NewsBreaking NewsD5 specialPunjab

ਸਹੁਰਿਆਂ ਨੇ ਜਵਾਈ ਨਾਲ ਕੀਤਾ ਕੁੱਝ ਅਜਿਹਾ (ਵੀਡੀਓ)

ਪਟਿਆਲਾ : ਵਿਆਹ ਜਿਸਨੂੰ ਜਨਮਾਂ ਜਨਮਾਂ ਦਾ ਸਾਥ ਮੰਨਿਆ ਜਾਂਦਾ ਹੈ ਪਰ ਇਹੀ ਵਿਆਹ ਜੇਕਰ ਇਨਸਾਨ ਦੀ ਜਾਨ ਦਾ ਦੁਸ਼ਮਣ ਬਣ ਜਾਵੇ ਤਾਂ ਤੁਸੀਂ ਉਸਨੂੰ ਕੀ ਕਹੋਗੇ, ਮਾਮਲਾ ਸ਼ਾਹੀ ਸ਼ਹਿਰ ਪਟਿਆਲਾ ਦਾ ਹੈ। ਜਿਥੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਇੱਕ ਵਿਅਕਤੀ ਨੇ ਭਾਖੜਾ ਚ ਛਾਲ ਮਾਰ ਦਿੱਤੀ। ਵਿਅਕਤੀ ਨੇ ਆਤਮ ਹੱਤਿਆ ਕਰਨ ਸਮੇਂ ਇੱਕ ਸੁਸਾਇਡ ਨੋਟ ਵੀ ਛੱਡਿਆ, ਜਿਸ ਵਿੱਚ ਉਸਨੇ ਆਪਣੀ ਸੱਸ ਅਤੇ ਸਾਲੀ ਤੋਂ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਨੇ ਪਰ ਇਸ ਪੂਰੀ ਘਟਨਾ ਦੌਰਾਨ ਜਿਹੜੀ ਸਭ ਤੋਂ ਰਾਹਤ ਦੀ ਗੱਲ ਰਹੀ। ਉਹ ਇਹ ਸੀ ਕਿ ਛਾਲ ਮਰਨ ਸਮੇਂ ਭਾਖੜਾ ਨਹਿਰ ਤੇ ਗੋਤਾਖੋਰਾਂ ਦੀ ਇੱਕ ਟੀਮ ਮੌਜੂਦ ਸੀ, ਜਿਨ੍ਹਾਂ ਨੇ ਪਾਣੀ ਚ ਡੁੱਬਦੀ ਜਾਂਦੇ ਵਿਅਕਤੀ ਨੂੰ ਬਚਾ ਲਿਆ।

Read Also ਸਹੁਰਿਆਂ ‘ਤੇ ਜਵਾਈ ਦੀ ਹੈਵਾਨੀਅਤ, ਖੇਡੀ ਖ਼ੂਨ ਦੀ ਹੋਲੀ

ਫਿਲਹਾਲ ਇਸ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ, ਜਿਥੇ ਉਸਦੀ ਹਾਲਤ ਸਥਿਰ ਬਣੀ ਹੋਈ ਹੈ। ਹਾਲਾਂਕਿ ਮਾਮਲਾ ਵਿਆਹੁਤਾ ਜੀਵਨ ‘ਚ ਆਏ ਰਿਸ਼ਤਿਆਂ ਦੀ ਤਰੇੜ ਦਾ ਹੈ ਪਰ ਇੰਨ੍ਹਾਂ ਜ਼ਰੂਰ ਹੈ ਕਿ ਮਾਮਲਾ ਕਿੰਨਾ ਹੀ ਗੰਭੀਰ ਅਤੇ ਪੇਚੀਦਾ ਕਿਉਂ ਨਾ ਹੋਵੇ ਖੁਦਕੁਸ਼ੀ ਸ਼ਾਇਦ ਕਿਸੇ ਵੀ ਮਸਲੇ ਦਾ ਹੱਲ ਨਹੀਂ। ਇਸ ਦੇ ਨਾਲ ਹੀ ਗੋਤਾਖੋਰਾਂ ਦੀ ਸ਼ਲਾਘਾ ਵੀ ਕਰਨੀ ਬਣਦੀ ਹੈ। ਜਿਹੜੇ ਪਤਾ ਨਹੀਂ ਹੁਣ ਤੱਕ ਕਿੰਨੀਆਂ ਹੀ ਕੀਮਤੀ ਜਾਨਾਂ ਨੂੰ ਬਚਾ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button