Breaking NewsD5 specialEntertainmentNewsPunjabTop News

ਸਹੁੰ ਚੁੱਕ ਸਮਾਗਮ ’ਚ ਜਾਣ ਮੌਕੇ Karamjit Anmol ਨੇ ਬਣਾਈ ਵੀਡੀਓ

ਚੰਡੀਗੜ੍ਹ : ਭਗਵੰਤ ਮਾਨ ਅੱਜ ਖਟਕੜ ਕਲਾਂ ’ਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਹਨ। ਇਸ ਸਹੁੰ ਚੁੱਕ ਸਮਾਗਮ ਲਈ ਪੂਰੇ ਪੰਜਾਬ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਸਿਲਸਿਲੇ ‘ਚ ਭਗਵੰਤ ਮਾਨ ਦੇ ਮਿੱਤਰ ਕਰਮਜੀਤ ਅਨਮੋਲ ਵੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਖਟਕੜ ਕਲਾਂ ਪਹੁੰਚ ਰਹੇ ਹਨ।

ਭਗਵੰਤ ਮਾਨ ਦੇ ਪਹੁੰਚਣ ਤੋਂ ਪਹਿਲਾਂ ਖਟਕੜ ਕਲ੍ਹਾਂ ’ਚ ਲੱਖਾਂ ਦਾ ਇਕੱਠ, ਲੇ ਵਾਂਗ ਲੱਗੀਆਂ ਰੌਣਕਾਂ

ਕਰਮਜੀਤ ਅਨਮੋਲ ਨੇ ਖਟਕੜ ਕਲਾਂ ਪਹੁੰਚਣ ਤੋਂ ਪਹਿਲਾਂ ਗੱਡੀ ’ਚ ਆਪਣੇ ਸਾਥੀਆਂ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਕਰਮਜੀਤ ਅਨਮੋਲ ਕਹਿ ਰਹੇ ਹਨ ਕਿ ਅੱਜ ਸਾਰਾ ਪੰਜਾਬ ਕੇਸਰੀ ਰੰਗ ’ਚ ਰੰਗਿਆ ਪਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੂਰਾ ਪੰਜਾਬ ਜਸ਼ਨ ਮਨਾ ਰਿਹਾ ਹੈ। ਸਿਰਫ ਭਗਵੰਤ ਮਾਨ ਹੀ ਨਹੀਂ, ਸਗੋਂ ਪੂਰਾ ਪੰਜਾਬ ਅੱਜ ਸਹੁੰ ਚੁੱਕੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button