NewsBreaking NewsD5 specialPoliticsPunjab

ਸਦਨ ‘ਚ ਲੋਕ-ਮੁੱਦਿਆਂ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ ‘ਸ਼ਾਹੀ ਸਰਕਾਰ’ : ਭਗਵੰਤ ਮਾਨ

‘ਆਪ’ ਨੇ ਮੁੱਖ ਮੰਤਰੀ ਨੂੰ ਦਿੱਤੀ ਦੁਬਾਰਾ ਫਾਰਮ ਹਾਊਸ ਘੇਰਨ ਦੀ ਚਿਤਾਵਨੀ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ 28 ਅਗਸਤ ਨੂੰ ਸੱਦੇ ਪੰਜਾਬ ਵਿਧਾਨ ਸਭਾ ਦੇ ਚੰਦ ਘੰਟਿਆਂ ਦੇ ਇਜਲਾਸ ‘ਤੇ ਅਮਰਿੰਦਰ ਸਿੰਘ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਕਿਹਾ ਕਿ ‘ਫਾਰਮ ਹਾਊਸ’ ਤੱਕ ਸਿਮਟੀ ਸ਼ਾਹੀ ਸਰਕਾਰ ਸਦਨ ‘ਚ ਵੀ ਲੋਕ ਮੁੱਦਿਆਂ ਨੂੰ ਸੁਣਨ ਦੀ ਹਿੰਮਤ ਨਹੀਂ ਕਰ ਰਹੀ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਤੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮਾਨਸੂਨ ਇਜਲਾਸ ਸਹੀ ਅਰਥਾਂ ‘ਚ ਇੱਕ ਦਿਨ ਦਾ ਨਹੀਂ ਸਗੋਂ ਪੰਜ ਘੰਟਿਆਂ ਦਾ ਹੈ।

ਹੁਣ ਫਸਿਆ ਸੁਮੇਧ ਸੈਣੀ ਕਸੂਤਾ ! ਸੈਣੀ ਦੇ ਖਾਸ ਬੰਦੇ ਹੀ ਖੋਲ੍ਹ ਗਏ ਸਾਰੇ ਭੇਦ ! ਹੋਵੇਗੀ ਸੈਣੀ ਨੂੰ ਜੇਲ੍ਹ ?

ਭਗਵੰਤ ਮਾਨ ਅਨੁਸਾਰ, ‘‘ ਇਨ੍ਹਾਂ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਲੋਕਾਂ ਅਤੇ ਲੋਕਤੰਤਰ ਦੇ ਹਿੱਤ ਉਦੋਂ ਹੀ ਕਿਉਂ ਯਾਦ ਆਉਂਦੇ ਹਨ, ਜਦ ਇਹ ਸੱਤਾ ਤੋਂ ਬਾਹਰ ਹੁੰਦੇ ਹਨ? 13 ਸਤੰਬਰ 2016 ਨੂੰ ਬਾਦਲਾਂ ਦੀ ਸਰਕਾਰ ਮੌਕੇ ਤੱਤਕਾਲੀ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦਾ ਸੈਸ਼ਨ ਛੋਟਾ ਰੱਖਣ ਦੇ ਵਿਰੋਧ ‘ਚ ਸਦਨ ਦੇ ਅੰਦਰ ਹੀ ਧਰਨਾ ਲੱਗਾ ਦਿੱਤਾ ਸੀ ਅਤੇ ਉੱਥੇ ਹੀ ਰਾਤ ਕੱਟੀ ਸੀ। ਸੁਨੀਲ ਜਾਖੜ ਅਤੇ ਚਰਨਜੀਤ ਸਿੰਘ ਚੰਨੀ ਆਦਿ ਕਾਂਗਰਸੀ ਆਗੂ ਇਸ ‘ਡਰਾਮੇ’ ‘ਚ ਸ਼ਾਮਲ ਸਨ। ਕੀ ਅੱਜ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਪਣੀ ਸਰਕਾਰ ਕੋਲੋਂ 5 ਘੰਟਿਆਂ ਦਾ ਮਾਨਸੂਨ ਸੈਸ਼ਨ ਸੱਦ ਕੇ ਲੋਕਾਂ ਅਤੇ ਲੋਕਤੰਤਰ ਦੇ ਉਡਾਏ ਜਾ ਰਹੇ ਮਜ਼ਾਕ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਪੀਕਰ ਰਾਣਾ ਕੇਪੀ ਸਿੰਘ ਕੋਲੋਂ ਜਵਾਬ ਮੰਗਣਗੇ? ਜਾਂ ਫਿਰ ਕਾਂਗਰਸੀ ਵਿਧਾਇਕਾਂ ਨੂੰ ਧਰਨਾ ਲਗਾਉਣ ਲਈ ਕਹਿਣਗੇ?’’

