Breaking NewsD5 specialNewsSportsTop News

ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਸਚਿਨ ਤੇਂਦੁਲਕਰ ਦੇ ਬੇਹੱਦ ਖਾਸ ਰਿਕਾਰਡ ਦਾ ਕੀਤਾ ਮੁਕਾਬਲਾ 

ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਇਤਿਹਾਸ ਰਚਣ ਜਾ ਰਹੀ ਹੈ। ਮਿਤਾਲੀ ਰਾਜ ਦੁਨੀਆਂ ਦੇ ਸਭ ਤੋਂ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੇ ਇੱਕ ਬੇਹੱਦ ਹੀ ਖਾਸ ਰਿਕਾਰਡ ਦੀ ਬਰਾਬਰੀ ‘ਤੇ ਪਹੁੰਚ ਗਈ ਹੈ। ਮਿਤਾਲੀ ਰਾਜ ਜਦੋਂ ਐਤਵਾਰ ਨੂੰ ਮੈਦਾਨ ‘ਤੇ ਉਤਰੇਗੀ ਤਾਂ ਉਹ ਸਚਿਨ ਤੇਂਦੁਲਕਰ ਤੋਂ ਬਾਅਦ 22 ਸਾਲ ਤੱਕ ਵਨਡੇ ਅੰਤਰਰਾਸ਼ਟਰੀ ਕ੍ਰਿਕੇਟ ਖੇਡਣ ਵਾਲੀ ਦੂਜੀ ਕ੍ਰਿਕੇਟਰ ਬਣ ਜਾਵੇਗੀ।

ਬੇਅਦਬੀ ਮਾਮਲੇ ‘ਤੇ ਅਕਾਲੀ ਆਗੂ ਦਾ ਵੱਡਾ ਬਿਆਨ ! ਕੀਤੇ ਖੁਲਾਸੇ ! ਸਰਕਾਰ ਦੀ ਉੱਡਾਈ ਨੀਂਦ !

ਸਚਿਨ ਤੇਂਦੁਲਕਰ ਦਾ ਇੰਟਰਨੈਸ਼ਨਲ ਕਰੀਅਰ ਬੇਹੱਦ ਲੰਬਾ ਰਿਹਾ ਹੈ। ਸਚਿਨ ਤੇਂਦੁਲਕਰ ਨੇ 22 ਸਾਲ ਅਤੇ 91 ਦਿਨਾਂ ਤੱਕ ਇੰਟਰਨੈਸ਼ਨਲ ਕ੍ਰਿਕੇਟ ਖੇਡਿਆ ਹੈ। ਮਿਤਾਲੀ ਰਾਜ ਵੀ ਇੰਟਰਨੈਸ਼ਨਲ ਕ੍ਰਿਕੇਟ ‘ਚ 22 ਸਾਲ ਪੂਰੇ ਕਰ ਚੁੱਕੇ ਹਨ। ਮਿਤਾਲੀ ਰਾਜ ਐਤਵਾਰ ਨੂੰ ਇੰਗਲੈਂਡ ਦੇ ਕਪਤਾਨ ਹੀਥਰ ਨਾਈਟ ਦੇ ਖਿਲਾਫ ਟਾਸ ਲਈ ਬਾਹਰ ਜਾਵੇਗੀ ਤਾਂ ਉਹ ਆਪਣੇ ਇੰਟਰਨੈਸ਼ਨਲ ਕ੍ਰਿਕੇਟ ਕਰੀਅਰ ‘ਚ 22 ਸਾਲ ਇੱਕ ਦਿਨ ਪੂਰਾ ਕਰ ਚੁੱਕੀ ਹੋਵੇਗੀ।

BIG BREAKING ਲੱਖਾ ਸਿਧਾਣਾ ‘ਤੇ ਵੱਡਾ ਐਕਸ਼ਨ! FIR ਹੋਈ ਦਰਜ !ਵਧੀਆਂ ਮੁਸ਼ਕਲਾਂ

ਸਚਿਨ ਤੇਂਦੁਲਕਰ ਦੀ ਤਰ੍ਹਾਂ ਮਿਤਾਲੀ ਰਾਜ ਨੇ ਵੀ ਬੇਹੱਦ ਹੀ ਘੱਟ ਉਮਰ ‘ਚ ਇੰਟਰਨੈਸ਼ਨਲ ਕ੍ਰਿਕੇਟ ‘ਚ ਆਪਣੀ ਜਗ੍ਹਾ ਬਣਾ ਲਈ ਸੀ। 38 ਸਾਲਾ ਮਿਤਾਲੀ ਨੇ ਆਪਣੇ ਕਰੀਅਰ ਵਿਚ 11 ਟੈਸਟ, 214 ਵਨਡੇ ਅਤੇ 89 ਟੀ -20 ਕੌਮਾਂਤਰੀ ਮੈਚ ਖੇਡੇ ਹਨ। ਉਨ੍ਹਾਂ ਨੇ ਟੈਸਟ ਵਿਚ ਇਕ ਸੈਂਕੜਾ ਅਤੇ 4 ਅਰਧ ਸੈਂਕੜਿਆਂ ਦੀ ਮਦਦ ਨਾਲ ਵਨਡੇ ਮੈਚਾਂ ਵਿਚ 7 ਸੈਂਕੜੇ ਅਤੇ 55 ਅਰਧ ਸੈਂਕੜਿਆਂ ਦੀ ਮਦਦ ਨਾਲ 7098 ਦੌੜਾਂ ਅਤੇ ਟੀ ​​-20 ਕੌਮਾਂਤਰੀ ਮੈਚਾਂ ਵਿਚ 2364 ਦੌੜਾਂ ਬਣਾਈਆਂ ਹਨ, ਜਿਸ ਵਿਚ 17 ਅਰਧ ਸੈਂਕੜੇ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button