Press ReleasePunjabTop News

ਸਰਕਾਰਾਂ ਵੱਲੋਂ ਕਿਸਾਨਾਂ ਸਮੇਤ ਸਮੁੱਚੀ ਸਿੱਖ ਕੌਮ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ:ਸਿਮਰਨਜੀਤ ਸਿੰਘ ਮਾਨ

ਰੇਲ ਰੋਕੋ ਅੰਦੋਲਨ ਦੇ ਮੱਦੇਨਜਰ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੂੰ  ਕੀਤਾ ਘਰ ਵਿੱਚ ਨਜ਼ਰਬੰਦ

ਸੰਗਰੂਰ, 04 ਮਾਰਚ ( ): ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੂੰ  ਅੱਜ ਕਿਸਾਨਾਂ ਅਤੇ ਬੰਦੀ ਸਿੰਘਾਂ ਸਮੇਤ ਪੰਜਾਬ ਦੇ ਹੋਰ ਵੱਖ-ਵੱਖ ਭਖਦੇ ਮਸਲਿਆਂ ਦੇ ਹੱਲ ਲਈ ਦਿੱਤੇ ਗਏ ਰੇਲ ਰੋਕੋ ਅੰਦੋਲਨ ਦੇ ਸੱਦੇ ਦੇ ਮੱਦੇਨਜਰ ਉਨ੍ਹਾਂ ਦੀ ਬੱਗੂਆਣਾ (ਸੰਗਰੂਰ) ਸਥਿਤ ਰਿਹਾਇਸ਼ ‘ਤੇ ਨਜਰਬੰਦ ਕੀਤਾ ਗਿਆ ਹੈ |
ਅੱਜ ਦੇ ਅੰਦੋਲਨ ਦੇ ਉਦੇਸ਼ ਅਤੇ ਮੰਗਾਂ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਨਾਲ ਸਾਡੇ ਦੇਸ਼ ਅਤੇ ਸੂਬੇ ਦੀ ਸਰਕਾਰ ਵੱਲੋਂ ਬਹੁਤ ਹੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ | ਆਪਣੇ ਹੱਕਾਂ ਦੀ ਪ੍ਰਾਪਤੀ ਲਈ ਧਰਨਾ ਦੇ ਰਹੇ ਕਿਸਾਨਾਂ ‘ਤੇ ਆਰ.ਐਸ.ਐਸ. ਦੇ ਬਦਮਾਸ਼ਾਂ ਤੋਂ ਗੋਲੀਆਂ ਮਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਨੂੰ  ਕਤਲ ਕੀਤਾ ਜਾ ਰਿਹਾ | ਉਨ੍ਹਾਂ ਦੇ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਦੀ ਭੰਨਤੋੜ ਕੀਤੀ ਜਾ ਰਹੀ ਹੈ | ਟਰੈਕਟਰਾਂ ਦੇ ਇੰਜਣਾਂ ਵਿੱਚ ਖੰਡ ਪਾ ਕੇ ਇੰਜਣਾਂ ਨੂੰ  ਸੀਜ ਕੀਤਾ ਜਾ ਰਿਹਾ, ਤਾਂ ਜੋ ਕਿਸਾਨਾਂ ਦਾ ਆਰਥਿਕ ਨੁਕਸਾਨ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਿਵੇਂ ਫਸਲਾਂ ਦੇ ਘੱਟੋ-ਘੱਟ ਸਮਰੱਥਨ ਮੁੱਲ ਨੂੰ  ਕਾਨੂੰਨੀ ਜਾਮਾ ਪਹਿਣ ਾਇ ਆ ਜਾਵੇ, ਵੱਡੇ ਸ਼ਾਹੂਕਾਰਾਂ ਵਾਂਗੂ ਕਿਸਾਨਾਂ ਦੇ ਕਰਜੇ ਵੀ ਮਾਫ ਕੀਤੇ ਜਾਣ, ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਆਦਿ ਬਿਲਕੁਲ ਜਾਇਜ ਹਨ | ਇਨ੍ਹਾਂ ਨੂੰ  ਅੱਖੋ ਪਰੋਖੇ ਕੀਤਾ ਜਾ ਰਿਹਾ ਹੈ | ਜੇਕਰ ਅਸੀਂ ਆਪਣੇ ਹੱਕਾਂ ਲਈ ਆਵਾਜ ਉਠਾਉਂਦੇ ਹਾਂ ਤਾਂ, ਸਾਡੇ ਉੱਪਰ ਪੁਲਿਸ ਦਾ ਪਹਿਰਾ ਲਾ ਦਿੱਤਾ ਜਾਂਦਾ |
