Breaking NewsD5 specialNewsPress ReleasePunjabTop News

ਸਰਕਾਰੀ ਦਫ਼ਤਰਾਂ ਦੀ ਥਾਂ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਦੇ ਘਰਾਂ ’ਚੋਂ ਕਿਉਂ ਮਿਲ ਰਹੇ ਹਨ BPLਬਾਰਕੋਡ ਸਟਿੱਕਰ: Meet Hayer

ਵੋਟਾਂ ਲਈ ਗਰੀਬਾਂ ਦੀ ਗਰੀਬੀ ਦਾ ਲਾਹਾ ਲੈਣਾ ਗਲਤ, ਕਾਂਗਰਸ ਦੀਆਂ ਹੋਛੀਆਂ ਹਰਕਤਾਂ ਨੂੰ ਮੁਆਫ਼ ਨਹੀਂ ਕਰਨਗੇ ਪੰਜਾਬ ਦੇ ਲੋਕ: ‘ਆਪ’

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ Gurmeet Singh Meet Hayer ਨੇ ਕਾਂਗਰਸ ਸਰਕਾਰ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਬੀ.ਪੀ.ਐਲ. ਕਾਰਡਾਂ ’ਤੇ ਬਾਰਕੋਡ ਦਾ ਸਟਿੱਕਰ ਲਗਵਾਉਣ ਲਈ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਦਰਾਂ ’ਤੇ ਜਾ ਕੇ ਤਰਲੇ ਮਿੰਨਤਾਂ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਕਿਉਂਕਿ ਬੀ.ਪੀ.ਐਲ ਕਾਰਡਾਂ ’ਤੇ ਬਾਰਕੋਡ ਨਾ ਹੋਣ ਦਾ ਹਵਾਲਾ ਦੇ ਕੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਨਹੀਂ ਦਿੱਤਾ ਜਾ ਰਿਹਾ। ਇਸੇ ਆੜ ’ਚ ਗਰੀਬਾਂ ਨੂੰ ਬਾਰਕੋਡ ਲਈ ਸੱਤਾਧਾਰੀ ਕਾਂਗਰਸੀਆਂ ਦੇ ਘਰਾਂ ’ਚ ਜਾ ਕੇ ਬਾਰਕੋਡ ਸਟਿੱਕਰ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। Meet Hayer ਨੇ ਇਸ ਦੀ ਨਿਖ਼ੇਧੀ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਗਰੀਬਾਂ ਨੂੰ ਸਹੂਲਤਾਂ ਦੇਣ ਦੀ ਥਾਂ ਸਰਕਾਰੀ ਪ੍ਰਕਿਰਿਆਂ ਨੂੰ ਗੁੰਝਲਦਾਰ ਬਣਾ ਰਹੀ ਹੈ।

Sanyukt Samaj Morcha : ਜਥੇਬੰਦੀਆਂ ਦਾ BJP ਨਾਲ ਗਠਜੋੜ? ਵੱਡਾ ਸਿਆਸੀ ਧਮਾਕਾ | LIVE | D5 Channel Punjabi

ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ Gurmeet Singh Meet Hayer ਨੇ ਕਾਂਗਰਸ ਸਰਕਾਰ ਵੱਲੋਂ ਬੀ.ਪੀ.ਐਲ. ਕਾਰਡਾਂ ’ਤੇ ਬਾਰਕੋਡ ਲਾਉਣ ਦੇ ਹੁਕਮਾਂ ਨੂੰ ਤੁਗ਼ਲਕੀ ਫੁਰਮਾਨ ਕਰਾਰ ਦਿੱਤਾ ਹੈ, ਜਿਸ ਨਾਲ ਸੂਬੇ ਦੇ ਗਰੀਬ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੇਣ ਦੇ ਨਾਂ ’ਤੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਦੀ ਚੌਖਟ ’ਤੇ ਚੌਕੀ ਭਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਉਨ੍ਹਾਂ ਗਰੀਬ ਲੋਕਾਂ ਵਿਰੁੱਧ ਸੱਤਾ ਦੀ ਵਰਤੋਂ ਕਰ ਰਹੀ ਹੈ, ਜਿਨ੍ਹਾਂ ਨੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਪੀ ਹੈ। Meet Hayer ਨੇ ਕਿਹਾ, ‘‘2017 ਵਿੱਚ ਸੱਤਾ ’ਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਆਪਣੇ ਸਾਰੇ ਵਾਅਦੇ ਭੁਲਾ ਦਿੱਤੇ। ਘਰ- ਘਰ ਰੁਜ਼ਗਾਰ, ਬੇਰੁਜ਼ਗਾਰੀ ਭੱਤਾ, 2500 ਰੁਪਏ ਬੁਢਾਪਾ ਪੈਨਸ਼ਨ ਅਤੇ ਮੁਫ਼ਤ ਪਲਾਟ ਦੇਣ ਦੀ ਥਾਂ ਕਾਂਗਰਸ ਨੇ ਗਰੀਬ ਪਰਿਵਾਰਾਂ ਦੇ ਲੱਖਾਂ ਬੀ.ਪੀ.ਐਲ. ਕਾਰਡ ਰੱਦ ਕਰ ਦਿਤੇ।’’

