Breaking NewsD5 specialNewsPress ReleasePunjabTop News

ਸਰਕਾਰੀ ਦਫ਼ਤਰਾਂ ਵਿੱਚ ਬ੍ਰੈਸਟ ਫੀਡਿੰਗ ਕਾਰਨਰ ਦਾ ਹੋਣਾ ਜ਼ਰੂਰੀ :-ਡਾ.ਜੀ.ਬੀ.ਸਿੰਘ

ਡਾ.ਜੀ.ਬੀ. ਵੱਲੋ ਮੁੱਖ ਦਫ਼ਤਰ ਵਿਖੇ ਬ੍ਰੈਸਟ ਫੀਡਿੰਗ ਕਾਰਨਰ ਦਾ ਉਦਘਾਟਨ

ਚੰਡੀਗੜ੍ਹ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ.ਜੀ.ਬੀ ਸਿੰਘ ਵੱਲੋਂ ਵਿਭਾਗ ਦੇ ਸੈਕਟਰ-34 ਏ ਚੰਡੀਗੜ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਬ੍ਰੈਸਟ ਫੀਡਿੰਗ ਕਾਰਨਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨਾਂ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਬ੍ਰੈਸਟ ਫੀਡਿੰਗ ਕਾਰਨਰ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਦਫ਼ਤਰ ਵਿੱਚ ਕੰਮ ਕਰਨ ਵਾਲੀਆ ਜਾਂ ਬਾਹਰ ਤੋਂ ਦਫ਼ਤਰ ਵਿੱਚ ਆਉਣ ਵਾਲੀਆਂ ਛੋਟੇ ਬੱਚਿਆਂ ਦੀਆਂ ਮਾਂਵਾਂ ਲਈ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ।

Sukhbir Badal ਦਾ ਵੱਡਾ ਸਿਆਸੀ ਦਾਅ, ਮੋਦੀ ਦੇ ਮੁੜਦੇ ਸਾਰ Akali-BSP ਦਾ ਧਮਾਕਾ, ਖੁਲ੍ਹੇਗਾ ਵਾਅਦਿਆਂ ਦਾ ਪਿਟਾਰਾ!

ਉਨਾਂ ਕਿਹਾ ਕਿ ਕੰਮ ਕਾਰ ਕਰਨ ਜਾਂ ਕਿਸੇ ਕੰਮ ਲਈ ਆਉਣ ਵਾਲੀਆਂ ਮਾਂਵਾਂ ਲਈ ਇੱਕ ਕਮਰਾ ਬ੍ਰੈਸਟਫ਼ੀਡੀਂਗ ਕਾਰਨਰ ਵਜੋਂ ਨਿਸ਼ਚਿਤ ਕੀਤਾ ਜਾਵੇ ।ਉਹਨਾਂ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮਿ੍ਰਤ ਹੈ ਜੋ ਕਿ ਬੱਚਿਆ ਲਈ ਬਹੁਤ ਜ਼ਰੂਰੀ ਹੈ। ਇਹ ਬੱਚੇ ਦੀ ਰੋਗ ਪ੍ਰਤੀ ਰੱਖਿਆ ਨੂੰ ਵਧਾਉਂਦਾ ਹੈ ਅਤੇ ਨਿਮੋਨੀਆਂ ਅਤੇ ਦਸਤ ਰੋਗ ਤੋਂ ਬਚਾਉਂਦਾ ਹੈ। ਬੱਚੇ ਨੂੰ 6 ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਅਤੇ 2 ਸਾਲ ਦੀ ਉਮਰ ਤੱਕ ਓਪਰੀ ਖੁਰਾਕ ਦੇ ਨਾਲ-ਨਾਲ ਦੁੱਧ ਹੀ ਪਿਆਓ। ਇਸ ਨਾਲ ਬੱਚੇ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤਾਂ ਉਹ ਆਪ ਵੀ ਸਿਹਤਮੰਦ ਰਹੇਗੀ।

Kejriwal ਨੇ ਖ਼ੁਸ਼ ਕੀਤੇ ਲੋਕ, Modi ਤੋਂ ਵੀ ਵੱਡਾ ਤੋਹਫ਼ਾ ਦਿੱਤਾ! ਹਿੱਲੀ ਸਿਆਸਤ! | D5 Channel Punjabi

ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਪੰਜਾਬ ਡਾ.ਓ.ਪੀ.ਗੋਜਰਾ,ਡਿਪਟੀ ਡਾਇਰੈਕਟਰ ਡਾ.ਨਿਸ਼ਾ ਸ਼ਾਹੀ,ਸਹਾਇਕ ਡਾਇਰੈਕਟਰ ਡਾ.ਸੁਖਦੀਪ ਕੌਰ, ਸਹਾਇਕ ਡਾਇਰੈਕਟਰ ਡਾ.ਵਨੀਤ ਨਾਗਪਾਲ, ਸਹਾਇਕ ਡਾਇਰੈਕਟਰ ਡਾ.ਗਗਨਦੀਪ ਸਿੰਘ ਗਰੋਵਰ,ਪ੍ਰੋਗਰਾਮ ਅਫ਼ਸਰ ਡਾ.ਇੰਦਰਦੀਪ ਕੌਰ ,ਸਟੇਟ ਮਾਸ ਮੀਡੀਆ ਅਤੇ ਸਿੱਖਿਆ ਅਫ਼ਸਰ ਪਰਮਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button