Breaking NewsD5 specialNewsPoliticsPunjab

ਸਹਿਕਾਰਤਾ ਮੰਤਰੀ ਨੇ ਕੇਂਦਰੀ ਸਹਿਕਾਰੀ ਬੈਂਕਾਂ ‘ਚ 110 ਫੀਲਡ ਐਗਜ਼ੀਕਿਊਟਿਵ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਸੂਬੇ ਦੀਆਂ 12 ਕੇਂਦਰੀ ਸਹਿਕਾਰੀ ਬੈਂਕਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਸਟਾਫ ਦੀ ਸਮਰੱਥਾ ਵਿੱਚ ਵਾਧੇ ਲਈ 110 ਫੀਲਡ ਐਗਜ਼ੀਕਿਊਟਿਵਜ਼ ਨੂੰ ਨਿਯੁਕਤੀ ਪੱਤਰ ਸੌਂਪੇ। ਨਿਯੁਕਤੀ ਪੱਤਰ ਵੰਡਣ ਦੀ ਰਸਮ ਇਥੇ ਸਥਿਤ ਮਾਰਕਫੈਡ ਦੇ ਮੁੱਖ ਦਫਤਰ ਵਿਖੇ ਹੋਈ। ਇਹ ਫੀਲਡ ਐਗਜ਼ੀਕਿਊਟਿਵ ਪੈਸਕੋ ਵੱਲੋਂ ਆਊਟਸੋਰਿਸ ‘ਤੇ ਸਹਿਕਾਰੀ ਬੈਂਕਾਂ ਵਿੱਚ ਲਗਾਏ ਗਏ ਹਨ। ਕੇਂਦਰੀ ਸਹਿਕਾਰੀ ਬੈਂਕਾਂ ਵਿੱਚ ਮੌਜੂਦਾ ਸਮੇਂ ਸਟਾਫ ਦੀ ਬਹੁਤ ਘਾਟ ਹੈ ਜਿਸ ਕਾਰਨ ਰੋਜ਼ਮਰਾ ਦੇ ਕੰਮਕਾਜ ਵਿੱਚ ਬੈਂਕ ਸਟਾਫ ਨੂੰ ਦਿੱਕਤ ਆ ਰਹੀ ਹੈ ਅਤੇ ਕਈ ਵਾਰ ਗ੍ਰਾਹਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਕੈਪਟਨ ਦੇ ਮੁੰਡੇ ‘ਤੇ ਲੱਗੇ ਵੱਡੇ ਇਲਜ਼ਾਮ, ਹੁਣ ਮਗਰ ਪਏ ਕੇਜਰੀਵਾਲ ਦੇ ਬੰਦੇ? D5 channel Punjabi

ਇਨ੍ਹਾਂ ਫੀਲਡ ਐਗਜ਼ੀਕਿਊਟਿਵਾਂ ਵੱਲੋਂ ਬੈਂਕ ਲਈ ਨਵੇਂ ਵਿਅਕਤੀਆਂ ਨੂੰ ਖਾਤਾ ਧਾਰਕ ਬਣਾਉਣਾ, ਬੈਂਕਾਂ ਵਿੱਚ ਨਵੇਂ ਬੱਚਤ ਬੈਂਕ ਖਾਤਿਆਂ ਅਤੇ ਕਰੰਟ ਅਕਾਊਂਟ ਖੋਲ੍ਹਣੇ, ਅਮਾਨਤਾਂ ਸਬੰਧੀ ਜਾਣਕਾਰੀ ਦੇਣ ਅਤੇ ਅਮਾਨਤਾਂ ਨੂੰ ਇਕੱਤਰ ਕਰਨਾ ਸ਼ਾਮਲ ਹੈ। ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਨਵੀਆਂ ਕਰਜ਼ਾ ਸਕੀਮਾਂ ਸਬੰਧੀ ਜਾਣਕਾਰੀ ਦੇਣ ਅਤੇ ਕਰਜ਼ੇ (ਐਨ.ਪੀ.ਏ.) ਦੀ ਰਿਕਵਰੀ ਕਰਨਾ, ਡਿਫਾਲਟਰਾਂ ਤੋਂ ਕਰਜ਼ਿਆਂ ਦੀ ਵਸੂਲੀ ਲਈ ਕਾਨੂੰਨੀ ਕਾਰਵਾਈ ਨੂੰ ਮੁਕੰਮਲ ਕਰਨਾ ਵੀ ਸ਼ਾਮਲ ਹੈ।

ਪੰਜਾਬ ‘ਚ ਆਇਆ ਖਤਰਨਾਕ ਸਮਾਨ! ਪੁਲਿਸ ਨੂੰ ਮਿਲੀ ਗੁਪਤ ਸੂਚਨਾ ਮੌਕੇ ਤੋਂ ਕਰ ਲਿਆ ਕਾਬੂ

ਇਸ ਤੋਂ ਇਲਾਵਾ ਬੈਂਕਾਂ ਵਿੱਚ ਆਉਣ ਵਾਲੇ ਗ੍ਰਾਹਕਾਂ ਨੂੰ ਦਰਪੇਸ਼ ਦਿੱਕਤਾਂ ਜਿਵੇਂ ਕਿ ਫਾਰਮ ਭਰਨ ਵਿੱਚ ਮੱਦਦ ਕਰਨਾ ਅਤੇ ਉਨ੍ਹਾਂ ਨੂੰ ਬੈਂਕ ਦੇ ਕਾਰੋਬਾਰ ਪ੍ਰਤੀ ਸੇਧ ਦੇਣ ਦਾ ਕੰਮ ਸੌਂਪਿਆ ਜਾਵੇਗਾ। ਇਸ ਮੌਕੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਸ੍ਰੀਮਤੀ ਹਰਗੁਣਜੀਤ ਕੌਰ, ਮਾਰਕਫੈਡ ਦੇ ਐਮ.ਡੀ. ਸ੍ਰੀ ਵਰੂਣ ਰੂਜ਼ਮ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਏ.ਐਮ.ਡੀ. (ਪ੍ਰਬੰਧ) ਸ੍ਰੀ ਅਮਰਜੀਤ ਸਿੰਘ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button