Breaking NewsD5 specialNewsPunjabTop News

ਸਰਕਾਰ ‘ਤੇ ਗਰਜੇ ਗੁਰਨਾਮ ਚਢੂਨੀ, ‘ਜਦੋਂ ਤੱਕ ਜਿੱਤ ਨਹੀਂ ਹੋ ਜਾਂਦੀ, ਉਦੋਂ ਤੱਕ ਅੰਦੋਲਨ ਰਹੇਗਾ ਜਾਰੀ’

ਸੰਗਰੂਰ : ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਅਜੇ 13 ਅਗਸਤ ਤੱਕ ਜੰਤਰ – ਮੰਤਰ ‘ਤੇ ਬਰਾਬਰ ਸੰਸਦ ਚੱਲੇਗੀ। ਲੋਕ ਸਭਾ ਸੈਸ਼ਨ ਤੋਂ ਬਾਅਦ ਸੰਯੁਕਤ ਮੋਰਚੇ ਦੀ ਬੈਠਕ ‘ਚ ਅਗਲੀ ਰਣਨੀਤੀ ‘ਤੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਜਿੱਤ ਨਹੀਂ ਹੋ ਜਾਂਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਸੰਸਦ ਮਾਰਚ ‘ਚ ਪੂਰੇ ਦੇਸ਼ ਦੀਆਂ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ। ਹਰ ਰੋਜ਼ 200 ਵਿਅਕਤੀ ਅੰਦੋਲਨ ‘ਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ।

ਇਸ Univarsity ਦੇ ਨੇ Indian Hockey ਟੀਮ ਦੇ 7 ਖਿਡਾਰੀ , ਮੈਚ ਤੋਂ ਬਾਅਦ ਸਪੋਰਟਸ ਡਾਇਰੈਕਟਰ ਹੋਏ Live

ਇਸ ਦੇ ਅੱਗੇ ਕਿਸਾਨ ਨੇਤਾ ਚੰਢੂਨੀ ਨੇ ਕਿਹਾ ਕਿ ਦੇਸ਼ ‘ਚ ਫੈਲੀਆਂ ਸਮੱਸਿਆਵਾਂ ਦਾ ਹੱਲ ਉਦੋਂ ਨਿਕਲ ਸਕਦਾ ਹੈ ਜਦੋਂ ਕਾਰਪੋਰੇਟ ਲਈ ਕਾਰਪੋਰੇਟ ਦੇ ਚੱਲ ਰਹੇ ਰਾਜ ਨੂੰ ਖ਼ਤਮ ਕਰ ਜਨਤਾ ਦਾ ਰਾਜ ਲਿਆਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜੇ ਗੱਲਬਾਤ ਰੁਕੀ ਹੋਈ ਹੈ, ਅਸੀਂ ਆਪਣੇ ਮੋਰਚੇ ‘ਤੇ ਡਟੇ ਹੋਏ ਹਾਂ ਪਰ ਸਰਕਾਰ ਆਪਣੀ ਜਿੱਦ ‘ਤੇ ਅੜੀ ਹੋਈ ਹੈ। ਚੰਢੂਨੀ ਨੇ ਕਿਹਾ ਕਿ 13 ਤਾਰੀਕ ਤੱਕ ਜੰਤਰ – ਮੰਤਰ ‘ਤੇ ਬਰਾਬਰ ਸੰਸਦ ਚੱਲੇਗੀ, ਲੋਕ ਸਭਾ ਸੈਸ਼ਨ ਤੋਂ ਬਾਅਦ ਸੰਯੁਕਤ ਮੋਰਚੇ ਦੀ ਬੈਠਕ ‘ਚ ਅਗਲੀ ਰਣਨੀਤੀ ਦਾ ਫੈਸਲਾ ਲਿਆ ਜਾਵੇਗਾ। ਉਥੇ ਹੀ ਜਦੋਂ ਤੱਕ ਜਿੱਤ ਨਹੀਂ ਹੋ ਜਾਂਦੀ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।

ਲਓ ਰਾਹੁਲ ਗਾਂਧੀ ਨੇ ਸੱਦ ਲਏ MP, ਕਿਸਾਨੀ ਸੰਸਦ ਦਾ ਹੋਇਆ ਅਸਰ, ਹੁਣ ਬਣੂ ਗੱਲ!D5 Channel Punjabi

ਮਿਸ਼ਨ ਪੰਜਾਬ ਦੀ ਗੱਲ ਕਰਨ ਵਾਲੇ ਕਿਸਾਨ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕਹਿੰਦੀ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ ਪਰ ਉਹ ਫਾਇਦਾ ਕਿਵੇਂ ਹੋਵੇਗਾ ਇਸ ਬਾਰੇ ‘ਚ 11 ਮੀਟਿੰਗਾਂ ‘ਚ ਵੀ ਫੈਸਲਾ ਨਹੀ ਹੋ ਸਕਿਆ। ਪਿਛਲੇ 20 ਸਾਲਾਂ ‘ਚ 3 – 4 ਲੱਖ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ। ਦੱਸ ਦਈਏ ਕਿ ਕਿਸਾਨ ਅੰਦੋਲਨ ‘ਚ ਲੋਕ ਵੱਧ – ਚੜ੍ਹ ਕੇ ਹਿੱਸਾ ਲੈ ਰਹੇ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button