ਸਵੇਰੇ ਸਵੇਰੇ ਮੌਸਮ ਵਿਭਾਗ ਨੇ ਜਾਰੀ ਕੀਤਾ ਹਾਈਅਲਰਟ,ਬਾਹਰ ਜਾਣ ਤੋਂ ਪਹਿਲਾਂ ਦੇਖ ਲਿਓ ਇਹ ਵੀਡੀਓ||Weather Forecast|

ਭਗਵੰਤ ਮਾਨ ਨੇ ਕਿਹਾ ਕਿ ਅੱਜ ਜ਼ਹਿਰੀਲੀ ਸ਼ਰਾਬ ਅਤੇ ਸ਼ਰਾਬ ਮਾਫ਼ੀਆ, ਲੈਂਡ ਅਤੇ ਸੈਂਡ ਮਾਫ਼ੀਆ ਪੰਜਾਬ ਦੇ ਪਾਣੀ ਦਾ ਸੰਕਟ ਅਤੇ ਐਸਵਾਈਐਲ, ਖੇਤੀ ਵਿਰੋਧੀ ਆਰਡੀਨੈਂਸ, ਬਿਜਲੀ ਸੋਧ ਬਿਲ-2020 ਅਤੇ ਆਹਲੂਵਾਲੀਆ ਕਮੇਟੀ ਵਰਗੇ ਸੈਂਕੜੇ ਭਖਵੇਂ ਮੁੱਦੇ ਅਤੇ ਚੁਨੌਤੀਆਂ ਹਨ, ਜਿੰਨਾ ਬਾਰੇ ਬਹਿਸ ਲਈ ਸਿਰਫ਼ ਵਿਧਾਨ ਸਭਾ ਦਾ ਸਦਨ ਹੀ ਸਹੀ ਸਥਾਨ ਹੈ, ਪਰੰਤੂ ਕਾਂਗਰਸ ਸਰਕਾਰ ਨੇ ਖ਼ੁਦ ਨੂੰ ‘ਮਾਫ਼ੀਆ ਰਾਜ’ ਦੇ ਹਵਾਲੇ ਕਰਕੇ ਲੋਕਤੰਤਰ ਅਤੇ ਲੋਕ ਮੁੱਦਿਆਂ ਤੋਂ ਮੂੰਹ ਮੋੜ ਲਿਆ ਹੈ।

🔴 LIVE 🔴ਪੁਲਿਸ ਨੂੰ ਭਜਾਉਣ ਲੱਗੇ ਖਾਲਿਸਤਾਨੀ! ਹੁਣ ਪੰਜਾਬ ਨੂੰ ਲੱਗੂ ਲਾਂਬੂ? ਪੁਲਸੀਆਂ ਨੇ ਫਸਾਤਾ ਸੁਮੇਧ ਸੈਣੀ!

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਰਾਜਾ ਸਾਹਿਬ ਫਾਰਮ ਹਾਊਸ ‘ਚੋਂ ਬਾਹਰ ਨਹੀਂ ਨਿਕਲ ਸਕਦੇ ਤਾਂ ਇਜਲਾਸ ਵੀ ਫਾਰਮ ਹਾਊਸ ‘ਤੇ ਹੀ ਕਿਉਂ ਨਹੀਂ ਸੱਦ ਲੈਂਦੇ?  ਭਗਵੰਤ ਮਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ‘ਸ਼ਾਹੀ ਸਰਕਾਰ’ ਸਦਨ ‘ਚ ਲੋਕ ਮੁੱਦਿਆਂ ‘ਤੇ ਵਿਚਾਰ ਚਰਚਾ ਦਾ ਸਮਾਂ ਨਹੀਂ ਵਧਾਉਂਦੀ ਤਾਂ ਮੁੱਖ ਮੰਤਰੀ ਨੂੰ ਫਾਰਮ ਹਾਊਸ ‘ਚੋਂ ਕੱਢਣ ਲਈ ਫਿਰ ਤੋਂ ਫਾਰਮ ਹਾਊਸ ਘੇਰਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button