Breaking NewsD5 specialNewsPress ReleasePunjab

ਸਹਾਇਕ ਸੁਪਰਡੰਟ  ਦੀ ਅਸਾਮੀਆਂ ਭਰਨ ਲਈ ਵੈਬਸਾਈਟ ਤੇ ਅਪਲੋਡ ਹੋਈਆ ਲਿਖਤੀ ਪ੍ਰੀਖਿਆ ਦਾ ਨਤੀਜਾ

ਚੰਡੀਗੜ੍ਹ: ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਅੱਜ 31ਜਨਵਰੀ 2021 ਨੂੰ ਸਹਾਇਕ ਸੁਪਰਡੰਟ ਦੀ ਅਸਾਮੀਆਂ ਭਰਨ ਲਈ ਆਯੋਜਿਤ ਕੀਤੀ ਲਿਖਤੀ ਪ੍ਰੀਖਿਆ ਦਾ ਨਤੀਜਾ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਹੈ।ਉਕਤ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਰਮਨ ਬਹਿਲ  ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ।ਉਨ੍ਹਾਂ ਆਸ ਪ੍ਰਗਟਾਈ ਕਿ ਲਿਖਤੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਨ ਵਾਲੇ ਉਮੀਦਵਾਰ ਭਰਤੀ ਪ੍ਰਕਿਰਿਆ ਦੇ ਅਗਲੇ ਪੜਾਅ ( ਸ਼ਰੀਰਿਕ ਯੋਗਤਾ ਟੈਸਟ ) ਲਈ ਹਰ ਪੱਖੋਂ ਤਿਆਰ ਰਹਿਣ ਦੀ ਅਪੀਲ ਕਰਦਿਆਂ ਕਿਹਾ  ਸ਼ਰੀਰਿਕ ਯੋਗਤਾ ਟੈਸਟ  ਸਬੰਧੀ ਜਲਦ ਹੀ ਤਰੀਕਾਂ ਦਾ ਐਲਾਨ  ਬੋਰਡ ਦੀ ਵੈਬਸਾਈਟ ਤੇ ਉਤੇ  ਕਰ ਦਿੱਤੀ ਜਾਵੇਗੀ ।
ਸ਼੍ਰੀ ਬਹਿਰ ਨੇ ਕਿਹਾ ਕਿ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਆਰੰਭੀ ਗਈ  ਭਰਤੀ ਦੀ ਇਸ ਮੁਹਿੰਮ ਦੇ ਤਹਿਤ ਜਲਦ ਹੀ ਜਿਲ੍ਹੇਦਾਰ , ਨਹਿਰੀ ਮਾਲ ਪਟਵਾਰੀ ਅਤੇ ਜੂਨੀਅਰ ਡਰਾਫਟਮੈਨ ਦੀ ਭਰਤੀ ਸਬੰਧੀ ਵੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ , ਜਿਸ ਸਬੰਧੀ ਉਮੀਦਵਾਰ ਬੋਰਡ ਦੀ ਵੈਬਸਾਈਟ ਰੈਗੁਲਰ ਤੌਰ ਤੇ ਵਿਜ਼ਿਟ ਕਰਦੇ ਰਹਿਣ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button