲੋਂ ਨਵੇਂ ਖਾਤਿਆਂ ‘ਤੇ ਨਿਯੰਤਰਣ  ਕਰਨ ਤੋਂ ਪਹਿਲਾਂ ਟਵਿੱਟਰ ਅਨੁਸਾਰ ਕੰਪਨੀ ਨੂੰ ਪਹਿਲਾਂ ਵ੍ਹਾਈਟ ਹਾਊਸ ਦੇ ਖਾਤਿਆਂ ਨੂੰ ਰਾਸ਼ਟਰੀ ਆਰਚੀਵ ਅਤੇ ਰਿਕਾਰਡ ਪ੍ਰਸ਼ਾਸਨ ਨੂੰ ਤਬਦੀਲ ਕਰਨ ਦੀ ਜਰੂਰਤ  ਹੈ। ਟਵਿੱਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਵ੍ਹਾਈਟ ਹਾਊਸ ਖਾਤਿਆਂ ਦੇ ਫਾਲੋਅਰਜ਼ ਆਪਣੇ ਆਪ ਹੀ ਨਵੇਂ ਤਬਦੀਲ  ਕੀਤੇ ਖਾਤਿਆਂ ਤੱਕ ਪਹੁੰਚ ਨਹੀਂ ਕਰ ਸਕਣਗੇ ਜਦਕਿ ਇਸ ਸੰਬੰਧੀ ਉਹਨਾਂ ਨੂੰ ਨਵੇਂ ਖਾਤਿਆਂ ਨੂੰ ਫਾਲੋਅ ਕਰਨ ਲਈ  ਨੋਟੀਫਿਕੇਸ਼ਨ ਪ੍ਰਾਪਤ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button