ਸਰਕਾਰਾਂ ਸਾਬਕਾ ਫੌਜੀਆਂ ਨਾਲ ਵਿਤਕਰੇ ਬੰਦ ਨਹੀਂ ਕਰ ਰਹੀਆਂ : ਕਰਨਲ ਗਰੇਵਾਲ

ਅਮਲੋਹ (ਸੁਖਬੀਰ ਸਿੰਘ ਭੰਗੂ) : ਕਰਨਲ ਕੁਲਦੀਪ ਸਿੰਘ ਗਰੇਵਾਲ ਸਾਬ ਜੀ ਦੀ ਪ੍ਰਧਾਨਗੀ ਹੇਠ ਸਾਬਕਾ ਫੌਜੀਆਂ ਦੇ ਹੱਕਾਂ ਦੀ ਲੜਾਈ ਲੜ ਰਹੀ ਅਤੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦੇ ਹੱਕਾਂ ਦੀ ਲੜਾਈ ਜਿੱਤਣ ਵਾਲੀ ਸਾਬਕਾ ਫੌਜੀਆਂ ਦੀ ਗੈਰ ਰਾਜਨੀਤਕ ਜਥੇਬੰਦੀ ਸਟੇਟ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ (ਸੇਵਾ) ਪੰਜਾਬ ਨੇ ਭਾਰਤ ਵੱਲੋਂ ਪਾਕਿਸਤਾਨ ਤੇ ਜਿੱਤ ਵਜੋਂ ਪਿੰਡ ਭੱਦਲਥੂਹਾ ਵਿਖੇ 16 ਦਿਸੰਬਰ ਨੂੰ ਵਿਜੇ ਦਿਵਸ ਮੇਜਰ ਮੋਹਨ ਸਿੰਘ ਸੋਹਲ ਅਤੇ ਮੀਤ ਪ੍ਰਧਾਨ ਸੂਬੇਦਾਰ ਜਰਨੈਲ ਸਿੰਘ ਗੋਬਿੰਦਗੜ੍ਹ ਦੀ ਅਗਵਾਈ ਵਿਚ ਵਿਜੇ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਾਰਗਿਲ ਸ਼ਹੀਦ ਗੁਰਬਖਸ਼ ਸਿੰਘ ਲਾਡੀ ਦੇ ਯਾਦਗਾਰੀ ਬੁੱਤ ਦੇ ਹਾਰ ਪਾ ਕੇ ਅਤੇ ਤਿਰੰਗੇ ਝੰਡੇ ਨੂੰ ਸਲਾਮੀ ਦੇ ਕੇ ਕੀਤੀ ਗਈ।
Punjab ’ਚ ਹੋਣਾ ਲੱਗਾ ਸੀ ਵੱਡਾ ਕਾਂਡ, Police ਨੇ ਕੁਝ ਗੈਂਗਸਟਰਾਂ ਨੂੰ ਕੀਤਾ ਕਾਬੂ | D5 Channel Punjabi
ਇਸ ਮੌਕੇ ਹੱਡੀਆਂ ਦੇ ਰੋਗੀਆਂ ਲਈ ਨੀਲਮ ਹਸਪਤਾਲ ਵੱਲੋਂ ਚੈਕਅੱਪ ਕੈਂਪ ਵੀ ਲਾਇਆ ਗਿਆ । ਜਿਸ ਵਿਚ ਫ੍ਰੀ ਟੈਸਟ ਅਤੇ ਦਵਾਈਆਂ ਦਿੱਤੀਆਂ ਗਈਆਂ ਅਤੇ ਜੰਗੀ ਯੋਧਿਆਂ ਨੂੰ ਸਨਮਾਨਿਤ ਕੀਤਾ ਵੀ ਕੀਤਾ ਗਿਆ। ਇਸ ਸਮੇਂ ਸੇਵਾ ਪੰਜਾਬ ਦੇ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਸਾਬਕਾ ਫੌਜੀਆਂ ਨੇ ਵੀ ਸ਼ਮੂਲੀਅਤ ਕੀਤੀ। ਅਪਣੇ ਮਾਣਮੱਤੇ ਇਤਿਹਾਸ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਸੇਵਾ ਪੰਜਾਬ ਦੇ ਜਰਨਲ /ਪ੍ਰੈੱਸ ਸਕੱਤਰ ਦਫੇਦਾਰ ਹਰਜਿੰਦਰ ਸਿੰਘ ਖਹਿਰਾ, ਕਰਨਲ ਐਸ ਐਸ ਚੌਹਾਨ, ਹੌਲਦਾਰ ਸੰਤੋਖ ਸਿੰਘ ਭਾਦਸੋਂ ਨੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਥੇ ਹੀ ਇਸ ਜੰਗ ਦੇ ਜਿੰਦਾ ਸ਼ਹੀਦ ਸਵਾਰ ਸੁਰਜੀਤ ਸਿੰਘ ਨੇ 1971 ਦੀ ਲੜਾਈ ਦੇ ਨਿੱਜੀ ਤਜਰਬੇ ਸਾਂਝੇ ਕੀਤੇ।
Tarn Taran Attack : ਥਾਣਾ ਹਮਲਾ ਮਾਮਲੇ ‘ਚ Police ਦਾ ਐਕਸ਼ਨ, ਚੁੱਕ ਲਿਆ ਮਾਸਟਰਮਾਈਂਡ | D5 Channel Punjabi
