PunjabTop News

ਸਰਕਾਰ ਤੇ ਲੋਕਾਂ ਦਾ ਭਰੋਸਾ ਟੈਸਟ ਕਰਨ ਲਈ ਵੜਿੰਗ ਦੀ ਮਾਨ ਨੂੰ ਮੁੜ ਚੋਣਾਂ ਕਰਵਾਉਣ ਦੀ ਚੁਣੌਤੀ

ਪੁੱਛਿਆ: ਭਾਜਪਾ 'ਆਪ' ਸਰਕਾਰ ਨੂੰ ਅਸਥਿਰ ਕਿਉਂ ਕਰੇਗੀ, ਜੋ ਕਿ ਇਸ ਦੀ ਆਪਣੀ ਬੀ-ਟੀਮ ਹੈ

ਚੰਡੀਗੜ੍ਹ (ਬਿੰਦੂ ਸਿੰਘ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਹੁਮਤ ਸਾਬਤ ਕਰਨ ਲਈ ਇੰਨੀ ਉਤਾਵਲੀ ਹੈ ਤਾਂ ਉਹ ਮੁੜ ਵਿਧਾਨ ਸਭਾ ਚੋਣਾਂ ਕਰਵਾ ਕੇ ਲੋਕਾਂ ਦਾ ਭਰੋਸਾ ਕਿਉਂ ਨਹੀਂ ਹਾਸਲ ਕਰ ਲੈਂਦੀ। ਵੜਿੰਗ ਨੇ ਦੁਹਰਾਇਆ ਕਿ ‘ਆਪਰੇਸ਼ਨ ਲੋਟਸ’ ਬਾਰੇ ‘ਆਪ’ ਦਾ ਦਾਅਵਾ ਮਹਿਜ਼ ਡਰਾਮਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੁਹਾਡੀ ਸਰਕਾਰ ਨੂੰ ਅਸਥਿਰ ਕਿਉਂ ਕਰੇਗੀ, ਕਿਉਂਕਿ ਤੁਸੀਂ ਉਨ੍ਹਾਂ ਦੀ ਬੀ-ਟੀਮ ਹੋ। ਇਸ ਦੇ ਉਲਟ ਭਾਜਪਾ, ਕਾਂਗਰਸ ਸਰਕਾਰਾਂ ਨੂੰ ਹੀ ਅਸਥਿਰ ਕਰਦੀ ਹੈ।

Punjab ‘ਚ ਹੋਵੇਗੀ ਵੱਡੀ ਜੰਗ! ਸਿੱਖ ਕੌਮ ਦਾ ਹੋਵੇਗਾ ਨੁਕਸਾਨ! Bibi Badal ਦਾ ਵੱਡਾ ਬਿਆਨ | D5 Channel Punjabi

ਵਿਧਾਨ ਸਭਾ ‘ਚ ਭਰੋਸਗੀ ਦਾ ਵੋਟ ਪਾਸ ਹੋਣ ਤੋਂ ਬਾਅਦ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਤੁਸੀਂ ਵਿਧਾਨ ਸਭਾ ‘ਚ ਭਰੋਸੇ ਦਾ ਵੋਟ ਲਿਆਉਣ ਦਾ ਡਰਾਮਾ ਕਿਉਂ ਰਚ ਰਹੇ ਹੋ, ਜਦੋਂ ਕਿ ਸਦਨ ‘ਚ ਤੁਹਾਡੇ ਬਹੁਮਤ ‘ਤੇ ਕੋਈ ਸਵਾਲ ਨਹੀਂ ਕਰਦਾ। ਬਿਹਤਰ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਤੋਂ ਭਰੋਸੇ ਦਾ ਵੋਟ ਪ੍ਰਾਪਤ ਕਰੋ, ਜਿਸਨੂੰ ਤੁਸੀਂ ਜ਼ਰੂਰ ਗੁਆ ਦਿੱਤਾ ਹੈ। ਸੂਬਾ ਕਾਂਗਰਸ ਪ੍ਰਧਾਨ ਜੋ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਵੀ ਕਰਦੇ ਹਨ, ਨੇ ਕਿਹਾ ਕਿ ਇਸ ਸਦਨ ਵਿੱਚ ਤੁਹਾਡੇ ਬਹੁਮਤ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਪਰ ਸ਼ੰਕਾ ਇਸ ਸਰਕਾਰ ਵਿੱਚ ਪੰਜਾਬ ਦੇ ਲੋਕਾਂ ਦੇ ਭਰੋਸੇ ਨੂੰ ਲੈ ਕੇ ਹੈ।