Breaking News : Majithia ਦੀ ਗ੍ਰਿਫਤਾਰੀ ਨੂੰ ਲੈ ਵੱਡੀ ਖ਼ਬਰ! Navjot Sidhu ਦਾ ਧਮਾਕਾ | D5 Channel Punjabi

ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਬਾਰਕੋਡ ਸਟਿੱਕਰ ਲਗਵਾਉਣ ਲਈ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਘਰ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਕਰਕੇ ਕਾਂਗਰਸ ਸਰਕਾਰ ਗਰੀਬਾਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਰਾਜਸੀ ਕਰਨ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ, ‘‘ਜੇ ਕੋਈ ਵਿਅਕਤੀ ਕਾਂਗਰਸ ਪਾਰਟੀ ਦਾ ਸਮਰਥਨ ਨਹੀਂ ਕਰਦਾ ਤਾਂ ਕੀ ਉਸ ਨੂੰ ਰਾਸ਼ਨ ਮਿਲਣ ਦੇ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ? ਕੀ ਸਰਕਾਰੀ ਸਹੂਲਤਾਂ ਕਾਂਗਰਸੀਆਂ ਦੀ ਚੌਖਟ ’ਤੇ ਜਾਣ ਕਾਰਨ ਹੀ ਮਿਲਣਗੀਆਂ? ਵਿਧਾਇਕ Meet Hayer ਨੇ ਮੁੱਖ ਮੰਤਰੀ Charanjit Singh Channi  ’ਤੇ ਟਿੱਪਣੀ ਕਰਦਿਆਂ ਕਿਹਾ, ‘‘ਮੁੱਖ ਮੰਤਰੀ Channi ਗਰੀਬ ਅਤੇ ਆਮ ਆਦਮੀ ਹੋਣ ਦੀ ਗੱਲ ਕਰਦੇ ਹਨ, ਤਾਂ ਫਿਰ ਸੂਬੇ ਦੇ ਗਰੀਬ ਲੋਕਾਂ ਨਾਲ ਰਾਸ਼ਨ ਕਾਰਡ ’ਤੇ ਬਾਰਕੋਡ ਲਵਾਉਣ ਲਈ ਕਾਂਗਰਸੀਆਂ ਦੇ ਚੌਖ਼ਟ ’ਤੇ ਜਾਣ ਜਿਹਾ ਤੁਗਲਕੀ ਫੁਰਮਾਨ ਕਿਉਂ ਜਾਰੀ ਕਰ ਰਹੇ ਹਨ?’’

ਜਥੇਬੰਦੀਆਂ ਦੇ ਐਲਾਨ ਨੇ ਲਿਆਂਦਾ ਭੂਚਾਲ, ਸਿਆਸੀ ਧਿਰਾਂ ਨੇ ਸੱਦੀਆਂ ਮੀਟਿੰਗਾਂ | D5 Channel Punjabi

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਅਤੇ ਗਰੀਬ ਪਰਿਵਾਰਾਂ ਨੂੰ ਬਿਨ੍ਹਾਂ ਕਿਸੇ ਗ਼ੈਰ ਕਾਨੂੰਨੀ ਪ੍ਰਕਿਰਿਆ ਅਤੇ ਭੇਦਭਾਵ ਤੋਂ ਸਾਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਗਰੀਬ ਪਰਿਵਾਰਾਂ ਨੂੰ ਬੀ.ਪੀ.ਐਲ. ਕਾਰਡਾਂ ’ਤੇ ਬਾਰਕੋਡ ਲਗਵਾਉਣ ਲਈ ਕਾਂਗਰਸੀਆਂ ਦੀ ਚੌਖਟ ’ਤੇ ਚੌਕੀ ਕਰਨ ਜਿਹੇ ਫੁਰਮਾਨ ਰੱਦ ਕਰਨੇ ਚਾਹੀਦੇ ਹਨ। Meet Hayer ਨੇ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ਅਜਿਹੀਆਂ ਹੋਛੀਆਂ ਹਰਕਤਾਂ ਨੂੰ ਮੁਆਫ਼ ਨਹੀਂ ਕਰਨਗੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾ ਵਿੱਚ ਮੂੰਹ ਤੋੜ ਜਵਾਬ ਦੇਣਗੇ। Meet Hayer ਨੇ Channi ਸਰਕਾਰ ਦੀ Kejriwal ਸਰਕਾਰ ਨਾਲ ਤੁਲਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਕਾਂਗਰਸ ਸਰਕਾਰ ਗਰੀਬਾਂ ਨੂੰ ਰਾਸ਼ਨ ਲਈ ਆਪਣੇ ਆਗੂਆਂ ਦੀ ਚੌਖਟ ’ਤੇ ਨੱਕ ਰਗੜਨ ਲਈ ਮਜ਼ਬੂਰ ਕਰ ਰਹੀ ਹੈ, ਦੂਜੇ ਪਾਸੇ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ‘ਡੋਰ ਸਟੈਪ ਡਿਲੀਵਰੀ’ ਪ੍ਰੋਗਰਾਮ ਤਹਿਤ ਲੋੜਵੰਦਾਂ ਅਤੇ ਅਰਜੀਧਾਰਕਾਂ ਲੋਕਾਂ ਨੂੰ ਸੇਵਾਵਾਂ ਦੇਣ ਲਈ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ (ਲੋਕਾਂ) ਦੇ ਘਰਾਂ ਵਿੱਚ ਭੇਜ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button