IndiaTop News

ਸਰਦ ਰੁੱਤ ਸੈਸ਼ਨ ਵਿੱਚ ਹੰਗਾਮਾ, ਲੋਕ ਸਭਾ ਸਪੀਕਰ ਨੇ 33 ਹੋਰ ਸੰਸਦ ਮੈਂਬਰਾਂ ਨੂੰ ਕੀਤਾ ਮੁਅੱਤਲ

ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹੰਗਾਮਾ ਹੋਇਆ। ਹੰਗਾਮੇ ਦੇ ਮੱਦੇਨਜ਼ਰ ਲੋਕ ਸਭਾ ਸਪੀਕਰ ਨੇ 33 ਹੋਰ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸਦਨ ‘ਚ ਲਗਾਤਾਰ ਹੰਗਾਮਾ ਕਰਨ ਅਤੇ ਚੇਅਰ ਦੀ ਗੱਲ ਨਾ ਮੰਨਣ ‘ਤੇ ਸੰਸਦ ਮੈਂਬਰਾਂ ‘ਤੇ ਮੁਅੱਤਲੀ ਦੀ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਸਪੀਕਰ ਨੇ ਵਿਰੋਧੀ ਧਿਰ ਦੇ 13 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਸੀ।

ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਦਾ ਨਾਂ ਵੀ ਉਨ੍ਹਾਂ ਸੰਸਦ ਮੈਂਬਰਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਸਪੀਕਰ ਵੱਲੋਂ ਮੁਅੱਤਲ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਕਾਂਗਰਸ ਅਤੇ ਟੀਐਮਸੀ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ। ਦਯਾਨਿਧੀ ਮਾਰਨ ਅਤੇ ਸੌਗਤਾ ਰਾਏ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਅੱਜ ਮੁਅੱਤਲ ਕੀਤੇ ਕਈ ਸੰਸਦ ਮੈਂਬਰਾਂ ਦੇ ਨਾਂ ਵੀ ਸਾਹਮਣੇ ਆ ਚੁੱਕੇ ਹਨ।

ਕਲਿਆਣ ਬੈਨਰਜੀ, ਏ ਰਾਜਾ, ਦਯਾਨਿਧੀ ਮਾਰਨ, ਅਰੂਪ ਪੋਦਾਰ, ਪ੍ਰਸੂਨ ਬੈਨਰਜੀ, ਈਟੀ ਮੁਹੰਮਦ ਬਸ਼ੀਰ, ਜੀ ਸੇਲਵਲਮ, ਅੰਨਾਦੁਰਾਈ ਟੀ ਸੁਮਤੀ, ਅਧੀਰ ਰੰਜਨ ਚੌਧਰੀ, ਕੇ ਨਵਸਕਾਮੀ, ਕੇ ਰਵੀਰਸਵਾਮੀ, ਪ੍ਰੇਮ ਚੰਦਰਨ, ਸ਼ਤਾਬਦੀ ਰਾਏ, ਸੌਗਾਤਾ ਰਾਏ, ਅਸਿਤ ਕੁਮਾਰ, ਕੌਸ਼ਲੇਂਦਰ ਕੁਮਾਰ, ਐਂਟਨੀ ਐਂਟਨੀ ਪੱਲੀ, ਮਾਨਿਕਲਮ ਪ੍ਰਤਿਭਾ ਮੰਡਲ ਕਾਕੋਲੀ ਘੋਸ਼, ਸੁਨੀਲ ਮੰਡਲ, ਕੇ ਮੁਰਲੀਧਰਨ, ਅਮਰ ਸਿੰਘ ਸਮੇਤ ਹੋਰ ਕਈ ਐਮਪੀ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button