ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਹੈ। ਪਰ ਖਰੜ ਦੇ ਸਰਕਾਰੀ ਹਸਪਤਾਲ ਵਿੱਚ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲ ਗਈ। ਇੱਥੇ ਡਿਊਟੀ ’ਤੇ ਮੌਜੂਦ ਡਾਕਟਰ ਵੱਲੋਂ ਨਹੀਂ ਸਗੋਂ ਸਵੀਪਰ ਵੱਲੋਂ ਮਰੀਜ਼ ਨੂੰ ਟਾਂਕੇ ਲਾਏ ਗਏ। ਬੁੱਧਵਾਰ ਰਾਤ ਨੂੰ ਇੱਕ ਬਜ਼ੁਰਗ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਖਰੜ ਦੀ ਐਮਰਜੈਂਸੀ ਵਿੱਚ ਪਹੁੰਚਿਆ। ਉਸ ਦੇ ਹੱਥ ਨੂੰ ਸੱਟ ਲੱਗੀ ਸੀ।ਇਸ ਦੌਰਾਨ ਉਥੇ ਸਫ਼ਾਈ ਦਾ ਕੰਮ ਕਰਦੇ ਹੋਏ ਸੋਢੀ ਨਾਂ ਦੇ ਨੌਜਵਾਨ ਨੇ ਉਸ ਦੇ ਹੱਥ ਟਾਂਕੇ ਲਾਏ ਜਦੋਂਕਿ ਡਿਊਟੀ ’ਤੇ ਤਾਇਨਾਤ ਡਾਕਟਰ ਮਨਜੀਤ ਸਿੰਘ ਇੱਕ ਵਿਅਕਤੀ ਨਾਲ ਕੁਰਸੀ ’ਤੇ ਬੈਠ ਗਿਆ। ਜਦੋਂ ਪੱਤਰਕਾਰ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾਈ ਤਾਂ ਉਕਤ ਸਵੀਪਰ ਅੱਧ ਵਿਚਾਲੇ ਹੀ ਕੰਮ ਛੱਡ ਕੇ ਚਲਾ ਗਿਆ ਅਤੇ ਫਿਰ ਸਟਾਫ ਨਰਸ ਨੇ ਟਾਂਕੇ ਲਾ ਦਿੱਤੇ।ਵੀਡੀਓ ਰਾਹੀਂ ਮਾਮਲੇ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਂਚ ਕਰਨ ਤੋਂ ਬਾਅਦ ਡਾਕਟਰ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। - ਡਾ: ਸੁਖਵਿੰਦਰ ਸਿੰਘ ਦਿਓਲ, ਸੀਨੀਅਰ ਮੈਡੀਕਲ ਅਫ਼ਸਰ, ਖਰੜ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.