Breaking NewsD5 specialIndiaNewsTop News

ਸਪਾ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਪਤਨੀ ਦਾ ਦੇਹਾਂਤ

ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਪਤਨੀ ਸਾਧਨਾ ਗੁਪਤਾ ਦਾ ਸ਼ਨੀਵਾਰ ਸਵੇਰੇ ਗੁਰੂਗ੍ਰਾਮ ’ਚ ਦੇਹਾਂਤ ਹੋ ਗਿਆ। ਸਪਾ ਦੇ ਸੂਤਰਾਂ ਨੇ ਲਖਨਊ ’ਚ ਦੱਸਿਆ ਕਿ ਸਾਧਨਾ ਗੁਪਤਾ (62) ਪਿਛਲੇ 3 ਮਹੀਨਿਆਂ ਤੋਂ ਬੀਮਾਰ ਸੀ, ਜਿਨ੍ਹਾਂ ਨੇ ਸ਼ਨੀਵਾਰ ਸਵੇਰੇ ਆਖਰੀ ਸਾਹ ਲਿਆ।

Goldy Brar ਦੀ Audio Viral? Moose Wala ਦੇ ਕਤਲ ਦੀ ਅਸਲੀਅਤ! ਚੰਡੀਗੜ੍ਹ ’ਤੇ ਕੇਂਦਰ ਦਾ ਕਬਜ਼ਾ?

ਪਾਰਟੀ ਸੂਤਰਾਂ ਨੇ ਦੱਸਿਆ ਕਿ ਮੁਲਾਇਮ ਸਿੰਘ ਯਾਦਵ ਆਪਣੀ ਪਤਨੀ ਦੇ ਦੇਹਾਂਤ ਦੇ ਸਮੇਂ ਦਿੱਲੀ ’ਚ ਸਨ ਅਤੇ ਲਾਸ਼ ਨੂੰ ਲਖਨਊ ਲਿਜਾਇਆ ਜਾ ਰਿਹਾ ਹੈ। ਸਾਧਨਾ ਗੁਪਤਾ ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸੀ। ਯਾਦਵ ਦੀ ਪਹਿਲੀ ਪਤਨੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਮਾਂ ਮਾਲਤੀ ਦੇਵੀ ਦਾ 2003 ’ਚ ਦਿਹਾਂਤ ਹੋ ਗਿਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button