ਸਵੇਰੇ – ਸਵੇਰੇ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ Navjot Sidhu, ਪਿੰਡ ਵਾਸੀਆਂ ਨਾਲ ਕੀਤੀ ਮੁਲਾਕਾਤ

ਫਰੀਦਕੋਟ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਵੇਰੇ – ਸਵੇਰੇ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ। ਇੱਥੇ ਉਹ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਏ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰ ਉਨ੍ਹਾਂ ਨੇ ਗੱਲਬਾਤ ਕੀਤੀ।
ਆਮ ਆਦਮੀ ਪਾਰਟੀ ਨੇ ਸਿੱਧੂ ਨੂੰ ਦਿਖਾਇਆ ਸ਼ੀਸ਼ਾ, ਕੈਪਟਨ ਧੜਾ ਹੋਇਆ ਖੁਸ਼ D5 Channel Punjabi
ਦੱਸ ਦਈਏ ਕਿ 1 ਜੂਨ 2015 ਦੀ ਰਾਤ ਨੂੰ ਇੱਥੇ ਦੇ ਗੁਰਦੁਆਰੇ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੋਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਅਗਲੇ ਦਿਨ ਇੱਥੇ ਪੋਸਟਰ ਲਗਾ ਦਿੱਤੇ ਗਏ ਸਨ। 12 ਅਕਤੂਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਪਿੰਡ ਦੀਆਂ ਗਲੀਆਂ ‘ਚ ਬਿਖਰੇ ਮਿਲੇ ਸਨ। ਇਸ ਘਟਨਾ ਨਾਲ ਸਿੱਖ ਸੰਗਤ ‘ਚ ਵੱਡੇ ਪੱਧਰ ‘ਤੇ ਰੋਸ਼ ਫੈਲ ਗਿਆ ਸੀ। ਹੁਣ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਬ ਵਾਲੇ ਅਸਲੀ ਦੋਸ਼ੀਆਂ ਦੀ ਹੀ ਪਹਿਚਾਣ ਨਹੀਂ ਹੋ ਪਾਈ ਹੈ। ਫਿਲਹਾਲ ਪੀੜਿਤ ਅਜੇ ਵੀ ਇੰਸਾਫ ਦੇ ਇੰਤਜ਼ਾਰ ਵਿੱਚ ਹਨ।
Ardas at Gurudwaara saheb Burj Jawahar Singh wala , Bargari …. Praying for exemplary punishment for those involved in the sacrilege of Guru Granth saheb ji … should be a deterrent for generations to come ! pic.twitter.com/Cm4jXU8kH5
— Navjot Singh Sidhu (@sherryontopp) November 6, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.