ਸ. ਮਾਨ ਨੇ ਇੱਕ ਹੋਰ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਜਿਹੜਾ ਵੀ ਪਾਕਿਸਤਾਨ ਤੋਂ ਆਉਣ ਵਾਲਾ ਅਸਲਾ ਫੜਿਆ ਜਾਂਦਾ, ਉਸਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਕਿ ਕਿੱਥੇ ਜਮਾਂ ਕੀਤਾ ਜਾਂਦਾ | ਇਹ ਸਾਰਾ ਅਸਲਾ ਆਰ.ਐਸ.ਐਸ. ਦੇ ਮਿਲਟਰੀ ਵਿੰਗ ਨੂੰ  ਦਿੱਤਾ ਜਾ ਰਿਹਾ | ਆਰ.ਐਸ.ਐਸ. ਵੱਲੋਂ ਇੱਕ ਮਿਲਟਰੀ ਵਿੰਗ ਤਿਆਰ ਕੀਤਾ ਜਾ ਰਿਹਾ, ਜੋ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਕਾਨੂੰਨਾਂ ਦੀ ਉਲੰਘਣਾ ਹੈ |
ਸ. ਮਾਨ ਨੇ ਭਾਈ ਅੰਮਿ੍ਤਪਾਲ ਸਿੰਘ ਅਤੇ ਸਾਥੀਆਂ ਦੀ ਗੱਲ ਕਰਦਿਆਂ ਕਿਹਾ ਕਿ ਵਾਰਿਸ-ਏ-ਪੰਜਾਬ ਦੇ ਸਿੱਖ ਕੈਦੀ ਡਿਬਰੂਗੜ੍ਹ ਜੇਲ ਅਤੇ ਅੰਮਿ੍ਤਸਰ ਜੇਲ ਵਿੱਚ ਭੁੱਖ ਹੜਤਾਲ ‘ਤੇ ਹਨ, ਉਨ੍ਹਾਂ ਨੂੰ  ਛੱਡਿਆ ਨਹੀਂ ਜਾ ਰਿਹਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਤਰ ਵਿੱਚ 8 ਭਾਰਤ ਵਾਸੀਆਂ ਨੂੰ  ਮੌਤ ਦੀ ਸਜਾ ਤੋਂ  ਬਚਾਇਆ, ਜੋ ਕਿ ਇੱਕ ਚੰਗਾ ਕੰਮ ਹੈ ਪਰ ਦੂਜੇ ਪਾਸੇ ਭਾਈ ਰਾਜੋਆਣਾ ਅਤੇ ਹੋਰ ਸਿੱਖ ਆਗੂਆਂ ਨੂੰ  ਕੋਈ ਰਾਹਤ ਨਹੀਂ ਦਿੱਤੀ ਜਾ ਰਹੀ | 32-32 ਸਾਲਾਂ ਤੋਂ ਸਿੱਖ ਜੇਲਾਂ ਵਿੱਚ ਬੰਦ ਹਨ | ਹੁਣ ਕੇਂਦਰ ਸਰਕਾਰ ਨੇ ਇੱਕ ਨਵੀਂ ਪਾਲਿਸੀ ਹੋਰ ਬਣਾਈ ਹੈ ਕਿ ਸਿੱਖਾਂ ਨੂੰ  ਜਾਨੋਂ ਹੀ ਮਾਰ ਦਿਓ | ਜਿਵੇਂ ਕਿ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਝਰ, ਰਿਪੂਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਨੂੰ  ਮਰਵਾ ਦਿੱਤਾ | ਯੂ.ਕੇ. ਦੇ ਵਿੱਚ ਅਵਤਾਰ ਸਿੰਘ ਖੰਡਾ ਨੂੰ , ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ੍ਹ ਅਤੇ ਲਖਵੀਰ ਸਿੰਘ ਰੋਡੇ ਨੂੰ , ਹਰਿਆਣਾ ਦੇ ਵਿੱਚ ਦੀਪ ਸਿੱਧੂ ਨੂੰ  ਅਤੇ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ  ਮਰਵਾ ਦਿੱਤਾ ਹੈ | ਇਨ੍ਹਾਂ ਕਤਲਾਂ ਬਾਰੇ ਬਾਹਰਲੇ ਮੁਲਕ ਪੁੱਛ ਰਹੇ ਹਨ ਕਿ ਸਾਡੇ ਰਾਜ ਵਿੱਚ ਅਜਿਹੇ ਕਦਮ ਕਿਉਂ ਉਠਾਏ ਹਨ |
