Breaking NewsNewsPunjab

ਸਕੂਲ ਬੱਸ ਡਰਾਈਵਰ ਬੱਚੇ ਦੀ ਮਾਂ ਨੂੰ ਭੇਜਦਾ ਸੀ MSG, ਵਿਰੋਧ ਕਰਨ ‘ਤੇ ਕਿਰਚ ਨਾਲ ਕੀਤਾ ਜਾਨਲੇਵਾ ਹਮਲਾ

ਗੁਰਦਾਸਪੁਰ : ਘਰ ‘ਚ ਵੜ ਕੇ ਮਹਿਲਾ ਨਾਲ ਛੇੜਛਾੜ ਕਰਨ ਵਾਲੇ ਇੱਕ ਵਿਅਕਤੀ ਨੇ ਵਿਰੋਧ ਕਰਨ ‘ਤੇ ਮਹਿਲਾ ਦੇ ਢਿੱਡ ਵਿੱਚ ਕਿਰਚ ਮਾਰ ਕੇ ਉਸਨੂੰ ਬੁਰੀ ਤਰ੍ਹਾਂ ਨਾਲ ਜਖਮੀ ਕਰ ਦਿੱਤਾ। ਜਦੋਂ ਉਸ ਦਾ ਸਹੁਰਾ ਪ੍ਰੇਮ ਚੰਦ ਬਚਾਅ ਲਈ ਅੱਗੇ ਆਇਆ ਤਾਂ ਉਸ ‘ਤੇ ਵੀ ਹਮਲਾ ਕਰ ਕੇ ਦੋਵਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਗੰਭੀਰ ਰੂਪ ਨਾਲ ਜਖਮੀ ਮਹਿਲਾ ਜੋਤੀ ਦੇਵੀ ਨੂੰ ਜਲੰਧਰ ਦੇ ਕੈਪੀਟੋਲ ਹਸਪਤਾਲ ਵਿੱਚ ਇਲਾਜ਼ ਲਈ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਮੁਲਜ਼ਮ ਮੌਕਾ ਵੇਖਦੇ ਹੀ ਘਰ ‘ਚ ਘੁਸ ਗਿਆ ਤੇ ਮਹਿਲਾ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਲੱਗਾ ਉਹ ਆਪਣੇ ਨਾਲ ਕਿਰਚ ਵੀ ਲੈਕੇ ਆਇਆ ਹੋਇਆ ਸੀ। ਘਰ ‘ਚ ਜੋਤੀ ਤੇ ਉਸਦੀ ਦੇਵਰਾਨੀ ਹੀ ਮੌਜੂਦ ਸਨ। ਜਦੋਂ ਜੋਤੀ ਨੇ ਉਸਦਾ ਵਿਰੋਧ ਕੀਤਾ ਉਸਨੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਬਚਾਅ ਕਰਨ ਲਈ ਆਇਆ ਸਹੁਰਾ ਵੀ ਜ਼ਖਮੀ ਹੋ ਗਿਆ। ਹਮਲਾ ਕਰਦੇ ਹੀ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ‘ਚ ਦੋਹਾਂ ਨੂੰ ਇਲਾਜ਼ ਲਈ ਹਸਪਤਾਲ ਲੈ ਜਾਇਆ ਗਿਆ।

Read Also ਜਿਸਨੂੰ ਆਪਣੀ ਡਰਾਈਵਰੀ ‘ਤੇ ਮਾਣ ਹੈ ਓ ਵੀਡਿਓ ਜ਼ਰੂਰ ਦੇਖਣ

ਮੁਲਜ਼ਮ ਇੱਕ ਸਕੂਲ ਬੱਸ ਡਰਾਈਵਰ ਹੈ। ਜੋਤੀ ਤੇ ਉਸਦੀ ਦੇਵਰਾਨੀ ਦਾ ਮੁੰਡਾ ਜਿਸ ਸਕੂਲ ਬੱਸ ‘ਚ ਆਉਂਦੇ ਹਨ ਮੁਲਜ਼ਮ ਉਸੀ ਬੱਸ ਦਾ ਚਾਲਕ ਹੈ। ਬੱਸ ਚਾਲਕ ਹੋਣ ਕਰਕੇ ਉਹ ਜੋਤੀ ਦਾ ਨੰਬਰ ਹਾਸਲ ਕਰਨ ‘ਚ ਕਾਮਯਾਬ ਹੋ ਗਿਆ ਜਿਸ ਤੋਂ ਬਾਅਦ ਉਹ ਉਸਨੂੰ ਮੈਸਜ ਕਰਕੇ ਤੰਗ ਕਰਨ ਲੱਗ ਗਿਆ। ਇਸ ਗੱਲ ਨੂੰ ਲੈਕੇ 6 ਮਹੀਨੇ ਪਹਿਲਾਂ ਉਹਨਾਂ ਦਾ ਕਾਫੀ ਝਗੜਾ ਵੀ ਹੋਇਆ ਸੀ ਹਾਲਾਂਕਿ ਪਿੰਡ ਦੀ ਪੰਚਾਇਤ ‘ਚ ਉਹਨਾਂ ਦਾ ਸਮਝੌਤਾ ਵੀ ਹੋ ਗਿਆ ਸੀ ਪਰ ਫਿਰ ਵੀ ਉਹ ਨਹੀਂ ਸੁਧਰਿਆ ਤੇ ਉਸਨੇ ਜੋਤੀ ਦੇ ਘਰ ਜਾ ਕੇ ਹਮਲਾ ਕਰ ਦਿੱਤਾ।

ਮੁਲਜ਼ਮ 32 ਸਾਲਾਂ ਹਰਪ੍ਰੀਤ ਸਿੰਘ ਪਿੰਡ ਡਾਲੀਆਂ ਦਾ ਰਹਿਣ ਵਾਲਾ ਹੈ ਤੇ ਕੁੰਵਾਰਾ ਹੈ। ਉਸਦੇ ਪਿਤਾ ਦੀ ਮੌਤ ਹੋ ਚੁਕੀ ਹੈ। ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੌਕੇ ‘ਤੇ ਹੀ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਹਰਪ੍ਰੀਤ ਸਿੰਘ ਹੈਪੀ ਵਿਰੁੱਧ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button