Breaking NewsD5 specialNewsPunjab

ਸਵੇਰੇ ਸਵੇਰੇ ਕਿਸਾਨਾਂ ਲਈ ਖੁਸੀ ਦੀ ਖ਼ਬਰ,ਖੇਤੀਬਾੜੀ ਯੂਨੀਵਰਸਿਟੀ ਤੋਂ ਆਈ ਜਾਣਕਾਰੀ

ਲੁਧਿਆਣਾ : ਪੰਜਾਬ ‘ਚ ਮੌਸਮ ਨੂੰ ਲੈ ਕੇ ਬਦਲਾਅ ਸ਼ੁਰੂ ਹੋ ਚੁੱਕਿਆ ਹੈ। ਸ਼ਾਮ ਨੂੰ ਤਾਪਮਾਨ ਦੇ ਘੱਟਣ ਤੋਂ ਬਾਅਦ ਠੰਡੀਆਂ ਰਾਤਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮਾਹਿਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਪਹਾੜਾਂ ਵਿੱਚ ਬਰਫ਼ਬਾਰੀ ਹੋਣ ਦੇ ਚੱਲਦਿਆਂ ਪੰਜਾਬ ‘ਚ ਰਾਤ ਦਾ ਤਾਪਮਾਨ ਅਚਾਨਕ 3 ਤੋਂ 4 ਡਿਗਰੀ ਸੈਲਸੀਅਸ ਘੱਟ ਹੋ ਗਿਆ ਹੈ।

ਹੁਣ ਅਕਾਲੀ ਦਲ ਦੇ ਵੱਡੇ ਲੀਡਰ ਨੇ ਕਰਤਾ ਵੱਡਾ ਐਲਾਨ !ਮੋਦੀ ਤੇ ਕੈਪਟਨ ਨੂੰ ਛੇੜ ਦਿੱਤਾ ਨਵਾਂ ਪੰਗਾ!ਖੇਤੀ ਕਾਨੂੰਨ ਰੱਦ?

ਉਨ੍ਹਾਂ ਨੇ ਦੱਸਿਆ ਕਿ ਪੰਜਾਬ ‘ਚ ਅਜੇ ਸੁੱਕੀ ਠੰਡ ਪੈ ਰਹੀ ਹੈ ਕਿਉਂਕਿ ਪਿਛਲੇ ਡੇਢ ਮਹੀਨੇ ਤੋਂ ਬਾਰਿਸ਼ ਨਹੀਂ ਹੋਈ ਅਤੇ ਆਉਣ ਵਾਲੇ 3 – 4 ਦਿਨਾਂ ‘ਚ ਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਇਸ ਤੋਂ ਬਾਅਦ ਮੌਸਮ ਬਦਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿਨ ਦੇ ਤਾਪਮਾਨ ‘ਚ ਵੀ ਪਿਛਲੇ 2 ਦਿਨਾਂ ਤੋਂ ਗਿਰਾਵਟ ਦੇਖੀ ਗਈ ਹੈ ਅਤੇ ਆਉਣ ਵਾਲੇ ਕੁਝ ਦਿਨਾਂ ‘ਚ ਮੌਸਮ ਅਜਿਹਾ ਹੀ ਬਣਿਆ ਰਹੇਗਾ। ਡਾ.ਪ੍ਰਭੋਜਤ ਕੌਰ ਨੇ ਦੱਸਿਆ ਕਿ ਇਸ ਸਮੇਂ ਸਰੋਂ ਅਤੇ ਕਣਕ ਦੀ ਫਸਲ ਦੀ ਬਿਜਾਈ ਚੱਲ ਰਹੀ ਹੈ ਅਤੇ ਇਹ ਮੌਸਮ ਫਸਲਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੁੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button