ਸ. ਮਾਨ ਨੇ ਕਿਹਾ ਕਿ ਬੀਜੇਪੀ ਨੇ ਪੰਜਾਬ ਨੂੰ  ਪਿਛਲੇ ਦਸ ਸਾਲਾਂ ਵਿੱਚ ਕੋਈ ਵੱਡਾ ਪ੍ਰੋਜੈਕਟ ਨਹੀਂ ਦਿੱਤਾ, ਕੋਈ ਵਿਸ਼ੇਸ਼ ਆਰਥਿਕ ਪੈਕੇਜ ਨਹੀਂ ਦਿੱਤਾ | ਬੇਰੁਜਗਾਰੀ ਨੂੰ  ਦੂਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ | ਐਨ.ਆਈ.ਏ., ਸੀ.ਬੀ.ਆਈ. ਅਤੇ ਈ.ਡੀ. ਤੋਂ ਸਿੱਖ ਆਗੂਆਂ ‘ਤੇ ਨਜਾਇਜ ਛਾਪੇ ਮਰਵਾਏ ਜਾ ਰਹੇ ਹਨ | ਜਿਹੜੇ ਸਾਡੇ ਸਿੱਖ ਨੌਜਵਾਨ ਬਾਹਰ ਜਾਂਦੇ ਹਨ, ਉਨ੍ਹਾਂ ਨੂੰ  ਪਾਸਪੋਰਟ, ਵੀਜੇ ਵਗੈਰਾ ਸਾਰੀ ਕਾਗਜੀ ਕਾਰਵਾਈ ਪੂਰੀ ਹੋਣ ਦੇ ਬਾਵਜੂਦ ਏਅਰਪੋਰਟਾਂ ‘ਤੇ ਰੋਕ ਲਿਆ ਜਾਂਦਾ | ਸਿੱਖ ਹੋਣ ਦੇ ਨਾਤੇ ਸਾਡੀ ਕੌਮ ਨਾਲ ਹੋਣ ਵਾਲੇ ਭੇਦਭਾਵ ਅਤੇ ਅੱਤਿਆਚਾਰਾਂ ਕਰਕੇ ਸਾਨੂੰ ਦੁੱਖ ਹੈ |  ਜੇਕਰ ਅਸੀਂ ਆਪਣੀਆਂ ਮੰਗਾਂ ਨੂੰ  ਲੈ ਕੇ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਗਿ੍ਫਤਾਰ ਕਰ ਲਿਆ ਜਾਂਦਾ ਹੈ | ਸਾਡੇ ਤੋਂ ਸੰਘਰਸ਼ ਕਰਨ ਦੇ ਹੱਕ ਵੀ ਖੋਹੇ ਜਾ ਰਹੇ ਹਨ |
ਸ. ਮਾਨ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਪੁਲਿਸ ਵੱਲੋਂ ਐਨਕਾਉਂਟਰਾਂ ਵਿੱਚ ਮਾਰੇ ਗਏ ਨੌਜਵਾਨਾਂ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨਾਲ ਗੈਂਗਸਟਰ ਸ਼ਬਦ ਜੋੜ ਕੇ ਜੋ ਪੁਲਿਸ ਤੋਂ ਐਨਕਾਉਂਟਰ ਕਰਵਾਏ ਜਾ ਰਹੇ ਹਨ, ਉਹ ਵੀ ਸਰਾਸਰ ਗਲਤ ਹੈ |
ਤਰਤਾਰਨ, ਫਿਰੋਜਪੁਰ ਦੀ ਤਲਵੰਡੀ, ਧਨੌਲਾ, ਜੰਡਿਆਲਾ ਗੁਰੂ ਸਮੇਤ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ  ਮਾਰਿਆ ਗਿਆ | ਜੇਕਰ ਇਹ ਨੌਜਵਾਨ ਭੜਕ ਕੇ ਗੈਂਗਸਟਰ ਬਣ ਵੀ ਗਏ ਹਨ, ਤਾਂ ਵੀ ਉਨ੍ਹਾਂ ਨੂੰ  ਮਾਰਨ ਦੀ ਬਜਾਏ ਉਨ੍ਹਾਂ ਨੂੰ  ਸਮਾਜ ਦੀ ਮੁੱਖ ਧਾਰਾ ਨਾਲ ਜੋੜਣ ਲਈ ਉਪਰਾਲੇ ਕਰਨੇ ਚਾਹੀਦੇ ਹਨ | ਗੋਲੀ ਮਾਰ ਕੇ ਜਾਨ ਲੈਣਾ ਕਿਸੇ ਚੀਜ ਦਾ ਹੱਲ ਨਹੀਂ ਹੈ |
ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਪਿਛਲੇ 14 ਸਾਲਾਂ ਤੋਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਨਾ ਕਰਵਾ ਕੇ ਸਾਡੀ ਜਮਹੂਰੀਅਤ ਨੂੰ  ਖਤਮ ਕੀਤਾ ਜਾ ਰਿਹਾ ਹੈ | ਹੋਰ ਤਾਂ ਹੋਰ ਪ੍ਰੈਸ ਦੀ ਆਜਾਦੀ ਨੂੰ  ਵੀ ਖਤਮ ਕੀਤਾ ਜਾ ਰਿਹਾ ਹੈ | ਭਾਰਤ ਵਿੱਚ ਖਾਲਸਾ ਐਡ ਵਾਲਿਆਂ ਦੇ ਪੇਜ ਬੰਦ ਕਰ ਦਿੱਤੇ ਗਏ ਹਨ | ਪੰਜਾਬ-ਪਾਕਿਸਤਾਨ ਦੇ ਬਾਰਡਰ ਨਹੀਂ ਖੋਲੇ੍ਹ ਜਾ ਰਹੇ, ਜਿਸ ਨਾਲ ਸਾਡੇ ਵਪਾਰ ਵਿੱਚ ਵਾਧਾ ਹੋਵੇਗਾ | ਕਸ਼ਮੀਰ ਵਿੱਚ ਸਿੱਖਾਂ ਦੇ ਪੰਜਾਬੀ ਬੋਲਣ ‘ਤੇ ਵੀ ਪਾਬੰਦੀ ਲਗਾਈ ਗਈ ਹੈ | ਡਿਬਰੂਗੜ੍ਹ ਜੇਲ ਵਿੱਚ ਬੰਦ ਸਿੱਖਾਂ ‘ਤੇ ਨਜਰ ਰੱਖਣ ਦੇ ਬਹਾਨੇ ਗੁਪਤ ਕੈਮਰੇ ਲਗਾਏ ਗਏ ਹਨ | ਜੇਕਰ ਉਹ ਐਮ.ਪੀ. ਹੋਣ ਦੇ ਨਾਤੇ ਜੇਲਾਂ ਵਿੱਚ ਬੰਦ ਸਿੱਖਾਂ ਨੂੰ  ਮਿਲਣਾ ਚਾਹੁੰਦਾ ਹਨ ਤਾਂ ਉਨ੍ਹਾਂ ਨੂੰ  ਮਿਲਣ ਨਹੀਂ ਦਿੱਤਾ ਜਾਂਦਾ | ਸ. ਮਾਨ ਨੇ ਕਿਹਾ ਕਿ ਜੇਕਰ ਉਹ ਸਿੱਖਾਂ ਨਾਲ ਹੋਣ ਵਾਲੇ ਭੇਦਭਾਵ ਅਤੇ ਧੱਕੇ ਬਾਰੇ ਪਾਰਲੀਮੈਂਟ ਵਿੱਚ ਬੋਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ  ਸਮਾਂ ਨਹੀਂ ਦਿੱਤਾ ਜਾਂਦਾ ਅਤੇ ਜੇਕਰ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਤਾਂ ਪੁਲਿਸ ਦਾ ਪਹਿਰਾ ਲਗਵਾ ਦਿੱਤਾ ਜਾਂਦਾ | ਕਹਿਣ  ਦਾ ਮਤਲਬ ਸਿੱਖਾਂ ਦੀ ਆਜਾਦੀ ਨੂੰ  ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ |
ਇਸ ਮੌਕੇ ਉਨ੍ਹਾਂ ਦੇ ਨਾਲ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਜਥੇਦਾਰ ਸ਼ਾਹਬਾਜ ਸਿੰਘ ਡਸਕਾ, ਹਰਵਿੰਦਰ ਸਿੰਘ ਮੰਨਿਆਣਾ, ਉਪਿੰਦਰਪ੍ਰਤਾਪ ਸਿੰਘ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜਰ ਸਨ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button