ਸਫਦਰਜੰਗ ਹਸਪਤਾਲ ਦੇ ICU ਵਾਰਡ ‘ਚ ਲੱਗੀ ਅੱਗ, 50 ਤੋਂ ਜ਼ਿਆਦਾ ਮਰੀਜਾਂ ਨੂੰ ਦੂਜੀ ਥਾਂ ਕੀਤਾ ਸ਼ਿਫਟ
ਨਵੀਂ ਦਿੱਲੀ : ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਬੁੱਧਵਾਰ ਤੜਕੇ ਅੱਗ ਲੱਗ ਗਈ। ਫਾਇਰ ਵਿਭਾਗ ਨੇ ਕਿਹਾ ਕਿ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਆਈਸੀਯੂ ਵਾਰਡ ਦੇ ਐਚ – ਬਲਾਕ ‘ਚ ਵਾਰਡ ਨੰਬਰ 11 ‘ਚ ਅੱਗ ਲੱਗੀ। ਵਾਰਡ ‘ਚ ਲੱਗਭੱਗ 50 ਤੋਂ ਜ਼ਿਆਦਾ ਮਰੀਜ਼ ਭਰਤੀ ਸਨ, ਜਿਨ੍ਹਾਂ ਨੂੰ ਹੋਰ ਵਾਰਡਾਂ ‘ਚ ਭੇਜਿਆ ਗਿਆ ਅਤੇ ਸਾਰੇ ਸੁਰੱਖਿਅਤ ਹਨ।
ਕਿਸਾਨ ਨੇ ਗਰੇਵਾਲ ਨੂੰ ਦਿੱਤੀ ਸਿੱਧੀ ਧਮਕੀ ! ਭੜਕਿਆ ਹਰਜੀਤ ਗਰੇਵਾਲ ! ਪੈ ਗਿਆ ਨਵਾਂ ਪੰਗਾ !
ਅੱਗ ਬੁਝਾਉਣ ਵਾਲੇ ਅਧਿਕਾਰੀ ਨੇ ਦੱਸਿਆ, ‘‘ਸਾਨੂੰ ਸਵੇਰੇ 6.35 ਦੇ ਆਸਪਾਸ ਫੋਨ ਆਇਆ ਕਿ ਸਫਦਰਜੰਗ ਹਸਪਤਾਲ ‘ਚ ਅੱਗ ਲੱਗ ਗਈ ਹੈ। ਅੱਗ ‘ਤੇ ਕਾਬੂ ਪਾਉਣ ਲਈ 9 ਫਾਇਰ ਟੈਂਡਰਸ ਨੂੰ ਮੌਕੇ ‘ਤੇ ਭੇਜਿਆ ਗਿਆ ’’ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਹੁਣ ਤੱਕ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.