Breaking NewsPunjabTop News

ਸਰਪੰਚ ਹਰਬਿੰਦਰ ਸਿੰਘ ਕਤਲ ਮਾਮਲੇ ਚ ਵਿਦੇਸ਼ ਵਿੱਚ ਬੈਠੇ  ਲਖਬੀਰ ਸਿੰਘ ਲੰਡਾ ਨੇ ਲਈ ਜ਼ਿੰਮੇਵਾਰੀ

ਸਰਪੰਚ ਹਰਬਿੰਦਰ ਸਿੰਘ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਵਿਦੇਸ਼ ਵਿੱਚ ਬੈਠੇ  ਲਖਬੀਰ ਸਿੰਘ ਲੰਡਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਜਾਰੀ ਕਰਕੇ ਲਈ ਹੈ।

ਲਖਬੀਰ ਸਿੰਘ ਲੰਡਾ ਵੱਲੋਂ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਉਸਦੇ ਸਾਥੀ ਨੌਨੀ ਦੀ ਹੱਤਿਆ ਦਾ ਬਦਲਾ ਲਿਆ ਗਿਆ ਹੈ। ਇਸ ਪੋਸਟ ਰਾਹੀਂ ਉਸ ਨੇ ਸਰਪੰਚ ਹਰਬਿੰਦਰ ਸਿੰਘ ਦੇ ਕਤਲ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ।

ਇਸਦੇ ਨਾਲ ਹੀ ਲਖਬੀਰ ਸਿੰਘ ਲੰਡਾ ਨੇ ਆਪਣੀ ਪੋਸਟ ਵਿੱਚ ਪੁਲਿਸ ਨੂੰ ਖੁੱਲ੍ਹੀ ਧਮਕੀ ਵੀ ਦਿੱਤੀ ਹੈ। ਉਸ ਨੇ ਲਿਖਿਆ ਹੈ ਕਿ ਪੁਲਿਸ ਐਨਕਾਊਂਟਰ ਕਰਨ ਬੰਦ ਕਰੇ, ਨਹੀਂ ਤਾਂ ਇੱਕ ਹੀ ਦਿਨ ਵਿੱਚ ਇਸਦਾ ਬਦਲਾ ਵੀ ਲਿਆ ਜਾਵੇਗਾ। ਇਸ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ।

ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦੀ ਵੀ ਤਸਦੀਕ ਕੀਤੀ ਜਾ ਰਹੀ ਹੈ ਕਿ ਇਹ ਅਕਾਊਂਟ ਲਖਬੀਰ ਸਿੰਘ ਲੰਡਾ ਨਾਲ ਹੀ ਸੰਬੰਧਿਤ ਹੈ ਜਾਂ ਨਹੀਂ। ਪੁਲਿਸ ਅਧਿਕਾਰੀਆਂ ਮੁਤਾਬਕ ਕਤਲ ਮਾਮਲੇ ਨਾਲ ਜੁੜੇ ਹਰ ਪੱਖ ਤੋਂ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button