Breaking NewsD5 specialNewsPress ReleasePunjabPunjab Officials

ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਹੋਰ 22.91 ਕਰੋੜ ਰੁਪਏ ਕੀਤੇ ਜਾਰੀ: ਵਿਜੈ ਇੰਦਰ ਸਿੰਗਲਾ

ਸਕੂਲ ਸਿੱਖਿਆ ‘ਚ ਲੋੜੀਂਦੇ ਸੁਧਾਰਾਂ ਨੂੰ ਯਕੀਨੀ ਬਣਾ ਕੇ ਭਾਰਤ ‘ਚੋਂ ਪਹਿਲਾ ਦਰਜਾ ਬਰਕਰਾਰ ਰੱਖਣ ਲਈ ਵਚਨਬੱਧ: ਸਕੂਲ ਸਿੱਖਿਆ ਮੰਤਰੀ ਸਿੰਗਲਾ

ਚੰਡੀਗੜ੍ਹ : ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਕੂਲ ਸਿੱਖਿਆ ਦੇ ਖੇਤਰ ਵਿੱਚ ਸਰਬਪੱਖੀ ਸੁਧਾਰ ਲਈ ਨਿਰੰਤਰ ਕੰਮ ਕਰ ਰਹੀ ਹੈ ਅਤੇ ਹੋਰ ਸੁਧਾਰਾਂ ਤੇ ਨਵੀਆਂ ਪਹਿਲਕਦਮੀਆਂ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਬੁਨਿਆਦੀ  ਢਾਂਚੇ ਦਾ ਨਵੀਨੀਕਰਨ ਵੀ ਕਰਵਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਨੇ ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਦੇ ਮੁੱਢਲੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਹਾਲ ਹੀ ਵਿੱਚ 22.91 ਕਰੋੜ ਰੁਪਏ ਜਾਰੀ ਕੀਤੇ ਹਨ।

BJP ਦੇ ਵੱਡੇ ਮੰਤਰੀ ਦੀ ਕਿਸਾਨਾਂ ਨੂੰ ਸਪੋਟ, ਹੱਕ ‘ਚ ਦਿੱਤਾ ਬਿਆਨ, ਖੁਸ਼ ਕਰਤੇ ਕਿਸਾਨ | Punjabi News

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੂਬੇ ਨੇ ਹਾਲ ਹੀ ਵਿੱਚ ਸਕੂਲ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦੀ ਪੀ.ਜੀ.ਆਈ. ਰੈਂਕਿੰਗ ਵਿੱਚ 1000 ਵਿੱਚੋਂ 929 ਅੰਕ ਪ੍ਰਾਪਤ ਕਰਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਅਤੇ ਸਮੁੱਚਾ ਸਿੱਖਿਆ ਵਿਭਾਗ ਇਸ ਖੇਤਰ ਵਿੱਚ ਸੂਬੇ ਦੇ ਅੱਵਲ ਦਰਜੇ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਸਬੰਧਤ ਖੇਤਰਾਂ ਵਿਚ ਲੋੜੀਂਦੇ ਸੁਧਾਰਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਸਿੰਗਲਾ ਨੇ ਕਿਹਾ, “ਇਹ ਪਹਿਲੀ ਦਫ਼ਾ ਨਹੀਂ ਹੈ ਜਦੋਂ ਕਾਂਗਰਸ ਸਰਕਾਰ ਨੇ ਸਕੂਲਾਂ ਦੇ ਸਰਬਪੱਖੀ ਵਿਕਾਸ ਲਈ ਗ੍ਰਾਂਟ ਜਾਰੀ ਕੀਤੀ ਹੈ ਕਿਉਂਕਿ ਅਸੀਂ ਸਰਕਾਰੀ ਸਕੂਲਾਂ ਦੀਆਂ ਮੰਗਾਂ ਅਨੁਸਾਰ ਨਿਯਮਤ ਅੰਤਰਾਲਾਂ ’ਤੇ ਗ੍ਰਾਂਟ ਜਾਰੀ ਕੀਤੀ ਜਾਂਦੀ ਰਹੀ ਹੈ।“

🔴LIVE | ਅੱਕੇ ਕਿਸਾਨਾਂ ਦਾ ਵੱਡਾ ਐਲਾਨ! ਅੰਦੋਲਨ ‘ਚ ਨਵਾਂ ਮੋੜ!ਕਸੂਤਾ ਫਸਿਆ ਰਵਨੀਤ ਬਿੱਟੂ !ਕੈਪਟਨ ਨੇ ਸੱਦੀ ਮੀਟਿੰਗ!

ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਸਾਜ਼ੋ-ਸਾਮਾਨ ਦੀ ਖਰੀਦ, ਲੈਬਾਰਟਰੀਆਂ ਦੇ ਵਿਕਾਸ, ਇੰਟਰਨੈਟ ਸੇਵਾਵਾਂ, ਪੀਣ ਵਾਲੇ ਪਾਣੀ ਦੇ ਪ੍ਰਬੰਧਾਂ, ਬਿਜਲੀ ਖਰਚਿਆਂ ਅਤੇ ਸਕੂਲਾਂ ਵਿਚ ਪਏ ਅਸਾਸਿਆਂ ਦੇ ਰੱਖ-ਰਖਾਅ ਲਈ ਇਹ 22.91 ਕਰੋੜ ਰੁਪਏ ਦੀ ਗ੍ਰਾਂਟ ਵੀ ਮਨਜੂਰ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਗ੍ਰਾਂਟ ਦੀ ਵਰਤੋਂ ਸਕੂਲ ਦੀ ਇਮਾਰਤ ਦੇ ਰੱਖ-ਰਖਾਅ, ਪਖਾਨੇ ਬਣਾਉਣ ਅਤੇ ਬੁਨਿਆਦੀ ਸਹੂਲਤਾਂ ਵਿਚ ਹੋਰ ਸੁਧਾਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਮੰਤਰੀ ਨੇ ਕਿਹਾ ਕਿ ਗਰਾਂਟ ਦੀ ਪਾਰਦਰਸੀ ਢੰਗ ਨਾਲ ਵਰਤੋਂ ਲਈ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਸਪਸਟ ਨਿਰਦੇਸ ਜਾਰੀ ਕੀਤੇ ਗਏ ਹਨ।

ਲਓ Congress ‘ਚ ਲੱਗੂ ਅਸਤੀਫਿਆਂ ਦੀ ਝੜੀ! Kejriwal ਦੀ ਫੌਜ ਨੇ ਸਾਂਭਿਆ ਮੌਕਾ! Punjabi News

ਉਹਨਾਂ ਅੱਗੇ ਕਿਹਾ ਕਿ ਅੰਮਿ੍ਰਤਸਰ ਜ਼ਿਲੇ ਲਈ 152.25 ਲੱਖ ਰੁਪਏ, ਬਰਨਾਲਾ ਲਈ 56.25 ਲੱਖ ਰੁਪਏ, ਬਠਿੰਡਾ ਲਈ 134 ਲੱਖ ਰੁਪਏ, ਫ਼ਰੀਦਕੋਟ ਲਈ 54 ਲੱਖ ਰੁਪਏ, ਫ਼ਤਹਿਗੜ ਸਾਹਿਬ ਲਈ 50 ਲੱਖ ਰੁਪਏ, ਫ਼ਾਜ਼ਿਲਕਾ ਲਈ 101.25 ਲੱਖ ਰੁਪਏ, ਫ਼ਿਰੋਜ਼ਪੁਰ ਲਈ 79.25 ਲੱਖ ਰੁਪਏ, ਗੁਰਦਾਸਪੁਰ ਲਈ 132.25 ਲੱਖ ਰੁਪਏ, ਹੁਸ਼ਿਆਰਪੁਰ ਲਈ 151 ਲੱਖ ਰੁਪਏ, ਜਲੰਧਰ ਲਈ 168.50 ਲੱਖ ਰੁਪਏ, ਕਪੂਰਥਲਾ ਲਈ 71.75 ਲੱਖ ਰੁਪਏ, ਲੁਧਿਆਣਾ ਲਈ 214.75 ਲੱਖ ਰੁਪਏ, ਮਾਨਸਾ ਲਈ 86.50 ਲੱਖ ਰੁਪਏ, ਮੋਗਾ ਲਈ 105.50 ਲੱਖ ਰੁਪਏ, ਮੋਹਾਲੀ ਲਈ 70.50 ਲੱਖ ਰੁਪਏ, ਮੁਕਤਸਰ ਲਈ 94.50 ਲੱਖ ਰੁਪਏ, ਨਵਾਂ ਸ਼ਹਿਰ ਲਈ 58.75 ਲੱਖ ਰੁਪਏ, ਪਠਾਨਕੋਟ ਲਈ 55.50 ਲੱਖ ਰੁਪਏ, ਪਟਿਆਲਾ ਲਈ 139.25 ਲੱਖ ਰੁਪਏ, ਰੂਪਨਗਰ ਲਈ 64.25 ਲੱਖ ਰੁਪਏ, ਸੰਗਰੂਰ ਲਈ 142.75 ਲੱਖ ਰੁਪਏ ਅਤੇ ਤਰਨਤਾਰਨ ਜ਼ਿਲੇ ਲਈ 108.25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button