Breaking NewsD5 specialNewsPunjabTop News

ਸਮੱਗਲਰ 12 ਪੇਟੀਆਂ ਸ਼ਰਾਬ ਅਤੇ ਹੌਲਦਾਰ ਦੀ ਵਰਦੀ ਸਣੇ ਕਾਬੂ : ਵਿਕਰਮਜੀਤ ਦੁੱਗਲ SSP

ਪਟਿਆਲਾ : ਵਿਕਰਮਜੀਤ ਦੁੱਗਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਇਸ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ। ਜਦੋਂ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਕ੍ਰਿਸ਼ਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਟੀ-ਪੁਆਇਟ ਪਿੰਡ ਬਿਲਾਸਪੁਰ ਪਟਿਆਲਾ ਚੀਕਾ ਰੋਡ ਪਰ ਨਾਕਾਬੰਦੀ ਕੀਤੀ ਹੋਈ ਸੀ।

🔴LIVE|| ਜਥੇਬੰਦੀਆਂ ਦੇ ਨਵੇਂ ਐਲਾਨ ਨੇ ਮੋਦੀ ਸਰਕਾਰ ਨੂੰ ਪਾਈਆਂ ਭਾਜੜਾਂ ! ਕੈਪਟਨ ਨੇ ਵੀ ਦਿੱਤਾ ਵੱਡਾ ਬਿਆਨ !

ਇਸੇ ਦੌਰਾਨ ਚੀਕਾ ਸਾਈਡ ਤੋਂ ਤੇਜ਼ ਰਫਤਾਰ ਆਉਦੀ ਇਕ ਆਈ-20 ਕਾਰ ਰੰਗ ਚਿੱਟਾ ਨੰਬਰੀ ਪੀ.ਬੀ-11-ਸੀਟੀ-1983 ਨੂੰ ਰੋਕ ਕੇ ਕਾਰ ਚਾਲਕ ਜਸਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਨੇੜੇ ਚਰਚ ਭਾਦਸੋਂ ਜ਼ਿਲਾ ਪਟਿਆਲਾ ਨੂੰ ਕਾਬੂ ਕੀਤਾ। ਜਿਸ ਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਅਤੇ ਕਾਰ ਦੀ ਤਾਕੀ ਦੇ ਹੈਂਡਲ ਵਿੱਚ ਹੌਲਦਾਰ ਰੈਂਕ ਦੀ ਵਰਦੀ ਟੰਗੀ ਹੋਈ ਮਿਲੀ, ਕਾਰ ਦੀ ਤਲਾਸ਼ੀ ਕਰਨ ਤੋਂ ਕਾਰ ਵਿਚੋਂ 12 ਪੇਟੀਆਂ ਠੇਕਾ ਸ਼ਰਾਬ ਦੇਸੀ ਮਾਰਕਾ ਫਸਟ ਚੁਆਇਸ ਅਤੇ ਕਲੱਬ ਮਾਲਟਾ ਬਰਾਮਦ ਹੋਈਆਂ। ਜਿਸ ਤੇ ਦੋਸ਼ੀ ਜਸਪਾਲ ਸਿੰਘ ਵਿਰੁੱਧ ਸ਼ਰਾਬ ਸਮੱਗਲਿੰਗ ਅਤੇ ਨਕਲੀ ਪੁਲਿਸ ਮੁਲਾਜ਼ਮ ਪਾਏ ਜਾਣ ਤੇ ਮੁਕੱਦਮਾ ਨੰਬਰ 50 ਮਿਤੀ 17/03/2021 ਅ/ਧ 419, 420, 170 ਹਿੰ:ਦੰ: 78(2) 61/1/14 ਐਕਸਾਇਜ ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ।

ਸਵੇਰੇ-ਸਵੇਰੇ ਪ੍ਰਧਾਨ ਮੰਤਰੀ ਨੂੰ ਲੱਗਿਆ ਵੱਡਾ ਝਟਕਾ,ਕਿਸਾਨਾਂ ਦੀ ਸਪੋਟ ‘ਚ ਆਉਣ ਲੱਗੇ ਬੀਜੇਪੀ ਲੀਡਰ

ਦੋਸ਼ੀ ਜਸਪਾਲ ਸਿੰਘ ਨੇ ਪੁੱਛਗਿੱਛ ਪਰ ਦੱਸਿਆ ਕਿ ਉਹ ਸਾਲ 1993 ਵਿੱਚ ਬਤੌਰ ਐਸ.ਪੀ.ਓ. ਜ਼ਿਲਾ ਸੰਗਰੂਰ ਵਿੱਚ ਭਰਤੀ ਹੋਇਆ ਸੀ ਪਰ ਉਸ ਨੇ ਇਕ ਸਾਲ ਬਾਅਦ ਹੀ ਨੌਕਰੀ ਛੱਡ ਦਿੱਤੀ ਸੀ ਅਤੇ ਉਹ ਹੁਣ ਪ੍ਰਾਈਵੇਟ ਤੌਰ ਪਰ ਡਰਾਇਵਰੀ ਦਾ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਖਿਲਾਫ ਪਹਿਲਾਂ ਵੀ ਸ਼ਰਾਬ ਸਪਲਾਈ ਕਰਨ ਸਬੰਧੀ 03 ਮੁਕੱਦਮੇ ਦਰਜ ਹਨ ਜਿਹਨਾਂ ਵਿੱਚੋਂ ਮੁਕੱਦਮਾ ਨੰ: 199/2017 ਥਾਣਾ ਭਵਾਨੀਗੜ੍ਹ ਜ਼ਿਲਾ ਸੰਗਰੂਰ, ਮੁਕੱਦਮਾ ਨੰ: 209/2019 ਅਤੇ ਮੁਕੱਦਮਾ ਨੰ; 233/2020 ਥਾਣਾ ਸਰਹੰਦ ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਦਰਜ ਹਨ। ਦੋਸ਼ੀ ਜਸਪਾਲ ਸਿੰਘ ਨੂੰ ਪੇਸ਼ ਅਦਾਲਤ ਕਰਕੇ ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਮੁਕੱਦਮਾ ਵਿੱਚ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button