ਸੈਸ਼ਨ ਤੋਂ ਬਾਹਰ ਆ ਕੇ ਗਰਮ ਹੋਇਆ Partap Bajwa, ‘AAP’ ਸਰਕਾਰ ਦੀ ਦੱਸੀ ਵੱਡੀ ਚਾਲ | D5 Channel Punjabi

ਉਨ੍ਹਾਂ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਜੇਕਰ ਤੁਸੀਂ ਇੰਨੇ ਹੀ ਉਤਾਵਲੇ ਹੋ ਅਤੇ ਉੱਚ ਨੈਤਿਕ ਆਧਾਰ ਦੇ ਧਾਰਨੀ ਹੋ ਤਾਂ ਤੁਸੀਂ ਵਿਧਾਨ ਸਭਾ ਭੰਗ ਕਰਕੇ ਨਵੀਆਂ ਚੋਣਾਂ ਕਿਉਂ ਨਹੀਂ ਕਰਵਾ ਲੈਂਦੇ, ਦੇਖਦੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਤੁਹਾਡੇ ‘ਤੇ ਕਿੰਨਾ ਭਰੋਸਾ ਹੈ। ‘ਆਪ੍ਰੇਸ਼ਨ ਲੋਟਸ’ ਨੂੰ ਮਹਿਜ਼ ਡਰਾਮਾ ਦੱਸਦੇ ਹੋਏ, ਵੜਿੰਗ ਨੇ ਹੈਰਾਨੀ ਪ੍ਰਗਟਾਈ ਕਿ ਭਾਜਪਾ ਨੂੰ ‘ਆਪ’ ਸਰਕਾਰ, ਜੋ ਉਸਦੀ ਆਪਣੀ ਬੀ-ਟੀਮ ਹੈ, ਨੂੰ ਡੇਗਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਆਪਰੇਸ਼ਨ ਲੋਟਸ ਡਰਾਮੇ ਦਾ ਵਿਰੋਧ ਕਰਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਭਾਜਪਾ ਤੁਹਾਡੀ ਸਰਕਾਰ ਨੂੰ ਕਦੇ ਵੀ ਅਸਥਿਰ ਨਹੀਂ ਕਰੇਗੀ, ਜੋ ਉਨ੍ਹਾਂ ਦੀ ਬੀ-ਟੀਮ ਹੈ।

Vidhan Sabha ਦੇ ਬਾਹਰ ਹੰਗਾਮਾ, ਲੀਡਰਾਂ ਦਾ ‘AAP’ ਨਾਲ ਪਿਆ ਪੇਚਾ, ਮਾਹੌਲ ਹੋ ਗਿਆ ਤੱਤਾ | D5 Channel Punjabi

ਉਨ੍ਹਾਂ ਕਿਹਾ ਕਿ ‘ਆਪ’ ਜਿੱਥੇ ਵੀ ਚੋਣਾਂ ਲੜਦੀ ਹੈ, ਕਾਂਗਰਸ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਭਾਜਪਾ ਨੂੰ ਫਾਇਦਾ ਪਹੁੰਚਾਉਂਦੀ ਹੈ। ਤੁਸੀਂ ਉੱਤਰਾਖੰਡ ਵਿੱਚ ਬੀਜੇਪੀ ਨੂੰ ਜਿੱਤਣ ਵਿੱਚ ਮਦਦ ਕੀਤੀ ਅਤੇ ਹੁਣ ਤੁਸੀਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਉਹੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਜਿਸ ‘ਤੇ ਉਸ ਨੇ ਆਪ ਨੂੰ ਲਲਕਾਰਦੇ ਹੋਏ ਕਿਹਾ ਕਿ ਤੁਹਾਡਾ ਪਹਿਲਾਂ ਹੀ ਪਰਦਾਫਾਸ਼ ਹੋ ਚੁੱਕਾ ਹੈ ਅਤੇ ਤੁਸੀਂ ਹਰ ਵਾਰ ਲੋਕਾਂ ਨੂੰ ਧੋਖਾ ਨਹੀਂ ਦੇ ਸਕਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button