ਇਸ ਮੌਕੇ ਸੇਵਾ ਪੰਜਾਬ ਦੇ ਸੂਬਾ ਪ੍ਰਧਾਨ ਕਰਨਲ ਕੁਲਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਸਾਬਕਾ ਫੌਜੀਆਂ ਦੇ ਲਗਾਤਾਰ ਧੱਕਾ ਕਰ ਰਹੀ ਹੈ। ਇੱਥੋਂ ਤੱਕ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਪਾਲਣਾ ਨਹੀਂ ਕਰ ਰਹੀ। ਜੋ ਏਰੀਅਰ 2019 ਵਿੱਚ ਸਾਬਕਾ ਫੌਜੀਆਂ ਨੂੰ ਮਿਲਣੇ ਚਾਹੀਦੇ ਸਨ। ਉਹ ਆਨੇ ਬਹਾਨੇ ਲਾ ਕੇ ਸਰਕਾਰ ਹਰ ਤਿੰਨ ਮਹੀਨਿਆਂ ਬਾਅਦ ਸੁਪਰੀਮ ਕੋਰਟ ਤੋਂ ਹੋਰ ਸਮਾਂ ਲੈ ਲੈਂਦੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਬਾਰੇ ਵੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਵੀ ਦਿਨ ਫੌਜੀਆਂ ਦੀ ਭਲਾਈ ਲਈ ਗੱਲ ਨਹੀਂ ਕੀਤੀ। ਸਗੋਂ ਜੋ ਜੀ ਓ ਜੀ ਚੱਲ ਰਹੀ ਸੀ। ਉਸ ਨੂੰ ਵੀ ਖਤਮ ਕਰ ਦਿੱਤਾ ਹੈ। ਉਲਟਾ ਉਨ੍ਹਾਂ ਤੇ ਸਰਕਾਰ ਨੇ ਭੱਦੀ ਸ਼ਬਦਾਵਲੀ ਵਰਤਦਿਆਂ ਇਹ ਠੀਕਰਾ ਵੀ ਫੋੜ ਦਿੱਤਾ ਕਿ ਇਹਨਾਂ ਨੂੰ ਡਿਊਟੀ ਕਰਨੀ ਨਹੀਂ ਆਉਂਦੀ।
Jagtar Hawara, ਚੰਡੀਗੜ੍ਹ ਜੇਲ ‘ਚ ਸ਼ਿਫਟ, Chandigarh Jail ਦੀ ਵਧੀ ਸੁਰੱਖਿਆ | D5 Channel Punjabi
ਪੰਜਾਬ ਸਰਕਾਰ ਨੇ ਫੌਜੀਆਂ ਨਾਲ ਵਿਤਕਰਾ ਤਾਂ ਕੀਤਾ ਹੀ ਹੈ। ਉਲਟਾ ਅਪਮਾਨਿਤ ਵੀ ਕੀਤਾ ਹੈ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਜਿੰਦਾ ਸ਼ਹੀਦ ਸਵਾਰ ਸੁਰਜੀਤ ਸਿੰਘ ਨਾਭਾ, ਕਰਨਲ ਐਸ ਐਸ ਚੌਹਾਨ, ਸੂਬਾ ਪ੍ਰਧਾਨ ਕਰਨਲ ਗਰੇਵਾਲ, ਤੋਂ ਇਲਾਵਾ ਸਮਾਗਮ ਦੌਰਾਨ ਕੈਂਪ ਲਾਉਣ ਵਾਲੀ ਨੀਲਮ ਹਸਪਤਾਲ ਦੇ ਡਾਕਟਰਾਂ ਦੀ ਟੀਮ ਅਤੇ ਸਮਾਜ ਸੇਵਾ ਤੇ ਕਿਸਾਨੀ ਅਤੇ ਸੈਨਿਕ ਸੰਘਰਸ਼ ਦੌਰਾਨ ਆਪਣੀਆਂ ਸੇਵਾਵਾਂ ਦੇਣ ਵਾਲੇ ਸਰਕਲ ਪ੍ਰਧਾਨ ਹੌਲਦਾਰ ਗੁਰਸੰਗਤ ਸਿੰਘ ਚੀਮਾ, ਮੈਂਬਰ ਹੌਲਦਾਰ ਚਮਕੌਰ ਸਿੰਘ ਚੀਮਾ, ਮੈਂਬਰ ਨਾਇਕ ਪਰਮਿੰਦਰ ਸਿੰਘ ਸਹੌਲੀ ਜਿਲ੍ਹਾ ਪ੍ਰਧਾਨ ਮੇਜਰ ਮੋਹਨ ਸਿੰਘ ਸੋਹਲ, ਮੀਤ ਪ੍ਰਧਾਨ ਜਰਨੈਲ ਸਿੰਘ ਗੋਬਿੰਦਗੜ੍ਹ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਮੌਕੇ ਸੂਬੇਦਾਰ ਪਿਰਥੀ ਸਿੰਘ, ਹੌਲਦਾਰ ਲਾਲ ਸਿੰਘ, ਹੌਲਦਾਰ ਦਲਬਾਰ ਸਿੰਘ, ਹੌਲਦਾਰ ਫਤਹਿ ਸਿੰਘ, ਆਨਰੇਰੀ ਰਿਸਾਲਦਾਰ ਮੇਜਰ ਨਰਿੰਦਰਪਾਲ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਬਕਾ ਸੈਨਿਕ ਹਾਜ਼ਰ ਸਨ।।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.