Breaking NewsD5 specialIndiaNewsPunjab

‘ਸਰਬੱਤ ਦਾ ਭਲਾ ਟਰੱਸਟ’ ਵੱਲੋਂ 200 ਪਰਿਵਾਰਾਂ ਨੂੰ ਦਿੱਤੀ ਗਈ 11,0000 ਵਿੱਤੀ ਸਹਾਇਤਾ

ਮੁਕਤਸਰ ਸਾਹਿਬ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਅਤੇ ਸਮਾਜ ਭਲਾਈ ਲਈ ਸਾਲਾਨਾ 30 ਕਰੋੜ ਤੋਂ ਵੱਧ ਦਾ ਬਜਟ ਨਿੱਜੀ ਆਮਦਨੀ ਵਿੱਚੋਂ ਖ਼ਰਚ ਕਰਨ ਵਾਲੀ ਨੇਕ ਸ਼ਖ਼ਸੀਅਤ ਅਤੇ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ.(ਪ੍ਰੋ)ਐਸ ਪੀ ਸਿੰਘ ਓਬਰਾਏ,(ਦੁਬਈ) ਸੰਸਥਾਪਕ ‘ਸਰਬੱਤ ਦਾ ਭਲਾ ਟਰੱਸਟ’ ਅਤੇ ਪ੍ਰਸਿੱਧ ਉਦਯੋਗਪਤੀ ਜੋ ਕਿ ਬਹੁਤ ਵਧੀਆ ਢੰਗ ਨਾਲ ਸਮਾਜ ਭਲਾਈ ਲਈ ਕੰਮ ਕਰ ਰਹੇ ਹਨ ਅਤੇ ਇਸ ਸਮੇਂ ਕਿਸਾਨੀ ਸੰਘਰਸ਼ ਦੌਰਾਨ 45 ਕਰੋੜ ਦਾ ਬਜਟ ਰੱਖਿਆ ਗਿਆ ਹੈ ਅਤੇ ਨਾਲ ਹੀ ਸੁੱਕਾ ਰਾਸ਼ਨ , ਦਵਾਈਆਂ ਅਤੇ ਐਂਬੂਲੈਂਸਾਂ, ਨਿਹੰਗ ਸਿੰਘ ਘੋੜੀਆਂ ਲਈ ਦਾਣਾ ਪਾਣੀ, ਔਰਤਾਂ ਲਈ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।

ਸਿੰਘੂ ਬਾਰਡਰ ‘ਤੇ ਲੱਗੇ ਲੰਗਰ ਦੀਆਂ ਵਿਦੇਸ਼ਾਂ ਤੱਕ ਪਈਆਂ ਧੁੰਮਾਂ, ਵਿਦੇਸ਼ਾਂ ਤੋਂ ਆਏ ਲੋਕ ਸਿੱਧਾ ਪਹੁੰਚਦੇ ਨੇ ||

ਇਸ ਤੋਂ ਇਲਾਵਾ ਸੰਘਰਸ਼ ਦੌਰਾਨ ਆਪਣੀ ਜਾਨ ਗਵਾ ਚੁੱਕੇ ਕਿਸਾਨਾਂ ਲਈ 10,000 ਰੁਪਏ ਮਹੀਨਾ ਪੈਨਸ਼ਨ ਦਾ ਐਲਾਨ ਕਰ ਚੁੱਕੇ ਹਨ। ਇਸਦੇ ਨਾਲ ਹੀ ਟਰੱਸਟ ਵੱਲੋਂ 11,000 ਲੋੜਵੰਦ ਪਰਿਵਾਰਾਂ ਨੂੰ ਮਹੀਨਾ ਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ 4000 ਪਰਿਵਾਰਾਂ ਨੂੰ ਮੈਡੀਕਲ ਮਾਮਲਿਆਂ ‘ਚ ਮਦਦ ਦਿੱਤੀ ਜਾ ਰਹੀ ਹੈ। ਇਸ ਲੜੀ ਨੂੰ ਅੱਗੇ ਚਲਾਉਂਦੇ ਹੋਏ ਸਰਬੱਤ ਦਾ ਭਲਾ ਟਰੱਸਟ ਇਕਾਈ ਮੁਕਤਸਰ ਨੇ ਮਹੀਨਾਵਾਰ ਪੈਨਸ਼ਨ ਸਮਾਰੋਹ ਦੌਰਾਨ 200 ਪਰਿਵਾਰਾਂ ਨੂੰ 11,0000 ਰੁਪਏ ਦੀ ਵਿੱਤੀ ਸਹਾਇਤਾ ਬਾਈ ਮਸਤਾਨ ਸਿੰਘ ਜੀ ਕੰਪਲੈਕਸ ਵਿੱਚ ਮੁੱਖ ਮਹਿਮਾਨ ਕੰਵਰਜੀਤ ਸਿੰਘ ਜੀ ਰੋਸੀ ਬਰਕੰਦੀ ਵਿਧਾਇਕ ਹਲਕਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਆਪਣੇ ਕਮਲਾਂ ਦੇ ਨਾਲ ਦਿੱਤੀ ਗਈ।

