Breaking NewsD5 specialIndiaNewsPunjab

ਸਰਕਾਰ ਇਹ ਗੌਰ ਨਾਲ ਸੁਣੇ, ਮੰਡੀਆਂ ‘ਚ ਕਿਸਾਨਾਂ ਦੀਆਂ ਦਿੱਕਤਾਂ, ਬੇਮੌਸਮ ਮੀਂਹ ਤੇ ਆੜ੍ਹਤੀਆਂ ਦੀ ਲੁੱਟ

ਦੇਸ਼ ‘ਚ ਕਿਸਾਨ ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਕਰਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਨੂੰ ਪਹਿਲਾਂ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ ਇਸਦੇ ਕੁੱਝ ਦਿਨ ਬਾਅਦ ਦੇਸ਼ ‘ਚ ਕੋਵਿਡ – 19 ਨੂੰ ਲੈ ਕੇ ਲਾਕਡਾਊਨ ਹੋ ਗਿਆ। ਜਿਸਦੇ ਨਾਲ ਕਿਸਾਨ ਆਪਣੀ ਫਸਲ ਅਤੇ ਸਬਜ਼ੀਆਂ ਅਤੇ ਫਲਾਂ ਨੂੰ ਠੀਕ ਸਮਾਂ ਠੀਕ ਮੁੱਲ ‘ਚ ਨਹੀ ਵੇਚ ਸਕਿਆ ਸੀ। ਹੁਣ ਜਦੋਂ ਫਸਲ ਦੀ ਕਟਾਈ ਦਾ ਸਮਾਂ ਆਇਆ ਤਾਂ ਮੀਂਹ ਦੇ ਕਹਿਰ ਨੇ ਉਨ੍ਹਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਕਿਸਾਨ ਇਸ ਮੌਸਮ ਦੀ ਮਾਰ ਦੇ ਅੱਗੇ ਬੇਬਸ ਨਜ਼ਰ ਆ ਰਹੇ ਹਨ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲਣ ਦੀ ਚਿੰਤਾ ‘ਚ ਹਨ।

ਸਰਕਾਰ ਇਹ ਗੌਰ ਨਾਲ ਸੁਣੇ, ਮੰਡੀਆਂ ‘ਚ ਕਿਸਾਨਾਂ ਦੀਆਂ ਦਿੱਕਤਾਂ, ਬੇਮੌਸਮ ਮੀਂਹ ਤੇ ਆੜ੍ਹਤੀਆਂ ਦੀ ਲੁੱਟ

ਦਰਅਸਲ ਬੀਤੇ ਦਿਨ ਮੌਸਮ ਨੇ ਅਚਾਨਕ ਕਰਵਟ ਬਦਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹੀ ਅਸਮਾਨ ‘ਚ ਕਾਲੇ ਬੱਦਲਾਂ ਨੇ ਘੇਰਾ ਪਾ ਦਿੱਤਾ ਕੁਝ ਸਮੇਂ ਬਾਅਦ ਹੀ ਬੂੰਦਾਬਾਂਦੀ ਸ਼ੁਰੂ ਹੋ ਗਈ। ਇਹ ਦੇਖ ਅੰਨਦਾਤਾ ਬੇਚੈਨ ਹੋ ਗਏ ਅਤੇ ਹੋਣ ਵੀ ਕਿਉਂ ਨਾ ਕਿਉਂਕਿ ਉਨ੍ਹਾਂ ਦੀ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੋ ਗਈ ਅਤੇ ਹੁਣ ਉਹ ਖੇਤਾਂ ‘ਚ ਪਈ ਹੈ। ਜੇਕਰ ਮੀਂਹ ਨੇ ਤੇਜ਼ੀ ਫੜੀ ਤਾਂ ਮਿਹਨਤ ਨਾਲ ਉਗਾਈ ਗਈ ਫਸਲ ਖ਼ਰਾਬ ਹੋ ਜਾਵੇਗੀ ਅਤੇ ਉਹ ਆਪਣੇ ਪਰਿਵਾਰ ਦਾ ਢਿੱਡ ਕਿਵੇਂ ਪਾਲਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਕੋਰੋਨਾ ਨੇ ਸਾਨੂੰ ਬਰਬਾਦ ਕੀਤਾ ਅਤੇ ਹੁਣ ਇਹ ਮੌਸਮ। ਜੇਕਰ ਇਹੀ ਹਾਲ ਰਿਹਾ ਤਾਂ ਸਾਨੂੰ ਮਰਨ ਲਈ ਮਜ਼ਬੂਰ ਹੋਣਾ ਪਵੇਗਾ। ਮੀਂਹ ਨਾਲ ਫਸਲ ਭਿੱਜ ਗਈ ਹੈ ਅਤੇ ਇਹੀ ਹਾਲ ਰਿਹਾ ਤਾਂ ਦਸ ਦਿਨਾਂ ਵਿੱਚ ਇਹ ਸੜ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button