ਸ਼ਹੀਦ ਜੋੜ ਮੇਲ ਸਬੰਧੀ ਵਿਸ਼ੇਸ਼ ਜਾਣਕਾਰੀ,ਸੰਗਤ ਆਹ ਗੱਲ ਦਾ ਰੱਖੇ ਖਾਸ ਧਿਆਨ

ਇਸ ਮੌਕੇ ‘ਤੇ ਮਹੰਤ ਕਸ਼ਮੀਰ ਸਿੰਘ ਜੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਹੋਏ। ਇਸ ਮੌਕੇ ‘ਤੇ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਇਸ ਤੋਂ ਇਲਾਵਾ ਮੁਕਤਸਰ ਸਾਹਿਬ ਦੇ ਅੰਦਰ ਕੰਪਿਊਟਰ ਸੈਂਟਰ ਅਤੇ ਸਿਲਾਈ ਸੈਂਟਰ, ਚਾਰਾ ਉਬਰਾਏ ਕਲੀਨਿਕ ਲੈਬ ਅਤੇ ਡਾਇਗਨੋਸਟਿਕ ਸੈਂਟਰ, ਮੈਡੀਕਲ ਖੇਤਰ ਦੇ ਨਾਲ ਸੰਬੰਧਿਤ ਲੋੜਵੰਦ ਪਰਿਵਾਰਾਂ ਨੂੰ ਮਦਦ, ਹੋਸ਼ਿਆਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ, ਲਾਇਬ੍ਰੇਰੀ ਨੂੰ ਕਿਤਾਬਾਂ, ਅਤੇਲੋੜਵੰਦਾ ਨੂੰ ਰਹਿਨ ਲਈ ਸਹਾਇਤਾ ਆਦਿ ਪ੍ਰੋਜੈਕਟ ਅਤੇ ਕੰਮ ਕੀਤਾ ਜਾ ਰਿਹਾ ਹੈ।

ਮੋਦੀ ਦੀ ਕਿਸਾਨਾਂ ਨੇ ਫੜੀ ਵੱਡੀ ਚਾਲ !ਫਸਾਉਣ ਲਈ ਬਣਾਈ ਸੀ ਵੱਡੀ ਰਣਨੀਤੀ!

ਇਸ ਮੌਕੇ ‘ਤੇ ਮੁੱਖ ਮਹਿਮਾਨ ਵੱਲੋਂ ਟਰੱਸਟ ਦੇ ਕੰਮ ਦੀ ਸ਼ਾਬਾਸ਼ੀ ਦਿੱਤੀ ਗਈ ਅਤੇ ਜ਼ਰੂਰਤਮੰਦ ਪਰਿਵਾਰਾਂ ਵੱਲੋਂ ਐੱਸ ਪੀ ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜਸਪਾਲ ਸਿੰਘ ਜੀ ਵੱਲੋਂ ਬਖੂਬੀ ਦੇ ਨਾਲ ਨਿਭਾਈ ਗਈ ਅਤੇ ਬਰਨੇਕ ਸਿੰਘ ਜੀ ਵੱਲੋਂ ਪਹੁੰਚੇ ਸਤਿਕਾਰਯੋਗ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button